Dailyhunt Logo
  • Light mode
    Follow system
    Dark mode
    • Play Story
    • App Story

ਮਿਨੀ ਕਹਾਣੀ ਲੇਖਕ ਮੰਚ ਨੇ ਸਾਲਾਨਾ ਪੁਰਸਕਾਰ ਐਲਾਨੇ

ਮਿਨੀ ਕਹਾਣੀ ਲੇਖਕ ਮੰਚ ਅਤੇ ਅਦਾਰਾ ਤ੍ਰੈਮਾਸਿਕ ਮਿਨੀ ਮੈਗਜ਼ੀਨ ਵੱਲੋਂ ਆਪਣੇ ਸਾਲਾਨਾ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੰਚ ਦੇ ਆਗੂਆਂ ਡਾ. ਸ਼ਿਆਮ ਸੁੰਦਰ ਦੀਪਤੀ, ਜਗਦੀਸ਼ ਰਾਏ ਕੁਲਰੀਆਂ ਅਤੇ ਕੁਲਵਿੰਦਰ ਕੌਸ਼ਲ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮੰਚ ਦੀ ਕਾਰਜਕਾਰਨੀ ਕਮੇਟੀ ਦੀ ਹੋਈ ਮੀਟਿੰਗ ਵਿੱਚ ਮਿਨੀ ਕਹਾਣੀ ਲੇਖਕਾਂ, ਆਲੋਚਕਾਂ ਅਤੇ ਸਹਿਯੋਗੀਆਂ ਨੂੰ ਦਿੱਤੇ ਜਾਣ ਵਾਲੇ ਸਾਲਾਨਾ ਪੁਰਸਕਾਰਾਂ ਦਾ ਫ਼ੈਸਲਾ ਕੀਤਾ ਗਿਆ।

ਮਿਨੀ ਕਹਾਣੀ ਦੇ ਪ੍ਰਤੀਬੱਧ ਲੇਖਕ ਅਤੇ ਮਿਨੀ ਮੈਗਜ਼ੀਨ ਦੇ ਸਾਬਕਾ ਸੰਪਾਦਕ ਬਿਕਰਮਜੀਤ ਨੂਰ ਨੂੰ ਬਤੌਰ ਮਿਨੀ ਕਹਾਣੀ ਲੇਖਕ, ਸੰਪਾਦਕ ਅਤੇ ਸਮੁੱਚੇ ਜੀਵਨ ਦੌਰਾਨ ਮਿਨੀ ਕਹਾਣੀ ਲਈ ਕੀਤੇ ਕਾਰਜਾਂ ਨੂੰ ਦੇਖਦਿਆਂ 'ਸ੍ਰੀ ਦਰਸ਼ਨ ਮਿਤਵਾ ਯਾਦਗਾਰੀ ਮਿਨੀ ਕਹਾਣੀ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ' ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਮਰੇਡ ਜਸਵੰਤ ਸਿੰਘ ਕਾਰ ਸ਼ਿੰਗਾਰ ਯਾਦਗਾਰੀ ਮਿਨੀ ਕਹਾਣੀ ਵਿਕਾਸ ਪੁਰਸਕਾਰ ਡਾ. ਸਰਬਜੀਤ ਕੌਰ ਸੋਹਲ (ਸਾਬਕਾ ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ) ਨੂੰ ਦਿੱਤਾ ਜਾਵੇਗਾ। 'ਅਮਰਜੀਤ ਸਿੰਘ ਸਰੀਂਹ ਏ ਐੱਸ ਆਈ ਯਾਦਗਾਰੀ ਮਿਨੀ ਕਹਾਣੀ ਆਲੋਚਕ ਪੁਰਸਕਾਰ' ਡਾ. ਗੁਰਪ੍ਰੀਤ ਸਿੰਘ ਸੰਗਰਾਣਾ, 'ਗੁਲਸ਼ਨ ਰਾਏ ਯਾਦਗਾਰੀ ਮਿਨੀ ਕਹਾਣੀ ਪੁਸਤਕ ਪੁਰਸਕਾਰ' ਮੰਗਤ ਕੁਲਜਿੰਦ ਨੂੰ ਉਨ੍ਹਾਂ ਦੇ ਮਿਨੀ ਕਹਾਣੀ ਸੰਗ੍ਰਿਹ 'ਐਮਬਾਮਿੰਗ' ਲਈ ਦਿੱਤਾ ਜਾਵੇਗਾ।
ਇਸੇ ਤਰ੍ਹਾਂ 'ਮਾਤਾ ਮਹਾਂਦੇਵੀ ਕੌਸ਼ਿਕ ਯਾਦਗਾਰੀ ਲਘੂਕਥਾ ਪੁਰਸਕਾਰ' ਲਈ ਮੱਧ ਪ੍ਰਦੇਸ਼ ਦੀ ਹਿੰਦੀ ਲਘੂ ਕਥਾ ਲੇਖਕਾ ਅੰਤਰਾ ਕਰਵੜੇ ਦੀ ਚੋਣ ਹੋਈ ਹੈ। ਬਾਕੀ ਦੇ ਪੁਰਸਕਾਰਾਂ ਵਿੱਚ 'ਗੋਪਾਲ ਇੰਦਰ ਮਿੱਤਲ ਯਾਦਗਾਰੀ ਮਿਨੀ ਕਹਾਣੀ ਖੋਜ ਪੁਰਸਕਾਰ' ਡਾ. ਪ੍ਰਦੀਪ ਕੌੜਾ ਨੂੰ, 'ਰਾਜਿੰਦਰ ਕੁਮਾਰ ਨੀਟਾ ਯਾਦਗਾਰੀ ਮਿਨੀ ਕਹਾਣੀ ਯੁਵਾ ਲੇਖਕ ਪੁਰਸਕਾਰ' ਗੁਰਪ੍ਰੀਤ ਕੌਰ (ਪ੍ਰੀਤ ਇੰਦ) ਨੂੰ ਅਤੇ 'ਸਰਦਾਰ ਗੁਰਬਚਨ ਸਿੰਘ ਕੋਹਲੀ ਯਾਦਗਾਰੀ ਮਿਨੀ ਕਹਾਣੀ ਸਹਿਯੋਗੀ ਪੁਰਸਕਾਰ' ਡਾ. ਵਿਜੈ ਜਿੰਦਲ ਰਾਜਪੁਰਾ ਨੂੰ ਦਿੱਤਾ ਜਾਵੇਗਾ।
ਮੰਚ ਵੱਲੋਂ ਇਹ ਪੁਰਸਕਾਰ ਭਗਤ ਪੂਰਨ ਸਿੰਘ ਪਿੰਗਲਵਾੜਾ ਮਾਨਾਂਵਾਲਾ, ਅੰਮ੍ਰਿਤਸਰ ਵਿੱਚ 3 ਅਤੇ 4 ਅਕਤੂਬਰ ਨੂੰ ਹੋਣ ਵਾਲੇ ਦੋ ਦਿਨਾਂ 31ਵੇਂ ਅੰਤਰਰਾਜੀ ਮਿਨੀ ਕਹਾਣੀ ਸਮਾਗਮ 'ਚ ਦਿੱਤੇ ਜਾਣਗੇ।

Dailyhunt
Disclaimer: This content has not been generated, created or edited by Dailyhunt. Publisher: Punjabi Tribune