Dailyhunt

ਲੁਧਿਆਣਾ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟਾਂ ਦੀ ਚੈਕਿੰਗ ਲਈ ਮੁਹਿੰਮ ਸ਼ੁਰੂ

ਹਿਰ ਵਿੱਚ ਟਰੈਫਿਕ ਵਿਵਸਥਾ ਨੂੰ ਦਰੁਸਤ ਕਰਨ ਅਤੇ ਵਾਰਦਾਤ ਨੂੰ ਰੋਕਣ ਦੇ ਮਕਸਦ ਨਾਲ ਲੁਧਿਆਣਾ ਪੁਲੀਸ ਨੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਦੀ ਚੈਕਿੰਗ ਲਈ ਮੁਹਿੰਮ ਸ਼ੁਰੂ ਕੀਤੀ। ਸ਼ਹਿਰ ਦੇ 20 ਤੋਂ ਵੱਧ ਮੁੱਖ ਚੌਕਾਂ 'ਚ ਲਾਏ ਗਏ ਨਾਕਿਆਂ ਦੌਰਾਨ ਵਾਹਨ ਚਾਲਕਾਂ ਵਿੱਚ ਰੌਲਾ ਪੈ ਗਿਆ। ਵਿਸ਼ੇਸ਼ ਤੌਰ 'ਤੇ ਉਨ੍ਹਾਂ ਵਾਹਨਾਂ 'ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ, ਜਿਨ੍ਹਾਂ 'ਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਹੀਂ ਲੱਗੀਆਂ ਹੋਈਆਂ।

ਇਸ ਦੌਰਾਨ ਸਮਰਾਲਾ ਚੌਕ ਨੇੜੇ ਲਾਏ ਨਾਕੇ ਦੌਰਾਨ ਇੱਕ ਨੌਜਵਾਨ ਦੀ ਪੁਲੀਸ ਦੇ ਨਾਲ ਤਿੱਖੀ ਬਹਿਸ ਹੋ ਗਈ। ਚੈਕਿੰਗ ਦੌਰਾਨ ਚੰਡੀਗੜ੍ਹ ਤੋਂ ਆਏ ਕਾਰ ਸਵਾਰ ਦੀਪੁਲੀਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋ ਗਈ। ਨੌਜਵਾਨ ਦਾ ਦਾਅਵਾ ਸੀ ਕਿ ਹਰਿਆਣਾ ਸਰਕਾਰ ਦੇ ਨਿਯਮਾਂ ਅਨੁਸਾਰ ਉਸ ਦੀ ਪਲੇਟ ਜਾਇਜ਼ ਹੈ, ਪਰ ਪੁਲੀਸ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਰਾਹਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੁਲੀਸ ਨੇ ਨੌਜਵਾਨ ਦਾ ਚਲਾਨ ਕੱਟ ਦਿੱਤਾ।

ਸਮਰਾਲਾ ਚੌਕ 'ਚ ਸ਼ੁੱਕਰਵਾਰ ਸਵੇਰੇ ਏ ਸੀ ਪੀ ਜਤਿਨ ਬਾਂਸਲ ਦੀ ਅਗਵਾਈ ਹੇਠ ਪੁਲੀਸ ਦੀਆਂ ਟੀਮਾਂ ਤਾਏਨਾਤ ਸਨ। ਟੀਮ ਨੇ ਹਰ ਸ਼ੱਕੀ ਵਾਹਨ ਨੂੰ ਰੋਕ ਕੇ ਉਸ ਦੇ ਦਸਤਾਵੇਜ਼ਾਂ ਅਤੇ ਨੰਬਰ ਪਲੇਟ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਸੀ। ਇਸੇ ਦੌਰਾਨ ਚੰਡੀਗੜ੍ਹ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਹੁੰਚੇ ਅਵਿਕ ਵਰਮਾ ਨੂੰ ਪੁਲੀਸ ਨੇ ਰੋਕ ਲਿਆ। ਉਸ ਦੀ ਕਾਰ 'ਤੇ ਪੱਕੇ ਨੰਬਰ ਦੀ ਥਾਂ ਟੈਂਪਰੇਰੀ ਨੰਬਰ ਪਲੇਟ ਲੱਗੀ ਸੀ। ਨੌਜਵਾਨ ਨੇ ਦਲੀਲ ਦਿੱਤੀ ਕਿ ਉਸ ਨੇ ਫੈਂਸੀ ਨੰਬਰ ਲਈ ਅਪਲਾਈ ਕੀਤਾ ਹੋਇਆ ਹੈ ਅਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਜਾਰੀ ਇਹ ਪਲੇਟ 180 ਦਿਨਾਂ ਤੱਕ ਮਾਨਤਾ ਪ੍ਰਾਪਤ ਹੈ। ਉਸ ਨੇ ਤਰਕ ਦਿੱਤਾ ਕਿ ਉਸ ਦੇ ਸਾਰੇ ਅਧਿਕਾਰਤ ਦਸਤਾਵੇਜ਼ਾਂ ਵਿੱਚ ਵੀ ਇਹੀ ਨੰਬਰ ਦਰਜ ਹੈ, ਇਸ ਦੇ ਬਾਵਜੂਦ ਲੁਧਿਆਣਾ ਪੁਲੀਸ ਨੇ ਉਸ ਦੀ ਗੱਡੀ ਦਾ ਚਲਾਨ ਕੱਟ ਦਿੱਤਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune