Dailyhunt Logo
  • Light mode
    Follow system
    Dark mode
    • Play Story
    • App Story

Muktsar Concrete Road Damages: ਨਵੀਂ ਸੜਕ 'ਤੇ ਖਾਨਾਪੂਰਤੀ ਲਈ ਬਣਾਏ ਜਾ ਰਹੇ ਨੇ ਕੱਟ

ਖ਼ਾਲਸਾ ਸਕੂਲ ਤੋਂ ਚੱਕ ਬੀੜ ਸਰਕਾਰ 'ਚੋਂ ਹੋ ਕੇ ਮੁਕਤਸਰ ਸ਼ਹਿਰ ਨੂੰ ਡੀ ਸੀ ਦਫ਼ਤਰ ਨਾਲ ਮਿਲਾਉਣ ਵਾਲੀ ਨਵੀਂ ਬਣੀ ਕੰਕਰੀਟ ਸੜਕ ਦੇ ਬਦਹਾਲ ਹੋਣ ਪਿੱਛੇ ਵੱਡੀ ਤਕਨੀਕੀ ਲਾਪ੍ਰਵਾਹੀ ਸਾਹਮਣੇ ਆਈ ਹੈ। ਸੜਕ ਉੱਪਰ ਕਟਿੰਗ ਮਸ਼ੀਨ ਨਾਲ ਸਿਰਫ਼ ਲਕੀਰਾਂ ਵਾਹ ਕੇ ਖਾਨਾਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਤਕਨੀਕੀ ਮਾਪਦੰਡਾਂ ਅਨੁਸਾਰ ਜਦੋਂ ਵੀ ਕੰਕਰੀਟ ਦੀ ਸੜਕ ਬਣਾਈ ਜਾਂਦੀ ਹੈ ਤਾਂ ਉਸ ਵਿੱਚ ਨਿਸ਼ਚਿਤ ਦੂਰੀ 'ਤੇ ਅੰਤਰਾਲ ਪਾਉਣ ਲਈ ਕੱਟ ਦੇਣਾ ਬੇਹੱਦ ਜ਼ਰੂਰੀ ਹੁੰਦਾ ਹੈ।

ਜੇਕਰ ਇਹ ਕੱਟ ਨਾ ਦਿੱਤੇ ਜਾਣ ਤਾਂ ਕੰਕਰੀਟ ਆਪਸ ਵਿੱਚ ਟਕਰਾ ਕੇ ਸੜਕ ਵਿਚਕਾਰੋਂ ਫਟ ਜਾਂਦਾ ਹੈ। ਇਸ ਸੜਕ ਵਿੱਚ ਵੀ ਇਹੀ ਹੋਇਆ, ਕੱਟ ਨਾ ਦੇਣ ਕਰਕੇ ਸੜਕ ਦੋ ਮਹੀਨਿਆਂ ਵਿੱਚ ਹੀ ਥਾਂ-ਥਾਂ ਤੋਂ ਪਾਟ ਗਈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਤਰੇੜਾਂ ਨੂੰ ਲੁਕਾਉਣ ਲਈ ਪਾਇਆ ਕੈਮੀਕਲ ਵੀ ਕੰਮ ਨਹੀਂ ਆਇਆ ਕਿਉਂਕਿ ਹੇਠਲਾ ਬੇਸ ਖਰਾਬ ਹੈ। ਇਸੇ ਤਰ੍ਹਾਂ ਸੜਕ ਵਿਚਕਾਰ ਲੱਗੀਆਂ ਇੰਟਰਲਾਕਿੰਗ ਟਾਈਲਾਂ ਕਈ ਥਾਵਾਂ ਤੋਂ ਦੱਬ ਗਈਆਂ ਹਨ ਅਤੇ ਕਿਤੋਂ 2 ਇੰਚ ਉੱਚੀਆਂ ਹੋ ਕੇ ਖੱਡੇ ਬਣ ਚੁੱਕੇ ਹਨ। ਪਾਣੀ ਦੀ ਨਿਕਾਸੀ ਲਈ ਲਾਈਆਂ ਜਾਲੀਆਂ ਟੁੱਟ ਕੇ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਮਸ਼ੀਨ ਕਟਿੰਗ ਦੀ ਪ੍ਰਕਿਰਿਆ ਦੀ ਵੀ ਜਾਂਚ ਕੀਤੀ ਜਾਵੇਗੀ। ਜੇ ਕੰਮ ਮਿਆਰੀ ਨਾ ਮਿਲਿਆ ਤਾਂ ਕਾਰਵਾਈ ਕੀਤੀ ਜਾਵੇਗੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune