Dailyhunt Logo
  • Light mode
    Follow system
    Dark mode
    • Play Story
    • App Story

Nationality ਕੋਈ ਮਾਇਨੇ ਨਹੀਂ ਰੱਖਦੀ: Anahat Singh

ਲਮੀ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ਤੋਂ ਬਾਅਦ ਅਨਾਹਤ ਸਿੰਘ ਨੇ ਉਨ੍ਹਾਂ ਸੁਝਾਵਾਂ ਨੂੰ ਰੱਦ ਕਰ ਦਿੱਤਾ ਹੈ ਕਿ ਮਿਸਰ ਦੇ ਖਿਡਾਰੀਆਂ ਕੋਲ ਕੋਈ ਖਾਸ ਮਾਨਸਿਕ ਮਜ਼ਬੂਤੀ ਹੁੰਦੀ ਹੈ। ਉਸ ਨੇ ਕਿਹਾ ਕਿ ਉਹ ਉਨ੍ਹਾਂ ਖ਼ਿਲਾਫ਼ ਖੇਡਦੀ ਹੋਈ ਵੱਡੀ ਹੋਈ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਹੋਰ ਵਿਰੋਧੀ ਵਾਂਗ ਹੀ ਮੰਨਦੀ ਹੈ।

17 ਸਾਲਾ ਅਨਾਹਤ ਨੇ ਕੈਨੇਡਾ ਦੇ ਓਂਟਾਰੀਓ ਵਿੱਚ ਖੇਡੇ ਗਏ ਫਾਈਨਲ ਵਿੱਚ ਮਿਸਰ ਦੀ ਅਮੀਨਾ ਉਰਫੀ ਨੂੰ ਹਰਾ ਕੇ ਇਤਿਹਾਸ ਰਚਿਆ ਅਤੇ ਆਲਮੀ ਜੂਨੀਅਰ ਸਿੰਗਲਜ਼ ਖਿਤਾਬ ਲਈ ਦੇਸ਼ ਦਾ ਲੰਮਾ ਇੰਤਜ਼ਾਰ ਖ਼ਤਮ ਕੀਤਾ। ਐਤਵਾਰ ਨੂੰ ਵਾਪਸ ਪਰਤਣ ਤੋਂ ਬਾਅਦ ਅਨਾਹਤ ਨੇ ਦੱਸਿਆ, ''ਜਦੋਂ ਤੋਂ ਮੈਂ ਇਹ ਖੇਡ ਸ਼ੁਰੂ ਕੀਤੀ ਹੈ, ਮੈਂ ਮਿਸਰ ਦੇ ਖਿਡਾਰੀਆਂ ਵਿਰੁੱਧ ਖੇਡਦਿਆਂ ਹੀ ਵੱਡੀ ਹੋਈ ਹਾਂ। ਜਦੋਂ ਮੈਂ ਕੋਰਟ 'ਤੇ ਜਾਂਦੀ ਹਾਂ ਤਾਂ ਇਸ ਨਾਲ ਮੇਰੇ 'ਤੇ ਕੋਈ ਖਾਸ ਫਰਕ ਨਹੀਂ ਪੈਂਦਾ। ਇਹ ਕਿਸੇ ਹੋਰ ਵਿਰੋਧੀ ਖ਼ਿਲਾਫ਼ ਖੇਡਣ ਵਰਗਾ ਹੀ ਹੈ, ਭਾਵੇਂ ਕੌਮੀਅਤ ਕੋਈ ਵੀ ਹੋਵੇ।''

Dailyhunt
Disclaimer: This content has not been generated, created or edited by Dailyhunt. Publisher: Punjabi Tribune