Dailyhunt Logo
  • Light mode
    Follow system
    Dark mode
    • Play Story
    • App Story

Municipal Council Election: ਦੋਰਾਹਾ ਕੌਂਸਲ 'ਤੇ 'ਆਪ' ਮੁੜ ਕਾਬਜ਼

ਗਰ ਕੌਂਸਲ ਦੋਰਾਹਾ ਦੇ 15 ਵਾਰਡਾਂ ਦੀ ਚੋਣ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ 8 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ 5 ਸੀਟਾਂ 'ਤੇ ਕਾਂਗਰਸ ਅਤੇ 2 ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਇੱਥੇ ਅਕਾਲੀ ਦਲ ਦੇ 12 ਅਤੇ ਭਾਜਪਾ ਦੇ 8 ਉਮੀਦਵਾਰਾਂ ਵਿੱਚੋਂ ਕਿਸੇ ਨੂੰ ਵੀ ਜਿੱਤ ਨਸੀਬ ਨਹੀਂ ਹੋਈ ਸਗੋਂ ਕਈ ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ।

ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਸੁਦਰਸ਼ਨ ਸ਼ਰਮਾ ਨੇ ਲਗਾਤਾਰ ਸੱਤਵੀਂ ਵਾਰ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ। ਇਥੋਂ ਤੱਕ ਕਿ ਸ੍ਰੀ ਸ਼ਰਮਾ ਦੇ ਨਾਲ ਇਸ ਵਾਰ ਉਨ੍ਹਾਂ ਦੀ ਪਤਨੀ ਪ੍ਰੀਆ ਸ਼ਰਮਾ ਅਤੇ ਪੁੱਤਰ ਅਨਮੋਲ ਸ਼ਰਮਾ ਨੇ ਵੀ 'ਆਪ' ਵੱਲੋਂ ਚੋਣ ਲੜੀ ਅਤੇ ਇੱਕੋ ਪਰਿਵਾਰ ਦੇ ਮਾਂ-ਪਿਓ ਅਤੇ ਪੁੱਤਰ ਨੇ ਜਿੱਤ ਪ੍ਰਾਪਤ ਕੀਤੀ। ਇੱਥੋਂ ਦੇ ਵਾਰਡ ਨੰਬਰ 1 ਤੋਂ ਕਾਂਗਰਸ ਦੀ ਤਮੰਨਾ ਮਲਹੋਤਰਾ, 2 ਤੋਂ 'ਆਪ' ਦੇ ਰਾਹੁਲ ਬੈਕਟਰ, 3 ਤੋਂ 'ਆਪ' ਦੀ ਪੂਜਾ, 4 ਤੋਂ ਆਜ਼ਾਦ ਉਮੀਦਵਾਰ ਅਮਰੀਕ ਸਿੰਘ, 5 ਤੋਂ 'ਆਪ' ਦੀ ਪ੍ਰਿਆ ਸ਼ਰਮਾ, 6 ਤੋਂ 'ਆਪ' ਦੇ ਅਨਮੋਲ ਸ਼ਰਮਾ, 7 ਤੋਂ ਕਾਂਗਰਸ ਦੀ ਰਣਜੀਤ ਕੌਰ, 8 ਤੋਂ 'ਆਪ' ਦੇ ਸੁਦਰਸ਼ਨ ਸ਼ਰਮਾ, 9 ਤੋਂ ਆਜ਼ਾਦ ਪੰਕਜ ਗੌਤਮ, 10 ਤੋਂ 'ਆਪ' ਕੰਵਲਜੀਤ ਸਿੰਘ ਬਿੱਟੂ, 11 ਤੋਂ ਕਾਂਗਰਸ ਦੇ ਕੁਲਵੰਤ ਸਿੰਘ, 12 ਤੋਂ 'ਆਪ' ਦੀ ਜਸਵੰਤ ਕੌਰ, 13 ਤੋਂ ਕਾਂਗਰਸ ਦੇ ਇੰਦਰਜੀਤ ਸਿੰਘ ਸ਼ਾਲੂ, 14 ਤੋਂ ਕਾਂਗਰਸ ਦੇ ਰਣਵੀਰ ਸਿੰਘ, 15 ਤੋਂ 'ਆਪ' ਦੀ ਹਰਜੀਤ ਕੌਰ ਜੇਤੂ ਰਹੀ।
ਸਾਰੇ ਜੇਤੂ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨਾਲ ਜਿੱਤ ਦੇ ਜਸ਼ਨ ਮਨਾਏ। ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਰਾਹਾ ਦੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ।

ਖੰਨਾ ਦੇ 33 ਵਾਰਡਾਂ ਵਿੱਚੋਂ 25 'ਤੇ 'ਆਪ' ਦੇ ਉਮੀਦਵਾਰ ਜੇਤੂ

 ਖੰਨੇ ਵਿੱਚ ਜਿੱਤ ਦੀ ਖ਼ੁਸ਼ੀ ਮਨਾਉਂਦੇ ਹੋਏ ਜੇਤੂ ਉਮੀਦਵਾਰ।

ਖੰਨਾ (ਜੋਗਿੰਦਰ ਸਿੰਘ ਓਬਰਾਏ): ਖੰਨਾ ਨਗਰ ਕੌਂਸਲ ਦੀਆਂ ਚੋਣਾਂ 'ਚ 'ਆਪ' ਦੀ ਝੰਡੀ ਰਹੀ ਹੈ। ਇੱਥੋਂ ਦੇ 33 ਵਾਰਡਾਂ ਦੇ ਐਲਾਨੇ ਨਤੀਜਿਆਂ ਵਿੱਚ 'ਆਪ' ਨੇ 25 ਸੀਟਾਂ 'ਤੇ ਕਬਜ਼ਾ ਕਰ ਲਿਆ ਹੈ ਜਦੋਂਕਿ ਕਾਂਗਰਸ ਨੇ 4, ਅਕਾਲੀ ਦਲ ਨੇ 2, ਭਾਜਪਾ ਨੇ 1 ਅਤੇ 1 ਸੀਟ 'ਤੇ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਇੱਥੋਂ ਦੇ ਵਾਰਡ ਨੰਬਰ 12 ਤੋਂ 'ਆਪ' ਦੇ ਹਰੀਸ਼ ਗੁਪਤਾ ਪਹਿਲਾ ਹੀ ਬਿਨਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 1 ਤੋਂ 'ਆਪ' ਦੀ ਸਰਬਜੀਤ ਕੌਰ, 2 ਤੋਂ 'ਆਪ' ਦੀ ਪ੍ਰਦੀਪ ਰਤਨ, 3 ਤੋਂ 'ਆਪ' ਦੀ ਚਰਨਪ੍ਰੀਤ ਕੌਰ, 4 ਤੋਂ 'ਆਪ' ਦੇ ਸੁਨੀਲ ਕੁਮਾਰ ਨੀਟਾ, 5 ਤੋਂ 'ਆਪ' ਦੀ ਨਿਤਾਸ਼ਾ ਸ਼ਰਮਾ, 6 ਤੋਂ 'ਆਪ' ਦੇ ਗੁਰਮੇਲ ਸਿੰਘ, 7 ਤੋਂ 'ਆਪ' ਦੀ ਪ੍ਰਭਜੋਤ ਕੌਰ, 8 ਤੋਂ 'ਆਪ' ਦੇ ਰਾਜ ਕੁਮਾਰ, 9 ਤੋਂ ਕਾਂਗਰਸ ਦੀ ਕਿਰਨ ਬਾਲਾ ਨਾਗਪਾਲ, 10 ਤੋਂ 'ਆਪ' ਦੇ ਸੁਰਿੰਦਰ ਕੁਮਾਰ, 11 ਤੋਂ 'ਆਪ' ਦੀ ਉਪਮਾ ਅਰੋੜਾ, 13 ਤੋਂ 'ਆਪ' ਦੀ ਨਰਿੰਦਰ ਕੌਰ, 14 ਤੋਂ 'ਆਪ' ਦੇ ਪਰਮਜੀਤ ਸਿੰਘ ਪੌਪੀ, 15 ਤੋਂ 'ਆਪ' ਦੀ ਮੰਜੂ ਮਲਹੋਤਰਾ, 16 ਤੋਂ ਕਾਂਗਰਸ ਦੇ ਰਵਿੰਦਰ ਸਿੰਘ, 17 ਤੋਂ 'ਆਪ' ਦੀ ਰੂਬੀ ਭਾਟੀਆ, 18 ਤੋਂ ਕਾਂਗਰਸ ਦੇ ਹਰਦੀਪ ਸਿੰਘ, 19 ਤੋਂ 'ਆਪ' ਦੀ ਮੀਨਾਕਸ਼ੀ, 20 ਤੋਂ 'ਆਪ' ਦੇ ਹਰਦੀਪ ਸਿੰਘ, 21 ਤੋਂ 'ਆਪ' ਦੀ ਸੋਮਾ ਰਾਣੀ, 22 ਤੋਂ 'ਆਪ' ਦੇ ਅਮਨ ਕਟਾਰੀਆ, 23 ਤੋਂ ਭਾਜਪਾ ਦੀ ਅੰਸ਼ੂ, 24 ਤੋਂ 'ਆਪ' ਦੇ ਰਜਿੰਦਰ ਸਿੰਘ ਜੀਤ, 25 ਤੋਂ ਕਾਂਗਰਸ ਦੇ ਸੁਖਵਿੰਦਰ ਕੌਰ, 26 ਤੋਂ 'ਆਪ' ਦਾ ਨਰੇਸ਼ ਕਪਿਲਾ, 27 ਤੋਂ 'ਆਪ' ਦੀ ਸੁਖਵਿੰਦਰ ਕੌਰ, 28 ਤੋਂ 'ਆਪ' ਦਾ ਜਤਿੰਦਰ ਪਾਠਕ, 29 ਤੋਂ ਆਜ਼ਾਦ ਉਮੀਦਵਾਰ ਕਾਂਤਾ ਰਾਣੀ, 30 ਤੋਂ ਅਕਾਲੀ ਦਲ ਦੇ ਹਰਦੀਪ ਸਿੰਘ ਰੋਸ਼ਾ, 31 ਤੋਂ 'ਆਪ' ਦੀ ਰਿਚਾ ਮਨੋਚਾ, 32 ਤੋਂ ਅਕਾਲੀ ਦਲ ਦੇ ਰਵਿੰਦਰ ਸਿੰਘ ਅਤੇ 33 ਤੋਂ 'ਆਪ' ਦੇ ਕਰਮਜੀਤ ਸਿੰਘ ਜੇਤੂ ਰਹੇ। ਜੇਤੂ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨਾਲ ਪਟਾਕੇ ਚਲਾ ਕੇ ਜੇਤੂ ਜਲੂਸ ਕੱਢੇ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਸ਼ਹਿਰ ਦੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune