ਸਰਕਾਰੀ ਪ੍ਰਾਇਮਰੀ ਸਕੂਲ ਝੰਡਾ ਲੁਬਾਣਾ ਵਿੱਚ ਤੈਨਾਤ ਅਧਿਆਪਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੱਲੋਪੁਰ ਨੇ ਭਟੀਆਂ ਪੁੱਲ ਨੇੜੇ ਨਹਿਰ ਵਿੱਚ ਛਾਲ ਮਾਰ ਦਿੱਤੀ। ਗੁਰਪ੍ਰੀਤ ਦੀ ਕਾਰ ਨਹਿਰ ਦੇ ਕੋਲ ਖੜੀ ਮਿਲੀ ਹੈ। ਛਾਲ ਮਾਰਨ ਤੋਂ ਪਹਿਲਾਂ ਉਸ ਨੇ ਆਪਣੇ ਇੱਕ ਅਧਿਆਪਕ ਸਾਥੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਐਸ ਆਈ ਆਰ ਵਿੱਚ ਲੱਗੀ ਡਿਊਟੀ ਤੋਂ ਮਾਨਸਿਕ ਰੂਪ ਵਿੱਚ ਬਹੁਤ ਪਰੇਸ਼ਾਨ ਹੈ।
ਇਸ ਕਾਰਨ ਉਹ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਲੱਗਾ ਹੈ।
ਉਸ ਨੇ ਆਪਣੇ ਸਾਥੀ ਨੂੰ ਦੱਸਿਆ ਕਿ ਉਸ ਦਾ ਫੋਨ, ਪਰਸ ਅਤੇ ਕੁਝ ਜ਼ਰੂਰੀ ਮੋਹਰਾਂ ਗੱਡੀ ਵਿੱਚ ਹੀ ਪਈਆਂ ਹਨ। ਪਿੰਡ ਦੇ ਕੁਝ ਗੋਤਾਖੋਰਾਂ ਵੱਲੋਂ ਨਹਿਰ ਵਿੱਚ ਗੁਰਪ੍ਰੀਤ ਦੀ ਖੋਜ ਕੀਤੀ ਜਾ ਰਹੀ ਹੈ। ਪਰ ਹੁਣ ਤੱਕ ਉਸ ਦੀ ਕੋਈ ਉਘ ਸੁਘ ਨਹੀਂ ਮਿਲੀ ਹੈ।
