Dailyhunt

ਪਰਵਾਸੀ ਵਿਰੁੱਧ ਧੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ

ਇੱਥੇ ਇਕ ਪਰਵਾਸੀ ਮਜ਼ਦੂਰ ਵੱਲੋਂ ਕਥਿਤ ਤੌਰ 'ਤੇ ਆਪਣੀ ਹੀ ਤਿੰਨ ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਥਾਨ ਨੇੜੇ ਬੱਕਰੀਆਂ ਚਰਾ ਰਹੇ ਚਰਵਾਹੇ ਨੇ ਬੱਚੀ ਨੂੰ ਬਚਾਇਆ। ਚਰਵਾਹੇ ਨੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਦੀ ਹਾਜ਼ਰੀ ਵਿੱਚ ਦੱਸਿਆ ਕਿ ਪਿੰਡ ਮਲਕ ਨੇੜੇ ਸੇਮ ਨਾਲੇ 'ਤੇ ਝੁੱਗੀ ਵਿੱਚ ਰਹਿ ਰਿਹਾ ਪਰਵਾਸੀ ਮਜ਼ਦੂਰ ਆਪਣੀ ਝੁੱਗੀ ਵਿੱਚ ਹੀ ਤਿੰਨ ਸਾਲਾਂ ਦੀ ਬੇਟੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ।

ਬੱਚੀ ਇਸ ਦੌਰਾਨ ਉੱਚੀ-ਉੱਚੀ ਰੋ ਰਹੀ ਸੀ। ਜਦੋਂ ਉਨ੍ਹਾਂ ਨੇ ਰੋਂਦੀ-ਕੁਰਲਾਉਂਦੀ ਬੱਚੀ ਦੀ ਆਵਾਜ਼ ਸੁਣੀ ਤਾਂ ਉਹ ਝੁੱਗੀ ਵਿੱਚ ਚਲੇ ਗਏ। ਜਦ ਉਹ ਬੱਚੀ ਨੂੰ ਸੰਭਾਲਣ ਲੱਗੇ ਤਾਂ ਮੁਲਜ਼ਮ ਮੌਕਾ ਦੇਖ ਕੇ ਫਰਾਰ ਹੋ ਗਿਆ। ਉਨ੍ਹਾਂ ਬੱਚੀ ਦੀ ਮਾਂ ਦੇ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਨੇ ਪੰਕਜ ਮਹਿਤੋਂ ਵਾਸੀ ਸਮਸਤੀਪੁਰ, ਬਿਹਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune