ਪ੍ਰਸ਼ਾਸਨ ਦੀ ਬਿਹਤਰ ਸਿਹਤ ਸੰਭਾਲ਼, ਸੰਵੇਦਨਸ਼ੀਲ ਵਿਅਕਤੀਆਂ ਦੀ ਦੇਖਭਾਲ ਅਤੇ ਚੰਡੀਗੜ੍ਹ ਵਿੱਚ ਬਿਹਤਰ ਪਸ਼ੂ ਭਲਾਈ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਇਸ ਦੌਰੇ ਦੌਰਾਨ ਕਟਾਰੀਆ ਨੇ ਸਭ ਤੋਂ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦਾ ਦੌਰਾ ਕੀਤਾ ਅਤੇ ਐਮਰਜੈਂਸੀ ਅਤੇ ਟ੍ਰਾਮਾ ਬਲਾਕ ਦਾ ਨਿਰੀਖਣ ਕੀਤਾ।
ਉਹ ਟ੍ਰਾਇਏਜ, ਸਰਜੀਕਲ, ਮੈਡੀਸਿਨ ਅਤੇ ਪੀਡੀਆਟ੍ਰਿਕਸ ਐਮਰਜੈਂਸੀ ਵਾਰਡਾਂ ਵਿੱਚ ਗਏ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਇਲਾਜ ਤੋਂ ਸੰਤੁਸ਼ਟੀ ਵਿਅਕਤ ਕੀਤੀ। ਉਨ੍ਹਾਂ ਨੇ ਬਲੱਡ ਕਲੈਕਸ਼ਨ ਸੈਂਟਰ, ਅਲਟਰਾਸਾਊਂਡ ਰੂਮ ਦਾ ਵੀ ਨਿਰੀਖਣ ਕੀਤਾ ਅਤੇ ਐਮਰਜੈਂਸੀ ਅਪ੍ਰੇਸ਼ਨ ਥੀਏਟਰਾਂ ਬਾਰੇ ਜਾਣਕਾਰੀ ਲਈ।
ਇਸ ਦੇ ਬਾਅਦ ਪ੍ਰਸ਼ਾਸਕ ਨੇ ਗਰੁੱਪ ਹੋਮ, ਸੈਕਟਰ 31 ਦਾ ਦੌਰਾ ਕਰ ਕੇ ਉੱਥੋਂ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਕੀਤੀ। ਗਰੁੱਪ ਹੋਮ ਮਾਨਸਿਕ ਬਿਮਾਰੀ, ਬੌਧਿਕ ਦਿਵਿਆਂਤਾ ਅਤੇ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਵਾਲੇ ਵਿਅਕਤੀਆਂ ਦੀ ਦੇਖਭਾਲ ਅਤੇ ਪੁਨਰਵਾਸ ਸਹਾਇਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕੰਪਲੈਕਸ ਦਾ ਨਿਰੀਖਣ ਕੀਤਾ ਅਤੇ ਵਾਸੀਆਂ ਅਤੇ ਸਟਾਫ ਨਾਲ ਗੱਲਬਾਤ ਕੀਤੀ ਅਤੇ ਦਾਖਲਾ ਪ੍ਰਕਿਰਿਆ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸੁਰੱਖਿਅਤ ਅਤੇ ਸਹਿਯੋਗੀ ਵਾਤਾਵਰਨ ਬਣਾਈ ਰੱਖਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਅਧਿਕ ਪਾਤਰ ਲਾਭਾਰਥੀਆਂ ਤੱਕ ਸੁਵਿਧਾ ਦਾ ਲਾਭ ਪਹੁੰਚਾਉਣ ਲਈ ਜਾਗਰੂਕਤਾ ਅਤੇ ਆਊਟਰੀਚ ਵਧਾਈ ਜਾਵੇ।
ਇਸ ਤੋਂ ਬਾਅਦ ਉਨ੍ਹਾਂ ਨੇ ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ ਕਰੂਏਲਟੀ ਟੂ ਐਨੀਮਲਸ (ਐੱਸ ਪੀ ਸੀ ਏ) ਸੈਕਟਰ-38 ਦਾ ਦੌਰਾ ਕੀਤਾ। ਉਨ੍ਹਾਂ ਨੇ ਸਵੱਛਤਾ ਅਤੇ ਰੱਖ-ਰਖਾਅ ਦੀ ਸਮੀਖਿਆ ਕੀਤੀ, ਕੁੱਤਿਆਂ, ਬਿੱਲੀਆਂ ਅਤੇ ਪੰਛੀਆਂ ਲਈ ਬਣਾਏ ਗਏ ਖੇਤਰਾਂ ਦਾ ਨਿਰੀਖਣ ਕੀਤਾ ਅਤੇ ਜ਼ਖ਼ਮੀ ਅਤੇ ਬਿਮਾਰ ਪਸ਼ੂਆਂ ਦੇ ਇਲਾਜ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਹਮਲਾਵਰ ਕੁੱਤਿਆਂ ਦੇ ਪ੍ਰਬੰਧਨ ਬਾਰੇ ਵੇਰਵੇ ਵੀ ਮੰਗੇ ਅਤੇ ਉਚਿਤ ਸਟੈਂਡਰਡ ਅਪਰੇਟਿੰਗ ਪ੍ਰਕਿਰਿਆਵਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਿਯਮਿਤ ਨਿਰੀਖਣ ਅਤੇ ਮਜ਼ਬੂਤ ਨਿਗਰਾਨੀ ਦੇ ਨਿਰਦੇਸ਼ ਦਿੱਤੇ ਤਾਕਿ ਪਸ਼ੂ ਦੇਖਭਾਲ਼ ਵਿੱਚ ਸੁਧਾਰ ਹੋ ਸਕੇ।
