Dailyhunt Logo
  • Light mode
    Follow system
    Dark mode
    • Play Story
    • App Story

ਪੈਟਰੋਲ ਬੰਬ ਹਮਲੇ ਵਿੱਚ 3 ਗ੍ਰਿਫਤਾਰ

ਇਥੋਂ ਦੇ ਅਬਚਲ ਨਗਰ 'ਚ ਘਰ 'ਤੇ ਬੀਤੇ ਦਿਨੀਂ ਪੈਟਰੋਲ ਬੰਬ ਨਾਲ ਹਮਲਾ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਪੁਲੀਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸ ਪੀ ਪਲਵਿੰਦਰ ਚੀਮਾ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 25 ਜੁਲਾਈ ਦੀ ਰਾਤ ਅਣਪਛਾਤਿਆਂ ਨੇ ਮੋਟਰਸਾਈਕਲ 'ਤੇ ਅਬਚਲ ਨਗਰ ਵਾਸੀ ਪਰਮਿੰਦਰ ਸਿੰਘ ਰੂਬਲ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਸੀ।

ਇਹ ਪੈਟਰੋਲ ਬੰਬ ਉਨ੍ਹਾਂ ਨੇ ਬੀਅਰ ਦੀ ਬੋਤਲ 'ਚ ਤਿਆਰ ਕੀਤਾ ਸੀ, ਜਿਸ ਨੂੰ ਅੱਗ ਲਾ ਕੇ ਘਰ ਵੱਲ ਸੁੱਟਣ 'ਤੇ ਜ਼ੋਰਦਾਰ ਧਮਾਕਾ ਹੋਇਆ ਸੀ। ਇਸ ਸਬੰਧੀ ਥਾਣਾ ਅਨਾਜ ਮੰਡੀ 'ਚ ਧਾਰਾ 326 (ਜੀ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਗਰੋਂ ਪੁਲੀਸ ਟੀਮਾਂ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਹਰਵਿੰਦਰ ਸਿੰਘ ਜੌਨੀ ਵਾਸੀ ਰਣਜੀਤ ਨਗਰ, ਹਰਸਜੀਤ ਸਿੰਘ ਹਰਸ਼ ਵਾਸੀ ਹਸਨਪੁਰ ਪ੍ਰੋਹਤਾਂ ਅਤੇ ਪਰਮੇਸ਼ਰ ਉਦੈ ਵਾਸੀ ਰਸੂਲਪੁਰ ਸੈਦਾਂ ਵਜੋਂ ਹੋਈ ਹੈ। ਵਾਰਦਾਤ 'ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਐਸ ਪੀ ਚੀਮਾ ਨੇ ਦੱਸਿਆ ਕਿ ਮੁੱਖ ਮੁਲਜ਼ਮ ਜੌਨੀ ਦੀ ਰੂਬਲ ਦੇ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਕਾਰਨ ਹੀ ਉਸ ਨੇ ਸਾਥੀਆਂ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ। ਤਿੰਨੋਂ ਮੁਲਜ਼ਮ ਜਰਾਇਮ ਪੇਸ਼ਾ ਹਨ ਅਤੇ ਪਹਿਲਾਂ ਵੀ ਕਤਲ ਤੇ ਲੁੱਟ-ਖੋਹ ਵਰਗੇ ਮਾਮਲਿਆਂ 'ਚ ਸ਼ਾਮਲ ਰਹਿ ਚੁੱਕੇ ਹਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune