ਆਪਣੀ ਅਦਾਕਾਰੀ ਅਤੇ ਗਾਇਕੀ ਦੇ ਹੁਨਰ ਨਾਲ ਦਿਲਜੀਤ ਦੋਸਾਂਝ ਨੇ ਕੁਝ ਸਾਲਾਂ ਵਿੱਚ ਪ੍ਰਸ਼ੰਸਕਾਂ 'ਚ ਆਪਣਾ ਆਧਾਰ ਬਣਾਇਆ ਹੈ। ਉਸ ਦੇ ਪ੍ਰਸ਼ੰਸਕਾਂ 'ਚ ਹੁਣ ਆਮ ਨਹੀਂ ਬਲਕਿ ਫਿਲਮ ਇੰਡਸਟਰੀ ਦੇ ਉੱਘੇ ਵਿਅਕਤੀ ਵੀ ਸ਼ਾਮਲ ਹਨ। ਕਈ ਫਿਲਮ ਨਿਰਮਾਤਾ ਉਸ ਨੂੰ ਕੰਮ ਕਰਨ ਲਈ ਆਪਣੇ ਪਸੰਦੀਦਾ ਅਦਾਕਾਰਾਂ ਵਿੱਚੋਂ ਇੱਕ ਮੰਨਦੇ ਹਨ। ਪੰਜਾਬੀ ਫਿਲਮ ਇੰਡਸਟਰੀ ਤੋਂ ਲੈ ਕੇ ਬੌਲੀਵੁੱਡ ਤੱਕ ਕੁਝ ਵੱਡੇ ਨਿਰਦੇਸ਼ਕਾਂ ਨੇ ਦਿਲਜੀਤ ਨਾਲ ਕੰਮ ਕੀਤਾ ਹੈ ਅਤੇ ਇਮਤਿਆਜ਼ ਅਲੀ ਉਨ੍ਹਾਂ ਵਿੱਚੋਂ ਇੱਕ ਹੈ।
2024 ਵਿੱਚ 'ਅਮਰ ਸਿੰਘ ਚਮਕੀਲਾ' ਦੀ ਸਫਲਤਾ ਤੋਂ ਬਾਅਦ ਇਮਤਿਆਜ਼ 'ਮੈਂ ਵਾਪਸ ਆਉਂਗਾ' ਨਾਲ ਦਿਲਜੀਤ ਨਾਲ ਦੁਬਾਰਾ ਜੁੜਿਆ।
ਇਮਤਿਆਜ਼ ਤੋਂ ਜਦੋਂ ਇਹ ਪੁੱਛਿਆ ਕਿ ਦਿਲਜੀਤ ਬਾਰੇ ਅਜਿਹਾ ਕੀ ਹੈ, ਜੋ ਹਰ ਅਦਾਕਾਰ ਉਸ ਨਾਲ ਕੰਮ ਕਰਨਾ ਚਾਹੁੰਦਾ ਹੈ, ਤਾਂ ਇਮਤਿਆਜ਼ ਦਿਲਜੀਤ ਦੀ ਪ੍ਰਸ਼ੰਸਾ ਕਰਨ ਤੋਂ ਰਹਿ ਨਾ ਸਕਿਆ। ਉਸ ਨੇ ਕਿਹਾ, ''ਜੋ ਚੀਜ਼ ਦਿਲਜੀਤ ਨੂੰ ਹੋਰ ਕਲਾਕਾਰਾਂ ਤੋਂ ਵੱਖ ਕਰਦੀ ਹੈ ਉਹ ਉਸ ਦੀ ਸਾਦਗੀ। ਦਿਲਜੀਤ ਜ਼ਮੀਨ ਨਾਲ ਜੁੜਿਆ ਹੋਇਆ ਕਲਾਕਾਰ ਹੈ ਤੇ ਮੈਨੂੰ ਲੱਗਦਾ ਹੈ ਕਿ ਇਸੇ ਲਈ ਲੋਕ ਉਸ ਨੂੰ ਇੰਨਾ ਪਸੰਦ ਕਰਦੇ ਹਨ।'' ਉਸ ਨੇ ਕਿਹਾ ਕਿ ਦਿਲਜੀਤ ਨੇ ਕਲਾਕਾਰ ਦੇ ਤੌਰ 'ਤੇ ਆਪਣੇ ਆਪ ਨੂੰ ਸਾਫ਼ ਅਤੇ ਸਾਦਾ ਰੱਖਿਆ ਹੈ, ਜਿਸ ਨਾਲ ਉਸ ਦੀ ਸ਼ਖ਼ਸੀਅਤ ਬਹੁਤ ਆਕਰਸ਼ਕ ਬਣ ਗਈ।
