Dailyhunt

ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਸਮਾਗਮ

ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਦੂਜਾ ਸਾਲਾਨਾ ਸਾਹਿਤਕ ਸਮਾਗਮ ਇਥੋਂ ਦੇ ਏ ਐੱਸ ਕਾਲਜ ਵਿੱਚ ਕਰਵਾਇਆ ਗਿਆ। ਸਮਾਗਮ ਦਾ ਅਰੰਭ ਗਜ਼ਲਗੋ ਡਾ. ਹਰਜਿੰਦਰ ਸਿੰਘ ਲਾਲ ਵੱਲੋਂ ਸ਼ਮ੍ਹਾ ਰੌਸ਼ਨ ਉਪਰੰਤ ਰਾਜੂ ਭਾਈ ਵੱਲੋਂ ਮਾਤਾ ਸਰਸਵਤੀ ਬੰਧਨਾਂ ਗਾ ਕੇ ਹੋਇਆ। ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੇ ਅਹੁਦੇਦਾਰਾਂ ਨੂੰ ਹੱਲਸ਼ੇਰੀ ਦੇ ਕੇ ਸਮਾਗਮ ਕਰਵਾਉਣ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਕੇਂਦਰੀ ਲਿਖਾਰੀ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਨੇ ਸੱਥ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਡਾ. ਗੁਰਚਰਨ ਕੌਰ ਕੋਚਰ ਅਤੇ ਹਰਮੀਤ ਵਿਦਿਆਰਥੀ ਨੂੰ ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਸਿੰਘ ਜਫ਼ਰ, ਪੰਜਾਬ ਸੱਥ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾ ਅਤੇ ਕਿਰਨਦੀਪ ਸਿੰਘ ਕੁਲਾਰ ਵੱਲੋਂ ਸਨਮਾਨਿਤ ਕੀਤਾ ਗਿਆ। ਦੋਵਾਂ ਸ਼ਖ਼ਸੀਅਤਾਂ ਨੇ ਆਪਣੇ ਸਾਹਿਤਕ ਸਫ਼ਰ, ਵਿੱਦਿਅਕ ਯੋਗਤਾ ਅਤੇ ਸਾਹਿਤ ਖੇਤਰ ਵਿੱਚ ਮਿਲੇ ਮਾਣ ਸਨਮਾਨ ਬਾਰੇ ਜਾਣੂ ਕਰਵਾਇਆ। ਜਸਵੰਤ ਜਫ਼ਰ ਨੇ ਕਿਹਾ ਕਿ ਖੰਨਾ ਸ਼ਹਿਰ ਵਿੱਚ ਸਾਹਿਤਕ ਸਰਗਰਮੀਆਂ ਪਿਛਲੇ ਲੰਬੇ ਸਮੇਂ ਤੋਂ ਬੰਦ ਸਨ ਅਤੇ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਖੰਨਾ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸਾਹਿਤਕ ਮੀਟਿੰਗਾਂ ਕਰਨਾ ਨਿਵੇਕਲਾ ਕਦਮ ਹੈ। ਸਮਾਗਮ ਦੀ ਕਾਰਵਾਈ ਗੁਰੀ ਤੁਰਮਰੀ ਨੇ ਬਾਖੂਬੀ ਨਿਭਾਈ। ਰਚਨਾਵਾਂ ਦੇ ਦੌਰ ਵਿੱਚ ਮਨਜੀਤ ਸਿੰਘ ਧੰਜਲ, ਨਰਿੰਦਰ ਮਣਕੂ, ਬਾਵਾ ਹੋਲੀਆਂ, ਨੇਤਰ ਸਿੰਘ, ਪਵਨੀਕ ਨਾਰੰਗ, ਸੁਖਬੀਰ ਸਿੰਘ ਕੁਲਾਰ, ਗੁਰਵਿੰਦਰ ਸੰਧੂ, ਬਲਵੰਤ ਸਿੰਘ ਵਿਰਕ, ਜਗਬੀਰ ਸਿੰਘ ਵਿੱਕੀ, ਰਜਿੰਦਰ ਕੌਰ ਪੰਨੂ, ਹਰਜੀਤ ਸਿੰਘ ਬੈਨੀਪਾਲ, ਇਕਬਾਲ ਸਿੰਘ ਸੈਣੀ, ਬੂਟਾ ਲੱਧੜ, ਪ੍ਰੋ.ਲਵਪ੍ਰੀਤ ਸਿੰਘ, ਬਲਜੀਤ ਸਿੰਘ ਲਹਿਲ, ਪ੍ਰਦੀਪ ਸਿੰਘ, ਓਪਕਾਰ ਸਿੰਘ, ਸਨੇਹਇੰਦਰ ਸਿੰਘ ਮੀਲੂ, ਨਰੇਸ਼ ਨਿਮਾਣਾ, ਹਰਨਾਮ ਸਿੰਘ ਡੱਲਾ, ਪਰਮਜੀਤ ਸਿੰਘ ਮੁੰਡੀਆਂ, ਦੀਪ ਦਿਲਬਰ, ਹਰਬੰਸ ਸਿੰਘ ਸ਼ਾਨ, ਸਤਵੰਤ ਕੌਰ, ਕ੍ਰਿਪਾਲ ਸਿੰਘ, ਮਨਦੀਪ ਸਿੰਘ, ਅਮਨਦੀਪ ਕੌਰ ਗਰੋਵਰ, ਡਾ.ਰਾਜਪ੍ਰੀਤ ਕੌਰ ਬੈਨੀਪਾਲ, ਕਹਾਣੀਕਾਰ ਜਤਿੰਦਰ ਹਾਂਸ, ਸੁਰਿੰਦਰ ਰਾਮਪੁਰੀ, ਸਰਦਾਰ ਪੰਛੀ ਅਤੇ ਬਲਵਿੰਦਰ ਸਿੰਘ ਗਰੇਵਾਲ ਨੇ ਵਾਹ-ਵੱਹ ਖੱਟੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune