Dailyhunt Logo
  • Light mode
    Follow system
    Dark mode
    • Play Story
    • App Story

PunjabFC ਦੀ 27 ਮੈਂਬਰੀ ਟੀਮ ਦਾ ਐਲਾਨ

Punjab FC announces squad for ISL 2026-27 Season ਪੰਜਾਬ ਐੱਫ ਸੀ ਨੇ ਇੰਡੀਅਨ ਸੁਪਰ ਲੀਗ (ਆਈ ਐੱਸ ਐੱਲ) 2026-27 ਸੀਜ਼ਨ ਲਈ ਆਪਣੀ 27 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿੱਚ ਤਜਰਬੇਕਾਰ ਖਿਡਾਰੀਆਂ ਦੇ ਨਾਲ ਅਕੈਡਮੀ ਦੇ 10 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ ਦੀ ਕਪਤਾਨੀ ਪੰਜਾਬ ਦੇ ਅਰਸ਼ਦੀਪ ਕੋਲ ਰਹੇਗੀ, ਜੋ ਗੋਲਕੀਪਰ ਦੀ ਭੂਮਿਕਾ ਨਿਭਾਏਗਾ।
ਕਲੱਬ ਆਪਣੀ ਮੁਹਿੰਮ ਦੀ ਸ਼ੁਰੂਆਤ 14 ਅਕਤੂਬਰ ਨੂੰ ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਉੜੀਸਾ ਐੱਫ ਸੀ ਵਿਰੁੱਧ ਕਰੇਗਾ।

ਮੁੱਖ ਕੋਚ ਪਾਵਲੋਸ ਡਰਮਿਟਜ਼ਾਕਿਸ ਦੀ ਅਗਵਾਈ ਹੇਠ ਟੀਮ ਵਿੱਚ ਪਿਛਲੇ ਸੀਜ਼ਨ ਦੇ 14 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ। ਭਾਰਤੀ ਖਿਡਾਰੀਆਂ ਬਿਜੋਏ ਵਰਗੀਜ਼, ਰਿੱਕੀ ਸ਼ਾਬੋਂਗ, ਮੁਹੰਮਦ ਉਵੈਸ ਅਤੇ ਨਿਖਿਲ ਪ੍ਰਭੂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਵਿਦੇਸ਼ੀ ਖਿਡਾਰੀਆਂ ਵਿੱਚ ਰਾਫੇਲ ਮੈਸੀ ਬੌਲੀ, ਡਿਏਗੋ ਰਾਪੋਸੋ ਅਤੇ ਅਲਫ੍ਰੇਡ ਪਲਾਨਾਸ ਮੋਯਾ ਸ਼ਾਮਲ ਹਨ। ਕੋਚ ਨੇ ਟੀਮ ਦੇ ਸੰਤੁਲਨ ਅਤੇ ਤਿਆਰੀ 'ਤੇ ਭਰੋਸਾ ਜਤਾਇਆ ਹੈ। ਪੰਜਾਬ ਐੱਫ ਸੀ ਦਾ ਟੀਚਾ ਨਵੇਂ ਸੀਜ਼ਨ ਵਿੱਚ ਮਜ਼ਬੂਤ ਪ੍ਰਦਰਸ਼ਨ ਕਰਨਾ ਅਤੇ ਨੌਜਵਾਨ ਪ੍ਰਤਿਭਾਵਾਂ ਨੂੰ ਮੌਕੇ ਦੇਣਾ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune