Dailyhunt Logo
  • Light mode
    Follow system
    Dark mode
    • Play Story
    • App Story

Land Compensation: ਮੁਆਵਜ਼ਾ ਘੱਟ ਮਿਲਣ ਖ਼ਿਲਾਫ਼ ਕਿਸਾਨ ਟਾਵਰ 'ਤੇ ਚੜ੍ਹੇ

ਦੱਖਣੀ ਹਰਿਆਣਾ ਬਿਜਲੀ ਨਿਗਮ 132 ਕੇ ਵੀ ਦੀ ਮੁੱਖ ਲਾਈਨ ਲਈ ਲਾਏ ਜਾ ਰਹੇ ਟਾਵਰਾਂ ਦਾ ਮੁਆਵਜ਼ਾ ਘੱਟ ਮਿਲਣ ਤੋਂ ਪਿੰਡ ਵੈਦਵਾਲੇ ਦੇ ਕਿਸਾਨਾਂ ਨੇ ਅੱਜ ਟਾਵਰ 'ਤੇ ਚੜ੍ਹ ਕੇ ਸਰਕਾਰ ਤੇ ਬਿਜਲੀ ਨਿਗਮ ਦਾ ਵਿਰੋਧ ਕੀਤਾ। ਇਸ ਦੌਰਾਨ ਪੁਲੀਸ ਨੇ ਕਿਸਾਨਾਂ ਨੂੰ ਟਾਵਰ ਤੋਂ ਹੇਠਾਂ ਲਾਹੁਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਆਪਣੀ ਮੰਗ 'ਤੇ ਡਟੇ ਰਹੇ।

ਕਿਸਾਨ ਆਗੂ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਬਿਜਲੀ ਨਿਗਮ ਵੱਲੋਂ ਪਿੰਡ ਪਨਿਹਾਰੀ, ਕਾਸਨਖੇੜਾ, ਵੈਦਵਾਲਾ ਦੀ ਜ਼ਮੀਨ 'ਚ ਹਾਈਟੈਨਸ਼ਨ ਲਾਈਨ ਲਈ ਟਾਵਰ ਲਾਏ ਜਾ ਰਹੇ ਹਨ। ਪਨਿਹਾਰੀ, ਕਾਸਨਖੇੜਾ ਆਦਿ ਪਿੰਡਾਂ ਨੂੰ ਕੁਲੈਕਟਰ ਰੇਟ ਦੇ ਹਿਸਾਬ ਨਾਲ ਟਾਵਰ ਲਾਉਣ ਦਾ ਜ਼ੀਮਨ ਮਾਲਕ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਪਰ ਵੈਦਵਾਲਾ ਵਾਸੀਆਂ ਨੂੰ ਕੁਲੈਕਟਰ ਹਿਸਾਬ ਨਾਲ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਕਿਸਾਨ ਇਸ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਧਰਨਾ ਲਾ ਰਹੇ ਸਨ। ਬੀਤੇ ਦਿਨੀਂ ਬਿਜਲੀ ਨਿਗਮ ਦੇ ਅਧਿਕਾਰੀਆਂ ਨਾਲ ਕਿਸਾਨਾਂ ਦੀ ਗੱਲਬਾਤ ਹੋਈ ਪਰ ਗੱਲਬਾਤ ਕਿਸੇ ਨਤੀਜੇ 'ਤੇ ਨਾ ਪੁੱਜੀ ਜਿਸ ਕਾਰਨ ਕਿਸਾਨਾਂ 'ਚ ਭਾਰੀ ਰੋਹ ਪੈਦਾ ਹੋ ਗਿਆ। ਕਿਸਾਨਾਂ ਦੇ ਟਾਵਰ 'ਤੇ ਚੜ੍ਹਨ ਦੀ ਸੂਚਨਾ ਮਿਲਣ 'ਤੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ। ਕਿਸਾਨਾਂ ਦੇ ਟਾਵਰ 'ਤੇ ਚੜ੍ਹਨ ਦੀ ਸੂਚਨਾਜਦੋਂ ਹੋਰਾਂ ਪਿੰਡਾਂ 'ਚ ਪਹੁੰਚੀ ਤਾਂ ਵੱਡੀ ਗਿਣਤੀ 'ਚ ਹੋਰਾਂ ਪਿੰਡਾਂ ਦੇ ਕਿਸਾਨ ਵੈਦਵਾਲਾ ਧਰਨਾ ਸਥਾਨ 'ਤੇ ਪਹੁੰਚ ਗਏ ਤੇ ਮੁਅਵਜ਼ੇ ਦੀ ਮੰਗ ਕਰ ਰਹੇ ਕਿਸਾਨਾਂ ਦੀ ਹਮਾਇਤ ਕੀਤੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune