Dailyhunt

ਖਾਲ ਟੁੱਟਣ ਕਾਰਨ ਕਿਸਾਨ ਨਹਿਰੀ ਪਾਣੀ ਤੋਂ ਵਾਂਝੇ

ਪਿੰਡ ਕੋਠਾ ਗੁਰੂ ਵਿੱਚ ਨਹਿਰੀ ਸਿੰਜਾਈ ਲਈ ਕਰੀਬ ਤਿੰਨ ਦਹਾਕੇ ਪਹਿਲਾਂ ਬਣੇ ਖਾਲ ਟੁੱਟਣ ਕਾਰਨ ਕਿਸਾਨਾਂ ਨੂੰ ਕਾਫ਼ੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਹਿਰੀ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਜਬੂਰਨ ਧਰਤੀ ਹੇਠਲੇ ਪਾਣੀ 'ਤੇ ਨਿਰਭਰ ਹੋਣਾ ਪੈ ਰਿਹਾ ਹੈ। ਧਰਤੀ ਹੇਠਲਾ ਪਾਣੀ ਵਧੀਆ ਨਾ ਹੋਣ ਕਾਰਨ ਫ਼ਸਲਾਂ ਲਈ ਲਾਹੇਵੰਦ ਨਹੀਂ ਹੈ।

ਨੌਜਵਾਨ ਆਗੂ ਗੁਰਲਾਲ ਸਿੰਘ ਲਾਲੀ ਅਤੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਦੇ ਤਿੰਨ ਮੋਘਿਆਂ ਨੰਬਰ 88275/ਐੱਲ, 108460/ਐੱਲ ਅਤੇ 108584/ਆਰ 'ਤੇ ਨਹਿਰੀ ਪਾਣੀ ਲਈ ਪਾਈਪ ਲਾਈਨਾਂ ਪੈ ਚੁੱਕੀਆਂ ਹਨ, ਪਰ ਇਨ੍ਹਾਂ ਦੀਆਂ ਕੁਝ ਸ਼ਾਖਾਵਾਂ ਅਜੇ ਪਾਈਪਾਂ ਤੋਂ ਵਾਂਝੀਆਂ ਹਨ। ਇਸ ਤੋਂ ਇਲਾਵਾ ਮੋਘਾ ਨੰਬਰ 111700/ਐੱਲ, 7208/ਐੱਲ, 6424/ਐੱਲ, 112107/ਆਰ, 100670/ਐੱਲ, 103430/ਐੱਲ ਅਤੇ 12551ਟੀ ਐੱਲ ਦੇ ਖਾਲ ਵੀ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਬਲਕਾਰ ਸਿੱਧੂ ਅਤੇ ਡੀ ਸੀ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਪਿੰਡ ਕੋਠਾ ਗੁਰੂ ਦੀਆਂ ਰਹਿੰਦੀਆਂ ਨਹਿਰੀ ਪਾਈਪਾਂ ਜਲਦ ਤੋਂ ਜਲਦ ਪਾਈਆਂ ਜਾਣ ਅਤੇ ਰਹਿੰਦਾ ਰਕਬਾ ਨਹਿਰੀ ਸਿੰਜਾਈ ਵਿਚ ਸ਼ਾਮਲ ਕੀਤਾ ਜਾਵੇ।

Dailyhunt
Disclaimer: This content has not been generated, created or edited by Dailyhunt. Publisher: Punjabi Tribune