Dailyhunt

Ludhiana ਨੇੜੇ ਡਾਕਟਰ ਤੋਂ creta ਗੱਡੀ ਖੋਹੀ

ਨਅਤੀ ਸ਼ਹਿਰ ਦੇ ਭਾਮੀਆਂ ਰੋਡ ਇਲਾਕੇ ਵਿੱਚ ਲੁਟੇਰਿਆਂ ਨੇ ਮਹਿਲਾ ਡਾਕਟਰ ਕੋਲੋਂ ਹਥਿਆਰ ਦਿਖਾ ਕੇ ਕਾਰ ਦੀ ਲੁੱਟ ਕਰ ਲਈ। ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਕਾਰ ਚਲਾਉਣਾ ਸਿੱਖ ਰਹੀ ਮਹਿਲਾ ਡਾਕਟਰ ਕੋਲੋਂ ਉਸ ਦੀ ਚਿੱਟੇ ਰੰਗ ਦੀ ਕਰੇਟਾ ਗੱਡੀ ਖੋਹ ਕੇ ਫ਼ਰਾਰ ਹੋ ਗਏ। ਮਹਿਲਾ ਡਾਕਟਰ ਅਵਨੀਤ ਕੌਰ ਨੇ ਇਸ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਅਤੇ ਉਸ ਤੋਂ ਬਾਅਦ ਸ਼ਿਕਾਇਤ ਥਾਣਾ ਮੇਹਰਬਾਨ ਦੀ ਪੁਲੀਸ ਨੂੰ ਦਿੱਤੀ ਗਈ।

ਇਹ ਵਾਰਦਾਤ ਭਾਮੀਆਂ ਰੋਡ 'ਤੇ ਵਾਪਰੀ ਅਤੇ ਮੁਲਜ਼ਮ ਕਾਰ ਲੈ ਕੇ ਤਾਜਪੁਰ ਰੋਡ ਵੱਲ ਭੱਜ ਗਏ। ਥਾਣਾ ਮੇਹਰਬਾਨ ਦੀ ਪੁਲੀਸ ਨੇ ਡਾ. ਅਵਨੀਤ ਦੀ ਸ਼ਿਕਾਇਤ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਵਨੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ 31 ਮਾਰਚ ਰਾਤ ਸੱਤ ਤੋਂ ਅੱਠ ਵਜੇ ਦੇ ਵਿਚਕਾਰ ਉਹ ਆਪਣੀ ਚਿੱਟੇ ਰੰਗ ਦੀ ਕਰੇਟਾ ਗੱਡੀ ਵਿੱਚ ਚਲਾਉਣੀ ਸਿੱਖ ਰਹੀ ਸੀ, ਜਿਵੇਂ ਹੀ ਉਹ ਭਾਮੀਆਂ ਰੋਡ ਸਥਿਤ ਸ਼ਮਸ਼ਾਨਘਾਟ ਕੋਲ ਪਹੁੰਚੀ ਅਤੇ ਗੱਡੀ ਨੂੰ ਮੋੜਨ ਲਈ ਰਿਵਰਸ ਕਰਨ ਲੱਗੀ ਤਾਂ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਉੱਥੇ ਆ ਪਹੁੰਚੇ। ਮੁਲਜ਼ਮਾਂ ਨੇ ਮਹਿਲਾ ਡਾਕਟਰ ਨੂੰ ਚਾਕੂ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਉਸ ਨੂੰ ਗੱਡੀ ਵਿੱਚੋਂ ਉਤਾਰ ਦਿੱਤਾ। ਮੁਲਜ਼ਮ ਗੱਡੀ ਲੈ ਕੇ ਤਾਜਪੁਰ ਰੋਡ ਵੱਲ ਨਿਕਲ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੇਹਰਬਾਨ ਦੀ ਪੁਲੀਸ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲੀਸ ਨੇ ਡਾਕਟਰ ਅਵਨੀਤ ਦੇ ਬਿਆਨਾਂ 'ਤੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਲਾਕੇ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।੍ਵਏਨੇ

Dailyhunt
Disclaimer: This content has not been generated, created or edited by Dailyhunt. Publisher: Punjabi Tribune