Dailyhunt Logo
  • Light mode
    Follow system
    Dark mode
    • Play Story
    • App Story

PM Narender Modi ਨੂੰ ਸਰਕਾਰ ਬਚਾਉਣ ਦੀ ਚਿੰਤਾ, ਬੱਚਿਆਂ ਦੇ ਭਵਿੱਖ ਦੀ ਨਹੀਂ: Rahul Gandhi

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਸੀ ਬੀ ਐੱਸ ਈ ਦੇ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਸਿਰਫ਼ ਆਪਣੀ ਸਰਕਾਰ ਬਚਾਉਣ ਦੀ ਚਿੰਤਾ ਹੈ, ਲੱਖਾਂ ਵਿਦਿਆਰਥੀਆਂ ਦੇ ਭਵਿੱਖ ਦੀ ਨਹੀਂ। 'ਐਕਸ' ਉੱਤੇ ਪਾਈ ਪੋਸਟ ਵਿੱਚ, ਗਾਂਧੀ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਸੀ ਬੀ ਐੱਸ ਈ ਦੀ ਔਨ-ਸਕ੍ਰੀਨ ਮਾਰਕਿੰਗ (ਓ ਐੱਸ ਐੱਮ) ਅਤੇ ਕੋਐਂਪਟ (ਸੀ ਓ ਈ ਐੱਮ ਪੀ ਟੀ) ਕੰਪਨੀ ਨੂੰ ਠੇਕਾ ਦੇਣ ਦੇ ਮਾਮਲੇ ਦੀ ਸੁਤੰਤਰ ਨਿਆਂਇਕ ਜਾਂਚ ਦੀ ਮੰਗ ਕਰ ਰਹੇ ਹਨ, ਕਿਉਂਕਿ ਦੇਸ਼ ਦੇ ਨੌਜਵਾਨਾਂ ਨੂੰ ਸੱਚ ਜਾਣਨ ਦਾ ਪੂਰਾ ਹੱਕ ਹੈ।

ਰਾਹੁਲ ਗਾਂਧੀ ਨੇ ਮੀਡੀਆ ਦੀਆਂ ਰਿਪੋਰਟਾਂ ਸਾਂਝੀਆਂ ਕਰਦਿਆਂ ਲੋਕਾਂ ਨੂੰ ਉਨ੍ਹਾਂ ਨੂੰ ਡੂੰਘਾਈ ਨਾਲ ਪੜ੍ਹਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟੈਂਡਰ ਦੇ ਤਕਨੀਕੀ ਮਾਪਦੰਡਾਂ ਨੂੰ ਉਦੋਂ ਤੱਕ ਹੇਠਾਂ ਡੇਗਿਆ ਗਿਆ, ਜਦੋਂ ਤੱਕ ਕੋਐਂਪਟ ਕੰਪਨੀ ਇਸ ਨੂੰ ਪਾਸ ਨਹੀਂ ਕਰ ਸਕੀ, ਸਕੈਨਿੰਗ ਰੈਜ਼ੋਲਿਊਸ਼ਨ ਘਟਾ ਦਿੱਤਾ ਗਿਆ।

ਨੀਟ ਪੇਪਰ ਸਰਕਾਰ ਦੀ ਨਾਕਾਮੀ ਦਾ ਸਬੂਤ: ਇਲਤਿਜਾ
ਸ੍ਰੀਨਗਰ: ਪੀ ਡੀ ਪੀ ਨੇਤਾ ਇਲਤਿਜਾ ਮੁਫ਼ਤੀ ਨੇ ਕਿਹਾ ਕਿ 21 ਜੂਨ ਨੂੰ ਹੋਣ ਵਾਲੀ ਨੀਟ-ਯੂ ਜੀ ਦੀ ਮੁੜ ਪ੍ਰੀਖਿਆ ਨੂੰ ਨਿਰਵਿਘਨ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਰਾਹੀਂ ਪ੍ਰਸ਼ਨ ਪੱਤਰ ਭੇਜੇ ਜਾਣ ਦੀ ਸੰਭਾਵਨਾ ਤਲਾਸ਼ਣਾ, ਉਸ ਦੀ ਨਾਕਾਮੀ ਅਤੇ ਅਯੋਗਤਾ ਨੂੰ ਦਰਸਾਉਂਦਾ ਹੈ। 'ਐਕਸ' ਉੱਤੇ ਪਾਈ ਪੋਸਟ ਵਿੱਚ ਇਲਤਿਜਾ ਨੇ ਕਿਹਾ, ''ਹੁਣ ਹਵਾਈ ਸੈਨਾ ਦੇ ਜਹਾਜ਼ ਨੀਟ ਦੇ ਪੇਪਰ ਪਹੁੰਚਾਉਣਗੇ। ਭ੍ਰਿਸ਼ਟਾਚਾਰ, ਨਾਕਾਮੀ ਅਤੇ ਅਯੋਗਤਾ ਦੇ ਇਸ ਪੱਧਰ ਦੀ ਕਲਪਨਾ ਕਰੋ। ਪਰ ਜਦੋਂ ਤੱਕ ਮੁਸਲਮਾਨ ਹਜੂਮੀ ਹਿੰਸਾ, ਨਫ਼ਰਤੀ ਨਿੰਦਾ ਅਤੇ ਗੁੱਸੇ ਦਾ ਸ਼ਿਕਾਰ ਬਣ ਰਹੇ ਹਨ, ਉਦੋਂ ਤੱਕ ਆਮ ਜਨਤਾ ਖ਼ੁਸ਼ ਹੈ!''

Dailyhunt
Disclaimer: This content has not been generated, created or edited by Dailyhunt. Publisher: Punjabi Tribune