Dailyhunt Logo
  • Light mode
    Follow system
    Dark mode
    • Play Story
    • App Story

Punjab Police ਨੇ ਥਾਣਿਆਂ ਵਿੱਚ ਖੜ੍ਹੇ 7,402 ਵਾਹਨਾਂ ਦਾ ਕੀਤਾ ਨਿਪਟਾਰਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲੀਸ ਨੇ ਸੂਬੇ ਭਰ ਦੇ ਥਾਣਿਆਂ ਵਿੱਚ ਲੰਮੇ ਸਮੇਂ ਤੋਂ ਖੜ੍ਹੇ ਅਣਅਧਿਕਾਰਤ ਅਤੇ ਜ਼ਬਤ ਵਾਹਨਾਂ ਦੇ ਜਲਦੀ ਨਿਪਟਾਰੇ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੱਕ ਮਹੀਨੇ ਵਿੱਚ 7,402 ਜ਼ਬਤ ਵਾਹਨਾਂ ਦਾ ਨਿਪਟਾਰਾ ਕੀਤਾ ਹੈ।

ਇਸ ਮੁਹਿੰਮ ਤੋਂ ਪਹਿਲਾਂ ਪੰਜਾਬ ਪੁਲੀਸ ਕੋਲ 55,721 ਜ਼ਬਤ ਵਾਹਨ ਸਨ।

ਇਸੇ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਗੈਰਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਸੂਬੇ ਭਰ ਵਿੱਚ ਚਲਾਈ ਗਈ ਮੁਹਿੰਮ ਦੌਰਾਨ ਪੁਲੀਸ ਨੇ 3,355 ਹੋਰ ਵਾਹਨ ਜ਼ਬਤ ਕੀਤੇ। ਇਸ ਨਾਲ ਕੁੱਲ ਗਿਣਤੀ 59,076 ਹੋ ਗਈ। ਪਿਛਲੇ ਇੱਕ ਮਹੀਨੇ ਵਿੱਚ 7,402 ਵਾਹਨਾਂ ਦੇ ਨਿਪਟਾਰੇ ਤੋਂ ਬਾਅਦ ਮੌਜੂਦਾ ਸਮੇਂ ਵਿੱਚ ਪੁਲੀਸ ਕੋਲ ਜ਼ਬਤ ਵਾਹਨਾਂ ਦੀ ਗਿਣਤੀ ਘਟ ਕੇ 51,674 ਰਹਿ ਗਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ, "ਵਾਹਨਾਂ ਦੀ ਸਖ਼ਤ ਜਾਂਚ ਅਤੇ ਅਪਰਾਧੀਆਂ ਖ਼ਿਲਾਫ਼ ਲਗਾਤਾਰ ਕਾਰਵਾਈ ਤਹਿਤ ਪੰਜਾਬ ਪੁਲੀਸ ਵੱਖ-ਵੱਖ ਮੁਹਿੰਮਾਂ ਚਲਾ ਰਹੀ ਹੈ। ਪਿਛਲੇ ਇੱਕ ਮਹੀਨੇ ਵਿੱਚ ਪੁਲੀਸ ਨੇ 3,355 ਵਾਹਨ ਜ਼ਬਤ ਕੀਤੇ ਹਨ ਅਤੇ ਪ੍ਰਭਾਵਸ਼ਾਲੀ ਕਾਰਵਾਈ ਰਾਹੀਂ 7,402 ਵਾਹਨਾਂ ਦਾ ਸਫਲਤਾਪੂਰਵਕ ਨਿਪਟਾਰਾ ਵੀ ਕੀਤਾ ਹੈ। ਇਸ ਦੌਰਾਨ ਐਨਡੀਪੀਐਸ ਐਕਟ ਦੀ ਧਾਰਾ 52 ਏ ਅਧੀਨ ਆਉਣ ਵਾਲੇ ਮਾਮਲਿਆਂ ਨੂੰ ਛੱਡ ਕੇ 8,121 ਵਾਹਨਾਂ ਸਬੰਧੀ ਅਰਜ਼ੀਆਂ ਕਾਨੂੰਨੀ ਜਾਂਚ ਅਧੀਨ ਹਨ, ਜਦਕਿ ਧਾਰਾ 52 ਏ ਅਧੀਨ 1,276 ਮਾਮਲਿਆਂ ਵਿੱਚ ਇਨਵੈਂਟਰੀ ਅਤੇ ਫੋਟੋਗ੍ਰਾਫੀ ਦੀ ਕਾਨੂੰਨੀ ਜਾਂਚ ਦੀ ਪ੍ਰਕਿਰਿਆ ਅਜੇ ਬਾਕੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਕਮਿਸ਼ਨਰੇਟ ਨੇ ਆਪਣੀ ਕਸਟਡੀ ਵਿੱਚ ਮੌਜੂਦ 5,993 ਵਾਹਨਾਂ ਵਿੱਚੋਂ 779 ਵਾਹਨਾਂ ਦਾ ਨਿਪਟਾਰਾ ਕੀਤਾ। ਮੋਗਾ ਪੁਲੀਸ ਨੇ 2,367 ਵਿੱਚੋਂ 697, ਜਦਕਿ ਬਠਿੰਡਾ ਪੁਲੀਸ ਨੇ 3,008 ਵਿੱਚੋਂ 631 ਵਾਹਨਾਂ ਦਾ ਨਿਪਟਾਰਾ ਕੀਤਾ। ਇਸੇ ਤਰ੍ਹਾਂ ਫਿਰੋਜ਼ਪੁਰ ਪੁਲੀਸ ਨੇ 2,649 ਵਿੱਚੋਂ 586, ਲੁਧਿਆਣਾ (ਦਿਹਾਤੀ) ਪੁਲੀਸ ਨੇ 1,618 ਵਿੱਚੋਂ 538 ਅਤੇ ਲੁਧਿਆਣਾ ਕਮਿਸ਼ਨਰੇਟ ਨੇ 7,471 ਵਿੱਚੋਂ 460 ਵਾਹਨਾਂ ਦਾ ਨਿਪਟਾਰਾ ਕੀਤਾ। ਤਰਨਤਾਰਨ ਪੁਲੀਸ ਨੇ 2,033 ਵਿੱਚੋਂ 302 ਅਤੇ ਫਾਜ਼ਿਲਕਾ ਪੁਲੀਸ ਨੇ ਆਪਣੀ ਕਸਟਡੀ ਵਿੱਚ ਮੌਜੂਦ 2,216 ਵਾਹਨਾਂ ਵਿੱਚੋਂ 283 ਵਾਹਨਾਂ ਦਾ ਸਫਲਤਾਪੂਰਵਕ ਨਿਪਟਾਰਾ ਕੀਤਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune