Dailyhunt Logo
  • Light mode
    Follow system
    Dark mode
    • Play Story
    • App Story

ਖੇੜਾ ਮੰਦਰ ਕਮੇਟੀ ਨੇ ਛਬੀਲ ਲਗਾਈ

ਪਿੰਡ ਬਾਬੈਨ ਦੀ ਖੇੜਾ ਮੰਦਿਰ ਸੇਵਾ ਕਮੇਟੀ ਵੱਲੋਂ ਪੁਰਸ਼ੋਤਮ ਮਹੀਨੇ ਦੀ ਏਕਾਦਸ਼ੀ ਮੌਕੇ ਸ਼ਾਹਬਾਦ-ਲਾਡਵਾ ਰੋਡ 'ਤੇ ਠੰਢੇ-ਮਿੱਠੇ ਪਾਣੀ ਦੀ ਛਬੀਲ ਲਾ ਕੇ ਛੋਲਿਆਂ ਦਾ ਪ੍ਰਸਾਦ ਵੰਡਿਆ ਗਿਆ। ਇਸ ਕਾਰਜ ਵਿਚ ਖੇੜਾ ਮੰਦਿਰ ਕਮੇਟੀ ਦੇ ਮੁਖੀ ਰਾਮ ਰਿਸ਼ੀ ਸੈਣੀ, ਗੁਰਚਰਨ ਸੈਣੀ, ਰਾਮ ਸਿੰਘ ਨੰਬਰਦਾਰ, ਈਸ਼ਵਰ ਸਿੰਗਲਾ, ਵਿਨੋਦ ਸਿੰਗਲਾ, ਦੇਵ ਕਾਲੜਾ, ਹੁਸ਼ਿਆਰ ਸ਼ਰਮਾ, ਸੁਖਬੀਰ ਸੈਣੀ ਆਦਿ ਨੇ ਜਲ ਸੇਵਾ ਵਿਚ ਵੱਡਾ ਯੋਗਦਾਨ ਪਾਇਆ।

ਬਾਬੈਨ ਦੇ ਸਰਪੰਚ ਸੰਜੀਵ ਸਿੰਗਲਾ ਗੋਲਡੀ ਨੇ ਵੀ ਸੇਵਾ ਕਾਰਜ ਵਿਚ ਹਿੱਸਾ ਲਿਆ। ਮੰਦਰ ਕਮੇਟੀ ਦੇ ਪ੍ਰਧਾਨ ਰਾਮ ਰਿਸ਼ੀ ਸੈਣੀ ਨੇ ਕਿਹਾ ਕਿ ਖੇੜਾ ਮੰਦਰ ਕਮੇਟੀ ਪਿਛਲੇ ਕਈ ਸਾਲਾਂ ਤੋਂ ਗਰਮੀਆਂ ਦੇ ਦਿਨਾਂ ਵਿਚ ਠੰਢੇ-ਮਿੱਠੇ ਪਾਣੀ ਦੀ ਛਬੀਲ ਲਗਾ ਕੇ ਰਾਹਗੀਰਾਂ ਦੀ ਸੇਵਾ ਕਰ ਰਹੀ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune