Dailyhunt Logo
  • Light mode
    Follow system
    Dark mode
    • Play Story
    • App Story

Pune 'ਚ Spurious Liquor ਪੀਣ ਕਾਰਨ 12 dead

ਪੁਣੇ ਸ਼ਹਿਰ ਦੇ ਪਿੰਪਰੀ ਚਿੰਚਵਾੜ ਇਲਾਕੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ 'ਚ ਸ਼ਰਾਬ ਤਸਕਰ ਯੋਗੇਸ਼ ਵਾਨਖੇੜੇ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਘਟਨਾ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੀ ਸਪਲਾਈ 'ਚ ਸ਼ਾਮਲ ਸਾਰੇ ਤੰਤਰ ਦੀ ਪਛਾਣ ਕਰ ਲਈ ਗਈ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।

ਪੁਲੀਸ ਨੇ ਕਿਹਾ ਕਿ ਸੱਤ ਵਿਅਕਤੀਆਂ ਦੀ ਮੌਤ ਪਿੰਪਰੀ ਚਿੰਚਵਾੜ ਦੇ ਫੁੱਗੇਵਾੜੀ ਇਲਾਕੇ 'ਚ ਹੋਈ ਹੈ ਜਦਕਿ ਪੰਜ ਜਣੇ ਹੋਰ ਪੁਣੇ ਦੇ ਹਾਦਾਪਸਾਰ ਦੇ ਪੰਧਾਰੇ ਮਾਲਾ ਇਲਾਕੇ 'ਚ ਮਾਰੇ ਗਏ ਹਨ। ਤਿੰਨ ਵਿਅਕਤੀਆਂ ਦਾ ਪਿੰਪਰੀ ਚਿੰਚਵਾੜ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਪੁਲੀਸ ਸੰਦੀਪ ਅਤੋਲੇ ਮੁਤਾਬਕ ਸ਼ਰਾਬ 'ਚ ਕਥਿਤ ਤੌਰ 'ਤੇ ਮਿਥਨੌਲ ਮਿਲਾਇਆ ਗਿਆ ਸੀ ਪਰ ਮੌਤਾਂ ਦੇ ਅਸਲ ਕਾਰਨ ਦੀ ਪੁਸ਼ਟੀ ਟੈਸਟ ਰਿਪੋਰਟਾਂ ਦੀ ਪੜਤਾਲ ਮਗਰੋਂ ਹੋਵੇਗੀ। ਉੱਧਰ, ਐੱਨ ਸੀ ਪੀ (ਐੱਸ ਪੀ) ਆਗੂ ਰੋਹਿਤ ਪਵਾਰ ਅਤੇ ਪਾਰਟੀ ਦੇ ਹੋਰ ਵਰਕਰਾਂ ਨੇ ਹਾਦਾਪਸਾਰ ਇਲਾਕੇ 'ਚ ਸ਼ਰਾਬ ਦੇ ਟਿਕਾਣੇ ਨੂੰ ਤਬਾਹ ਕਰ ਦਿੱਤਾ। ਪਵਾਰ ਨੇ ਸੋਸ਼ਲ ਮੀਡੀਆ ਪੋਸਟ 'ਚ ਦਾਅਵਾ ਕੀਤਾ ਕਿ ਜ਼ਹਿਰੀਲੀ ਸ਼ਰਾਬ ਕਾਰਨ 18 ਮੌਤਾਂ ਹੋਈਆਂ ਹਨ। ਉਸ ਨੇ ਗ੍ਰਹਿ ਵਿਭਾਗ 'ਚ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਲਾਕੇ 'ਚ ਗ਼ੈਰ-ਕਾਨੂੰਨੀ ਗਤੀਵਿਧੀਆਂ ਦਾ ਮੁੱਦਾ ਵਾਰ ਵਾਰ ਚੁੱਕਿਆ ਗਿਆ ਸੀ ਪਰ ਸਰਕਾਰ ਉਸ 'ਤੇ ਰੋਕ ਲਾਉਣ 'ਚ ਨਾਕਾਮ ਰਹੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune