ਸ਼ੇਅਰ ਬਾਜ਼ਾਰ ਦੇ ਲਗਾਤਾਰ ਦੂਜੇ ਸੈਸ਼ਨ ਵਿੱਚ ਨਿਘਾਰ ਦਾ ਸਿਲਸਿਲਾ ਜਾਰੀ ਰੱਖਦਿਆਂ, 30 ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ 719.08 ਅੰਕ ਜਾਂ 0.97 ਫ਼ੀਸਦੀ ਟੁੱਟ ਕੇ 73,524.26 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇੱਕ ਸਮੇਂ ਇਹ 924.4 ਅੰਕ ਜਾਂ 1.24 ਫੀਸਦੀ ਡਿੱਗ ਕੇ 73,318.94 'ਤੇ ਪਹੁੰਚ ਗਿਆ ਸੀ। ਦੂਜੇ ਪਾਸੇ, 50 ਸ਼ੇਅਰਾਂ ਵਾਲਾ ਐੱਨ ਐੱਸ ਈ ਨਿਫਟੀ 243.70 ਅੰਕ ਜਾਂ 1.04 ਫ਼ੀਸਦ ਡਿੱਗ ਕੇ 23,123 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ, ਇਸ ਸੂਚਕਅੰਕ ਨੇ 296.55 ਅੰਕ ਜਾਂ 1.26 ਫ਼ੀਸਦ ਦਾ ਨਿਘਾਰ ਦਰਜ ਕੀਤਾ ਅਤੇ ਇਹ 23,070.15 ਦੇ ਪੱਧਰ ਤੱਕ ਪਹੁੰਚ ਗਿਆ ਸੀ।
ਇਸੇ ਦੌਰਾਨ, ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਦੱਸਿਆ ਕਿ ਆਲਮੀ ਬਾਜ਼ਾਰਾਂ ਵਿੱਚ ਜੋਖਮ ਤੋਂ ਬਚਣ ਦੀ ਪ੍ਰਵਿਰਤੀ ਕਾਰਨ ਅਮਰੀਕੀ ਡਾਲਰ-ਰੁਪੱਈਏ ਦੇ ਜੋੜੇ ਨੇ ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਹੋਏ ਮੁਨਾਫੇ ਨੂੰ ਗੁਆ ਦਿੱਤਾ।
ਇਸ ਤੋਂ ਇਲਾਵਾ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਅਤੇ ਅਮਰੀਕੀ ਡਾਲਰ ਦੇ ਸੂਚਕਅੰਕ 'ਚ ਹੋਏ ਵਾਧੇ ਨੇ ਨਿਵੇਸ਼ਕਾਂ ਦੇ ਭਰੋਸੇ ਨੂੰ ਪ੍ਰਭਾਵਿਤ ਕੀਤਾ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪੱਈਆ 95.35 'ਤੇ ਖੁੱਲ੍ਹਿਆ, ਜਿਸ ਮਗਰੋਂ ਕਾਰੋਬਾਰ ਦੌਰਾਨ ਇਹ 95.15 ਦੇ ਉੱਚੇ ਪੱਧਰ ਤੱਕ ਪਹੁੰਚਿਆ ਅਤੇ ਅੰਤ ਵਿੱਚ ਪਿਛਲੇ ਬੰਦ ਦੇ ਮੁਕਾਬਲੇ 56 ਪੈਸੇ ਦੇ ਨੁਕਸਾਨ ਨਾਲ 95.74 (ਆਰਜ਼ੀ) 'ਤੇ ਬੰਦ ਹੋਇਆ।
