Dailyhunt Logo
  • Light mode
    Follow system
    Dark mode
    • Play Story
    • App Story

ਮੁੱਕੇਬਾਜ਼ੀ ਦੀ ਹਨੇਰੀ, ਜੂਡੋ ਦਾ ਸ਼ਾਨਦਾਰ ਪ੍ਰਦਰਸ਼ਨ

ਭਾਰਤ ਨੇ ਕਈ ਰਵਾਇਤੀ ਤਗ਼ਮਾ ਜੇਤੂ ਖੇਡਾਂ ਦੇ ਗੈਰ-ਹਾਜ਼ਰ ਹੋਣ ਦੇ ਬਾਵਜੂਦ 2026 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਸ ਨਾਲੋਂ ਵਧ ਕੇ ਪ੍ਰਦਰਸ਼ਨ ਕੀਤਾ। ਮੁੱਕੇਬਾਜ਼ੀ ਵਿੱਚ ਰਿਕਾਰਡ ਤੋੜ ਮੁਹਿੰਮ, ਜੂਡੋ ਵਿੱਚ ਇਤਿਹਾਸਕ ਪ੍ਰਦਰਸ਼ਨ ਅਤੇ ਪੈਰਾ ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਜ਼ੋਰ 'ਤੇ ਭਾਰਤ 39 ਤਗ਼ਮਿਆਂ ਨਾਲ ਚੌਥੇ ਸਥਾਨ 'ਤੇ ਰਿਹਾ।

ਇਨ੍ਹਾਂ ਗੇਮਜ਼ ਵਿੱਚ ਖੇਡਾਂ ਦੀ ਗਿਣਤੀ ਘਟਾ ਕੇ ਸਿਰਫ਼ 10 ਕਰ ਦਿੱਤੇ ਜਾਣ ਕਾਰਨ ਕੁਸ਼ਤੀ, ਨਿਸ਼ਾਨੇਬਾਜ਼ੀ (ਸ਼ੂਟਿੰਗ), ਬੈਡਮਿੰਟਨ ਅਤੇ ਹਾਕੀ ਨੂੰ ਬਾਹਰ ਰੱਖਿਆ ਗਿਆ ਸੀ, ਜਿਸ ਨਾਲ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਚੋਟੀ ਦੇ ਪੰਜ ਵਿੱਚ ਭਾਰਤ ਦੇ ਰਹਿਣ ਦੀ ਸੰਭਾਵਨਾ ਘੱਟ ਜਾਪ ਰਹੀ ਸੀ; ਹਾਲਾਂਕਿ 122 ਮੈਂਬਰੀ ਭਾਰਤੀ ਦਲ 13 ਸੋਨੇ, 17 ਚਾਂਦੀ ਅਤੇ 9 ਕਾਂਸੀ ਦੇ ਤਗ਼ਮਿਆਂ ਨਾਲ ਵਾਪਸ ਪਰਤਿਆ, ਜਿਸ ਨੇ ਰਵਾਇਤੀ ਤਾਕਤਾਂ ਤੋਂ ਇਲਾਵਾ ਦੇਸ਼ ਵਿੱਚ ਖੇਡਾਂ ਦੇ ਵਧਦੇ ਦਾਇਰੇ ਨੂੰ ਉਜਾਗਰ ਕੀਤਾ ਹੈ।
ਤਗ਼ਮੇ ਜਿੱਤਣ ਵਿੱਚ ਮੁੱਕੇਬਾਜ਼ੀ ਸਭ ਤੋਂ ਅੱਗੇ ਰਹੀ। ਭਾਰਤੀ ਮੁੱਕੇਬਾਜ਼ਾਂ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵਧੀਆ ਰਾਸ਼ਟਰਮੰਡਲ ਖੇਡਾਂ ਦੀ ਮੁਹਿੰਮ ਪੇਸ਼ ਕੀਤੀ, ਜਿਸ ਵਿੱਚ ਉਨ੍ਹਾਂ ਨੇ ਰਿਕਾਰਡ ਸੱਤ ਸੋਨ ਤਗ਼ਮੇ ਅਤੇ ਕੁੱਲ 10 ਤਗ਼ਮੇ ਹਾਸਲ ਕੀਤੇ। ਜੂਡੋ ਇੱਕ ਹੋਰ ਵੱਡਾ ਸਕਾਰਾਤਮਕ ਪੱਖ ਰਿਹਾ। ਲੰਮੇ ਸਮੇਂ ਤੋਂ ਹਾਸ਼ੀਏ ਦੀ ਤਗ਼ਮਾ ਜੇਤੂ ਖੇਡ ਮੰਨੇ ਜਾਣ ਵਾਲੇ ਜੂਡੋ ਨੇ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਰਾਸ਼ਟਰਮੰਡਲ ਖੇਡ ਪ੍ਰਦਰਸ਼ਨ ਦਿੱਤਾ। ਅਸਮਿਤਾ ਡੇਅ ਦਾ ਸੋਨ ਤਗ਼ਮਾ ਜੋ ਉਸ ਨੇ ਆਪਣੇ ਪਿਤਾ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਜਿੱਤਿਆ ਅਤੇ ਹਰਸ਼ ਸਿੰਘ ਦਾ ਖਿਤਾਬ, ਉਸ ਸਥਿਰ ਤਰੱਕੀ ਨੂੰ ਦਰਸਾਉਂਦਾ ਹੈ ਜੋ ਇਸ ਖੇਡ ਨੇ ਪਿਛਲੇ ਕੁਝ ਸਾਲਾਂ ਵਿੱਚ ਕੀਤੀ ਹੈ। ਇਸ ਤੋਂ ਇਲਾਵਾ ਪੈਰਾ ਸਪੋਰਟਸ ਦਾ ਉੱਪਰ ਵੱਲ ਸਫ਼ਰ ਜਾਰੀ ਰਿਹਾ। ਪਾਵਰਲਿਫਟਿੰਗ ਤੋਂ ਲੈ ਕੇ ਐਥਲੈਟਿਕਸ ਤੱਕ, ਭਾਰਤੀ ਪੈਰਾ ਐਥਲੀਟਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਹਾਲ ਹੀ ਦੇ ਪੈਰਾਲੰਪਿਕ ਵਿੱਚ ਉਨ੍ਹਾਂ ਦੀ ਸਫਲਤਾ ਕੋਈ ਤੁੱਕ ਨਹੀਂ ਸੀ। ਦੇਖਿਆ ਜਾਵੇ ਤਾਂ ਐਥਲੈਟਿਕਸ ਨੇ ਰਲਿਆ-ਮਿਲਿਆ ਚਿੱਤਰ ਪੇਸ਼ ਕੀਤਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune