Dailyhunt Logo
  • Light mode
    Follow system
    Dark mode
    • Play Story
    • App Story

Pune hooch tragedy: 22 ਪੁਲੀਸ ਅਤੇ ਆਬਕਾਰੀ ਮੁਲਾਜ਼ਮ ਮੁਅੱਤਲ

ਪੁਣੇ ਅਤੇ ਪਿੰਪਰੀ-ਚਿੰਚਵੜ ਪੁਲੀਸ ਦੇ ਨਾਲ-ਨਾਲ ਮਹਾਰਾਸ਼ਟਰ ਆਬਕਾਰੀ ਵਿਭਾਗ ਦੇ ਕੁੱਲ 22 ਮੁਲਾਜ਼ਮਾਂ ਨੂੰ ਜ਼ਹਿਰੀਲੀ ਸ਼ਰਾਬ ਦੀ ਗੈਰ-ਕਾਨੂੰਨੀ ਸਪਲਾਈ ਨੂੰ ਰੋਕਣ ਵਿੱਚ ਅਸਫਲ ਰਹਿਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ14 ਲੋਕਾਂ ਦੀ ਮੌਤ ਹੋ ਗਈ ਹੈ। ਪਿੰਪਰੀ-ਚਿੰਚਵੜ ਅਤੇ ਪੁਣੇ ਸ਼ਹਿਰ ਵਿੱਚ ਦੋ ਦਿਨਾਂ ਤੱਕ ਵਾਪਰੀ ਇਸ ਦੁਖਾਂਤ ਦੇ ਸਬੰਧ ਵਿੱਚ ਇੱਕ ਮੁੱਖ ਸ਼ਰਾਬ ਤਸਕਰ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀਆਈਡੀ) ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।

ਪੁਣੇ ਪੁਲੀਸ ਕਮਿਸ਼ਨਰੇਟ ਵੱਲੋਂ ਜਾਰੀ ਕੀਤੇ ਗਏ ਇੱਕ ਆਦੇਸ਼ ਅਨੁਸਾਰ ਹਡਪਸਰ ਪੁਲੀਸ ਸਟੇਸ਼ਨ ਨਾਲ ਜੁੜੇ ਸੀਨੀਅਰ ਪੁਲੀਸ ਇੰਸਪੈਕਟਰ ਸੰਜੇ ਮੋਗਲੇ, ਸਹਾਇਕ ਪੁਲਿਸ ਇੰਸਪੈਕਟਰ ਹਸੀਨਾ ਸਿਕਲਗਰ ਅਤੇ ਸਬ-ਇੰਸਪੈਕਟਰ ਹਸਨ ਮੁਲਾਨੀ ਨੂੰ ਹਡਪਸਰ ਖੇਤਰ ਵਿੱਚ ਜ਼ਹਿਰੀਲੀ ਸ਼ਰਾਬ ਦੇ ਗੈਰ-ਕਾਨੂੰਨੀ ਵਪਾਰ ਅਤੇ ਸਪਲਾਈ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਪਿੰਪਰੀ ਚਿੰਚਵੜ ਪੁਲਿਸ ਦੇ ਇੱਕ ਸੀਨੀਅਰ ਇੰਸਪੈਕਟਰ, ਇੱਕ ਸਬ-ਇੰਸਪੈਕਟਰ ਅਤੇ ਦਾਪੋੜੀ ਪੁਲਿਸ ਸਟੇਸ਼ਨ ਦੇ ਚਾਰ ਕਾਂਸਟੇਬਲਾਂ ਸਮੇਤ ਛੇ ਅਧਿਕਾਰੀਆਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ। ਸੁਪਰਡੈਂਟ ਅਤੁਲ ਕਨਾਡੇ ਨੇ ਦੱਸਿਆ ਕਿ ਰਾਜ ਆਬਕਾਰੀ ਵਿਭਾਗ ਨੇ ਵੀ 13 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਤਿੰਨ ਇੰਸਪੈਕਟਰ, ਛੇ ਸਬ-ਇੰਸਪੈਕਟਰ ਅਤੇ ਚਾਰ ਸਟਾਫ ਮੈਂਬਰ ਸ਼ਾਮਲ ਹਨ। ਪੁਲਿਸ ਅਨੁਸਾਰ, ਪਿੰਪਰੀ ਚਿੰਚਵੜ ਦੇ ਫੂਗੇਵਾੜੀ ਇਲਾਕੇ ਵਿੱਚ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੁਣੇ ਦੇ ਹਡਪਸਰ ਦੇ ਪੰਧਾਰੇ ਮਾਲਾ ਇਲਾਕੇ ਦੇ ਚਾਰ ਹੋਰ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਮੌਤ ਹੋ ਗਈ ਹੈ, ਅਤੇ ਪੰਜ ਵਿਅਕਤੀਆਂ ਦਾ ਪਿੰਪਰੀ ਚਿੰਚਵੜ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune