Dailyhunt Logo
  • Light mode
    Follow system
    Dark mode
    • Play Story
    • App Story

Punjab Congress Infighting: ਰਾਹੁਲ ਗਾਂਧੀ ਦੀ ਵਾਪਸੀ 'ਤੇ ਟਿਕੀਆਂ ਵੜਿੰਗ ਅਤੇ ਚੰਨੀ ਖੇਮੇ ਦੀਆਂ ਨਜ਼ਰਾਂ

Punjab Congress Infighting: ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਘਮਸਾਣ ਉਦੋਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਜਦੋਂ ਤੱਕ ਰਾਹੁਲ ਗਾਂਧੀ ਆਪਣੇ ਵਿਦੇਸ਼ੀ ਦੌਰੇ ਤੋਂ ਦੇਸ਼ ਵਾਪਸ ਨਹੀਂ ਆਉਂਦੇ ਅਤੇ ਗਤੀਰੋਧ ਨੂੰ ਖਤਮ ਨਹੀਂ ਕਰਦੇ।

ਨਾਮ ਨਾ ਛਾਪਣ ਦੀ ਸ਼ਰਤ 'ਤੇ ਇੱਕ ਕਾਂਗਰਸੀ ਆਗੂ ਨੇ ਕਿਹਾ, 'ਵੜਿੰਗ ਅਤੇ ਚੰਨੀ ਦੋਵੇਂ ਖੇਮੇ ਉਨ੍ਹਾਂ ਦੇ ਆਉਣ ਅਤੇ ਮਤਭੇਦਾਂ ਨੂੰ ਸੁਲਝਾਉਣ ਦੀ ਉਡੀਕ ਕਰ ਰਹੇ ਹਨ।

ਨਹੀਂ ਤਾਂ ਉਨ੍ਹਾਂ ਨੂੰ ਮੇਜ਼ ‘ਤੇ ਆਉਣ ਤੋਂ ਕੀ ਰੋਕ ਰਿਹਾ ਹੈ।”

ਮੋਹਾਲੀ ਦੇ ਸੈਕਟਰ 78 ਵਿੱਚ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਰਾਤ ਦੇ ਖਾਣੇ ਵਿੱਚ ਸ਼ਾਮਲ ਹੁੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਉਣ ਵਾਲੇ ਦਿਨਾਂ ਵਿੱਚ ਗਤੀਰੋਧ ਟੁੱਟਣ ਦਾ ਸੰਕੇਤ ਦਿੱਤਾ। ਉਨ੍ਹਾਂ ਬੁੱਧਵਾਰ ਸ਼ਾਮ ਨੂੰ ਕਿਹਾ, “ਅਗਲੇ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ, ਪੰਜਾਬ ਦੇ ਲੋਕ ਸੂਬੇ ਵਿੱਚ ਇੱਕ ਨਵਾਂ ਸਿਆਸੀ ਮਾਹੌਲ ਦੇਖਣਗੇ। ਜੇ ਪਾਰਟੀ ਦਾ ਕੋਈ ਵੀ ਆਗੂ ਜਾਂ ਵਰਕਰ ਮੇਰੇ ਤੋਂ ਨਾਰਾਜ਼ ਹੈ, ਤਾਂ ਮੈਂ ਸਾਰੇ ਮਤਭੇਦਾਂ ਨੂੰ ਸੁਲਝਾ ਲਵਾਂਗਾ, ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਪਾਰਟੀ ਇੱਕਜੁੱਟ ਰਹੇਗੀ।”

ਇਸ ਤੋਂ ਇੱਕ ਦਿਨ ਪਹਿਲਾਂ, ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ AICC ਦੇ ਜਨਰਲ ਸਕੱਤਰ ਭੁਪੇਸ਼ ਬਘੇਲ ਨੇ ਪੰਜਾਬ ਕਾਂਗਰਸ ਦੇ ਆਗੂਆਂ ਵਿਚਕਾਰ ਸਾਰੇ ਮਤਭੇਦਾਂ ਨੂੰ ਸੁਲਝਾਉਣ ਲਈ “ਪੰਜ ਦਿਨਾਂ ਦੇ ਸਮੇਂ” ਦਾ ਜ਼ਿਕਰ ਕੀਤਾ ਸੀ।

ਦੂਜੇ ਪਾਸੇ, ਚੰਨੀ ਲਗਾਤਾਰ ਰਾਹੁਲ ਗਾਂਧੀ ਪ੍ਰਤੀ ਆਪਣੀ ਵਫ਼ਾਦਾਰੀ ਦੁਹਰਾ ਰਹੇ ਹਨ ਅਤੇ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਵਫ਼ਾਦਾਰੀ ਕਾਂਗਰਸ ਨਾਲ ਬਣੀ ਹੋਈ ਹੈ।

ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਵਿਚਕਾਰ ਚੱਲ ਰਹੀ ਤਣਾਅਪੂਰਨ ਸਥਿਤੀ ਪੰਜਾਬ ਮਾਮਲਿਆਂ ਦੇ ਇੰਚਾਰਜ AICC ਦੇ ਜਨਰਲ ਸਕੱਤਰ ਭੁਪੇਸ਼ ਬਘੇਲ ਨੂੰ ਵੀ “ਅਸਹਿਜ ਸਥਿਤੀ” ਵਿੱਚ ਪਾ ਦਿੰਦੀ ਹੈ।

ਇੱਕ ਸੀਨੀਅਰ ਕਾਂਗਰਸੀ ਆਗੂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ, “ਦੋਵੇਂ ਖੇਮੇ ਰਾਹੁਲ ਗਾਂਧੀ ਦੇ ਆਉਣ ਅਤੇ ਫੈਸਲਾ ਦੇਣ ਦੀ ਉਡੀਕ ਕਰ ਰਹੇ ਹਨ। ਬਘੇਲ ਫਿਲਹਾਲ ਇੱਥੇ ਇੱਕ ਸਮੱਸਿਆ ਨਿਪਟਾਉਣ ਵਾਲੇ (ਟਰਬਲਸ਼ੂਟਰ) ਵਜੋਂ ਆਏ ਹਨ।”

ਪੰਜਾਬ ਕਾਂਗਰਸ ਦੇ ਵਰਕਰ ਘਟਨਾਕ੍ਰਮ ਤੋਂ ਕੁਝ ਨਿਰਾਸ਼ ਹਨ ਪਰ ਉਹ ਇੱਕ ਚੰਗੀ ਗੱਲ ਵੀ ਦੇਖ ਰਹੇ ਹਨ ਕਿ ਚੋਟੀ ਦੀ ਲੀਡਰਸ਼ਿਪ ਵਿਚਕਾਰ ਚੱਲ ਰਹੀ ਖਿੱਚੋਤਾਣ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੁਲਝਾਈ ਜਾ ਸਕਦੀ ਹੈ।

ਇਸ ਰਾਤ ਦੇ ਖਾਣੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸਾਬਕਾ ਪੰਜਾਬ ਕੈਬਨਿਟ ਮੰਤਰੀ ਰਾਣਾ ਕੇ.ਪੀ. ਸਿੰਘ, ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ, ਸਾਬਕਾ ਵਿਧਾਇਕ ਨਾਭਾ ਸਾਧੂ ਸਿੰਘ ਧਰਮਸੋਤ, ਮਹਿੰਦਰ ਸਿੰਘ ਰਿਣਵਾ, ਸਾਬਕਾ ਵਿਧਾਇਕ ਹੰਸ ਰਾਜ ਜੋਸਨ, ਸਾਬਕਾ ਜ਼ੀਰਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਸਮੇਤ ਹੋਰ ਆਗੂ ਹਾਜ਼ਰ ਸਨ।

Punjab Congress Infighting: ਚੰਨੀ ਧੜਾ ਆਪਣੀ ਗੱਲ ਰੱਖਣ ਲਈ ਤਿਆਰ

Punjab Congress 'ਚ ਨਾਰਾਜ਼ਗੀ ਦੀਆਂ ਚਰਚਾਵਾਂ ਵਿਚਾਲੇ ਭੁਪੇਸ਼ ਬਘੇਲ ਨੇ ਕਿਹਾ 'ਸਭ ਠੀਕ', ਦੂਲੋ ਬੋਲੇ- 'ਪਾਰਟੀ 'ਚ ਆਪਹੁਦਰੇ ਲੋਕ ਦਾਖਲ ਹੋਏ'

Dailyhunt
Disclaimer: This content has not been generated, created or edited by Dailyhunt. Publisher: Punjabi Tribune