Dailyhunt

ਸੜੋਆ ਪੰਚਾਇਤ ਸਮਿਤੀ 'ਤੇ ਕਾਂਗਰਸ ਕਾਬਜ਼

ਕਾਂਗਰਸ ਨੇ ਬਲਾਚੌਰ ਹਲਕੇ ਦੀ ਬਲਾਕ ਸੜੋਆ ਦੀ ਪੰਚਾਇਤ ਸਮਿਤੀ 'ਤੇ ਕਬਜ਼ਾ ਕਰ ਲਿਆ ਹੈ। ਅੱਜ ਹੋਈ ਚੋਣ ਵਿੱਚ ਕਾਂਗਰਸ ਦੀ ਕਿਰਨਦੀਪ ਕੌਰ ਪੰਚਾਇਤ ਸਮਿਤੀ ਦੀ ਚੇਅਰਪਰਸਨ ਅਤੇ ਕਾਂਗਰਸ ਦੇ ਹੀ ਬਲਵੀਰ ਸਿੰਘਪੁਰ ਉੱਪ ਚੇਅਰਮੈਨ ਚੁਣੇ ਗਏ। ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਇਆ। ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਨੇ ਕਾਂਗਰਸ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਵੀਂ ਬਣੀ ਚੇਅਰਪਰਸਨ ਅਤੇ ਉੱਪ ਚੇਅਰਮੈਨ ਨੂੰ ਵਧਾਈ ਦਿੱਤੀ।

ਇਸ ਦੌਰਾਨ ਨਵੀਂ ਬਣੀ ਚੇਅਰਪਰਸਨ ਕਿਰਨਦੀਪ ਕੌਰ ਅਤੇ ਉੱਪ ਚੇਅਰਮੈਨ ਬਲਵੀਰ ਸਿੰਘਪੁਰ ਨੇ ਵੀ ਸਮੂਹ ਪੰਚਾਇਤ ਸਮਿਤੀ ਮੈਂਬਰਾਂ ਦਾ ਧੰਨਵਾਦ ਕੀਤਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune