Dailyhunt Logo
  • Light mode
    Follow system
    Dark mode
    • Play Story
    • App Story

ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫ਼ਤੇ ਦੇ ਵਿਪਾਸਨਾ ਸੈਸ਼ਨ ਲਈ ਬੰਗਲੁਰੂ ਰਵਾਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫ਼ਤੇ ਦੇ ਵਿਪਾਸਨਾ ਸੈਸ਼ਨ 'ਤੇ ਬੰਗਲੁਰੂ ਰਵਾਨਾ ਹੋ ਗਏ ਹਨ। ਮੁੱਖ ਮੰਤਰੀ 2 ਜੁਲਾਈ ਤੋਂ 9 ਜੁਲਾਈ ਤੱਕ ਬੰਗਲੁਰੂ ਦੇ ਇੱਕ ਨਿੱਜੀ ਕੁਦਰਤੀ ਇਲਾਜ (ਨੇਚਰੋਪੈਥੀ) ਕੇਂਦਰ ਵਿੱਚ ਰਹਿਣਗੇ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ ਪਿਛਲੇ ਕਾਫ਼ੀ ਸਮੇਂ ਤੋਂ ਰਾਜਨੀਤਿਕ ਸਮਾਗਮਾਂ, ਪ੍ਰਸ਼ਾਸਨਿਕ ਮੀਟਿੰਗਾਂ ਅਤੇ ਸਰਕਾਰੀ ਗਤੀਵਿਧੀਆਂ ਵਿੱਚ ਲਗਾਤਾਰ ਰੁੱਝੇ ਹੋਏ ਸਨ।

ਖ਼ਾਸ ਤੌਰ ‘ਤੇ ਪਿਛਲੇ ਕੁਝ ਦਿਨਾਂ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਕੀਤੇ ਗਏ ‘ਲੋਕ ਮਿਲਣੀ’ ਪ੍ਰੋਗਰਾਮਾਂ ਅਤੇ ਲਗਾਤਾਰ ਦੌਰਿਆਂ ਕਾਰਨ ਉਨ੍ਹਾਂ ਦਾ ਸ਼ਡਿਊਲ ਬੇਹੱਦ ਰੁਝੇਵਿਆਂ ਭਰਿਆ ਰਿਹਾ ਸੀ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਥਕਾਵਟ ਮਹਿਸੂਸ ਹੋ ਰਹੀ ਸੀ।

ਇਹ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਵਿਪਾਸਨਾ ਲਈ ਗਏ ਹਨ; ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਨਿਯਮਿਤ ਤੌਰ ‘ਤੇ ਵਿਪਾਸਨਾ ਧਿਆਨ ਕੇਂਦਰਾਂ ਵਿੱਚ ਜਾਂਦੇ ਰਹੇ ਹਨ। ਸੂਤਰਾਂ ਅਨੁਸਾਰ, ਇਸ ਵਾਰ ਮੁੱਖ ਮੰਤਰੀ ਦੇ ਤੋਂ ਇਲਾਵਾ ‘ਆਪ’ ਪੰਜਾਬ ਦੇ ਦੋ ਸੀਨੀਅਰ ਆਗੂ ਵੀ ਪਹਿਲਾਂ ਹੀ ਧਿਆਨ ਕੇਂਦਰ ਵਿਖੇ ਗਏ ਹੋਏ ਹਨ।

ਹਾਲਾਂਕਿ, ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ, ਪਰ ਸਰਕਾਰੀ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਦੀ ਗੈਰਹਾਜ਼ਰੀ ਵਿੱਚ ਵੀ ਰੁਟੀਨ ਸਰਕਾਰੀ ਕੰਮਕਾਜ ਆਮ ਵਾਂਗ ਜਾਰੀ ਰਹਿਣਗੇ ਅਤੇ ਪ੍ਰਸ਼ਾਸਨਿਕ ਕੰਮਾਂ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune