Dailyhunt Logo
  • Light mode
    Follow system
    Dark mode
    • Play Story
    • App Story

Trinamool Congress ਦੇ ਬਾਗ਼ੀ ਸੰਸਦ ਮੈਂਬਰ ਸਪੀਕਰ ਨੂੰ ਮਿਲਣਗੇ

ਤ੍ਰਿਣਮੂਲ ਕਾਂਗਰਸ ਦੇ ਬਾਗ਼ੀ ਸੰਸਦ ਮੈਂਬਰ ਸੋਮਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਨਗੇ ਅਤੇ ਆਪਣੇ ਗੁੱਟ ਨੂੰ 'ਅਸਲੀ ਟੀ ਐੱਮ ਸੀ' ਵਜੋਂ ਮਾਨਤਾ ਦੇਣ ਦੀ ਮੰਗ ਕਰਨਗੇ। ਬਾਗ਼ੀ ਸੰਸਦ ਮੈਂਬਰ ਜਗਦੀਸ਼ ਚੰਦਰ ਬਰਮਾ ਬਸੁਨੀਆ ਨੇ ਦਾਅਵਾ ਕੀਤਾ ਕਿ ਇਸ ਗੁੱਟ ਨੂੰ 19 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਉਹ ਸਪੀਕਰ ਨੂੰ ਪਹਿਲਾਂ ਹੀ ਪੱਤਰ ਸੌਂਪ ਚੁੱਕੇ ਹਨ।

8 ਜੂਨ ਤੋਂ ਦਸਤਖ਼ਤ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਅਤੇ ਹੁਣ ਤੱਕ 19 ਸੰਸਦ ਮੈਂਬਰ ਇਸ 'ਤੇ ਦਸਤਖ਼ਤ ਕਰ ਚੁੱਕੇ ਹਨ। ਹੁਣ ਉਹ ਸੋਮਵਾਰ ਨੂੰ ਸਪੀਕਰ ਨਾਲ ਮੁਲਾਕਾਤ ਕਰਨਗੇ ਅਤੇ ਸੰਸਦੀ ਗਰੁੱਪ ਵਜੋਂ ਮਾਨਤਾ ਦਾ ਆਪਣਾ ਦਾਅਵਾ ਪੇਸ਼ ਕਰਨਗੇ। ਉੱਧਰ, ਭਾਜਪਾ ਨੇ ਦਾਅਵਾ ਕੀਤਾ ਕਿ ਟੀ ਐੱਮ ਸੀ ਦੇ 20 ਸੰਸਦ ਮੈਂਬਰਾਂ ਦੇ ਦਸਤਖ਼ਤ ਵਾਲਾ ਦਸਤਾਵੇਜ਼ ਇਹ ਸਾਬਿਤ ਕਰਦਾ ਹੈ ਕਿ ਅਸਲੀ ਟੀ ਐੱਮ ਸੀ ਦੀ ਅਗਵਾਈ ਕਾਕੋਲੀ ਘੋਸ਼ ਦਸਤੀਦਾਰ ਕਰ ਰਹੇ ਹਨ ਨਾ ਕਿ ਮਮਤਾ ਬੈਨਰਜੀ ਤੇ ਅਭਿਸ਼ੇਕ ਬੈਨਰਜੀ। ਭਾਜਪਾ ਤਰਜਮਾਨ ਸ਼ਹਿਜਾਦ ਪੂਨਾਵਾਲਾ ਨੇ ਦੋਸ਼ ਲਾਇਆ ਕਿ ਵੰਸ਼ਵਾਦ ਦੀ ਸਿਆਸਤ ਅਤੇ ਮਮਤਾ ਦੇ ਪਾਰਟੀ ਤੋਂ ਭਤੀਜੇ ਨੂੰ ਵਧ ਪਸੰਦ ਕਰਨ ਕਾਰਨ ਟੀ ਐੱਮ ਸੀ ਤਬਾਹ ਹੋ ਰਹੀ ਹੈ।
ਟੀ ਐੱਮ ਸੀ ਵਿੱਚ ਫੁੱਟ ਵਿਚਾਲੇ ਵਿਰੋਧੀ ਧਿਰ ਦੇ ਨੇਤਾ ਰਿਤਾਬ੍ਰਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਪਾਰਟੀ ਦੇ 64 ਬਾਗ਼ੀ ਵਿਧਾਇਕ ਜੋ ਟੀ ਐੱਮ ਸੀ ਦੀ ਵਿਧਾਨ ਸਭਾ ਸਮਰੱਥਾ ਦਾ ਦੋ ਤਿਹਾਈ ਤੋਂ ਵਧ ਹਨ ਨੇ ਸਪੀਕਰ ਨੂੰ ਆਪਣੇ ਨਾਂ ਸੌਂਪ ਦਿੱਤੇ ਹਨ ਅਤੇ ਕਿਹਾ ਕਿ ਸਮਰਥਨ ਦੇ ਵੱਖ-ਵੱਖ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਸਪੀਕਰ ਵਲੋਂ ਫਲੋਰ ਟੈਸਟ ਕਰਾਇਆ ਜਾ ਸਕਦਾ ਹੈ।

ਭਾਜਪਾ ਦਾ ਅਪਰੇਸ਼ਨ ਲੋਟਸ ਫੇਲ੍ਹ: ਕੀਰਤੀ ਆਜ਼ਾਦ

ਨਵੀਂ ਦਿੱਲੀ: ਟੀ ਐੱਮ ਸੀ ਸੰਸਦ ਮੈਂਬਰ ਕੀਰਤੀ ਆਜ਼ਾਦ ਨੇ ਦੋਸ਼ ਲਾਇਆ ਕਿ ਭਾਜਪਾ, ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀ ਐੱਮ ਸੀ ਵਿੱਚ ਪਾੜ ਪਾਉਣ ਲਈ 'ਅਪਰੇਸ਼ਨ ਲੋਟਸ' ਚਲਾ ਰਹੀ ਹੈ। ਪਾਰਟੀ ਨੂੰ ਵੰਡਣ ਦੀ ਉਸ ਦੀ ਇਹ ਕੋਸ਼ਿਸ਼ ਹੁਣ ਤੱਕ ਨਾਕਾਮ ਰਹੀ ਹੈ। ਅਮਿਤ ਸ਼ਾਹ ਦੀ ਰਹਿਨੁਮਾਈ ਵਿੱਚ ਅਪਰੇਸ਼ਨ ਲੋਟਸ ਚਲਾਇਆ ਜਾ ਰਿਹਾ ਹੈ ਜੋ ਹੁਣ ਤਕ ਅਸਫਲ ਰਿਹਾ ਹੈ।

ਅਭਿਸ਼ੇਕ ਬੈਨਰਜੀ ਦੀ ਭਲਕੇ ਮੁੜ ਪੇਸ਼ੀ

ਕੋਲਕਾਤਾ: ਸੀ ਆਈ ਡੀ ਨੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਭਿਸ਼ੇਕ ਬੈਨਰਜੀ ਨੂੰ ਕਥਿਤ ਦਸਤਖ਼ਤ ਜਾਅਲਸਾਜ਼ੀ ਮਾਮਲੇ ਵਿੱਚ ਮੁੜ ਪੁੱਛ-ਪੜਤਾਲ ਲਈ 14 ਜੂਨ ਨੂੰ ਤਲਬ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਅਧਿਕਾਰੀ ਉਸ ਤੋਂ ਅੱਜ ਕੀਤੀ ਪੁੱਛ ਪੜਤਾਲ ਦੌਰਾਨ ਮਿਲੇ ਜਵਾਬਾਂ ਨਾਲ ਸੰਤੁਸ਼ਟ ਨਹੀਂ ਸਨ। ਕਲਕੱਤਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਉਹ ਅੱਜ ਜਾਂਚ ਏਜੰਸੀ ਦੇ ਮੁੱਖ ਦਫ਼ਤਰ ਵਿੱਚ ਪੇਸ਼ ਹੋਏ ਸਨ। ਉਨ੍ਹਾਂ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ।

Dailyhunt
Disclaimer: This content has not been generated, created or edited by Dailyhunt. Publisher: Punjabi Tribune