Dailyhunt Logo
  • Light mode
    Follow system
    Dark mode
    • Play Story
    • App Story

ਨਿਗਮ ਚੋਣਾਂ ਦੇ ਨਤੀਜੇ ਜ਼ਮੀਨੀ ਹਕੀਕਤ ਨਹੀਂ, 'ਅਸਲੀ ਮੁਕਾਬਲਾ' 2027 'ਚ ਹੋਵੇਗਾ: Raja Warring

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੁੱਕਰਵਾਰ ਨੂੰ ਸੱਤਾਧਾਰੀ 'ਆਪ' 'ਤੇ ਸਥਾਨਕ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।

ਵੜਿੰਗ ਨੇ ਦੋਸ਼ ਲਾਇਆ, 'ਇਹ ਉਨ੍ਹਾਂ ਦੀ 'ਸਾਮ, ਦਾਮ, ਦੰਡ, ਭੇਦ' ਦੀ ਐਲਾਨੀ ਹੋਈ ਨੀਤੀ ਸੀ, ਜਿਸ ਦਾ ਪੂਰੇ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਸ਼ਰੇਆਮ ਪ੍ਰਦਰਸ਼ਨ ਕੀਤਾ ਗਿਆ।'

ਸ਼ੁੱਕਰਵਾਰ ਰਾਤ 9 ਵਜੇ ਤੱਕ, ‘ਆਪ’ ਨੇ ਪੰਜਾਬ ਦੇ 48 ਫ਼ੀਸਦੀ ਮਿਉਂਸੀਪਲ ਵਾਰਡਾਂ ਵਿੱਚ ਜਿੱਤ ਦਰਜ ਕਰ ਲਈ ਸੀ, ਜਦੋਂ ਕਿ ਬਾਕੀ ਵਾਰਡਾਂ ਲਈ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਸੀ।

ਵੜਿੰਗ ਨੇ ਦਾਅਵਾ ਕੀਤਾ ਕਿ ਇਹ ਨਤੀਜੇ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਕੋਈ ਅਸਲੀ ਸੰਕੇਤ ਨਹੀਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ “ਅਸਲੀ ਮੁਕਾਬਲਾ” 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੋਵੇਗਾ।

ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਵੱਲੋਂ ਸਰਕਾਰੀ ਮਸ਼ੀਨਰੀ ਅਤੇ ਪੁਲੀਸ ਦੀ “ਬੇਰਹਿਮੀ ਨਾਲ ਦੁਰਵਰਤੋਂ” ਕੀਤੀ ਗਈ ਅਤੇ ਇਸ ਦੇ ਬਾਵਜੂਦ, ‘ਆਪ’ ਅੱਧੇ (ਬਹੁਮਤ ਦੇ) ਅੰਕੜੇ ਨੂੰ ਪਾਰ ਨਹੀਂ ਕਰ ਸਕੀ।

ਵੜਿੰਗ ਨੇ ਦਾਅਵਾ ਕੀਤਾ, “ਮੈਂ ਫਿਰ ਤੋਂ ਦੁਹਰਾਉਂਦਾ ਹਾਂ ਅਤੇ ਇਸ ਗੱਲ ਉੱਤੇ ਕਾਇਮ ਹਾਂ ਕਿ ‘ਆਪ’ 2027 ਵਿੱਚ 10 ਸੀਟਾਂ ਵੀ ਨਹੀਂ ਜਿੱਤ ਸਕੇਗੀ।”

Dailyhunt
Disclaimer: This content has not been generated, created or edited by Dailyhunt. Publisher: Punjabi Tribune