Dailyhunt Logo
  • Light mode
    Follow system
    Dark mode
    • Play Story
    • App Story

Union Sports Minister Mansukh Mandaviya ਵੱਲੋਂ ਤਗ਼ਮਾ ਜੇਤੂ Weightlifters ਦਾ ਸਨਮਾਨ

ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੇ ਭਾਰਤੀ ਵੇਟਲਿਫਟਿੰਗ ਤਗ਼ਮਾ ਜੇਤੂਆਂ ਦਾ ਅੱਜ ਇੱਥੇ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਇਤਿਹਾਸਕ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਭਾਰਤੀ ਵੇਟਲਿਫਟਰਾਂ ਨੇ 11 ਭਾਰ ਵਰਗਾਂ ਵਿੱਚ ਮੁਕਾਬਲਾ ਕੀਤਾ ਅਤੇ ਅੱਠ ਤਗ਼ਮੇ ਇੱਕ ਸੋਨਾ, ਛੇ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤ ਕੇ ਵਾਪਸ ਪਰਤੇ।

ਭਾਰਤੀ ਦਲ ਨੇ ਰਾਸ਼ਟਰਮੰਡਲ ਖੇਡਾਂ ਦੇ ਕਈ ਰਿਕਾਰਡ ਵੀ ਬਣਾਏ।

 ਵੇਟ ਲਿਫਟਰ ਲਵਪ੍ਰੀਤ ਸਿੰਘ ਦਾ ਸਨਮਾਨ ਕਰਦੇ ਹੋਏ ਕੇਂਦਰੀ ਮੰਤਰੀ ਮਨਸੁੱਖ ਮਾਂਡਵੀਆ। ਫੋਟੋ- ਪੀਟੀਆਈ

ਖੇਡ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਮਾਨਤਾ ਦਿੰਦੇ ਹੋਏ ਸੋਨ ਤਗ਼ਮਾ ਜੇਤੂਆਂ ਨੂੰ 30-30 ਲੱਖ ਰੁਪਏ, ਚਾਂਦੀ ਤਗ਼ਮਾ ਜੇਤੂਆਂ ਨੂੰ 20-20 ਲੱਖ ਰੁਪਏ ਅਤੇ ਕਾਂਸੀ ਤਗ਼ਮਾ ਜੇਤੂਆਂ ਨੂੰ 10-10 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ। ਭਾਰਤੀ ਵੇਟਲਿਫਟਰਾਂ ਨੇ ਇਨ੍ਹਾਂ ਖੇਡਾਂ ਵਿੱਚ ਦੇਸ਼ ਦੀਆਂ ਸਭ ਤੋਂ ਸਖਤ ਚੁਣੌਤੀਆਂ ਵਿੱਚੋਂ ਇੱਕ ਪੇਸ਼ ਕੀਤੀ।
ਖੇਡ ਮੰਤਰੀ ਨੇ ਦਰੋਣਾਚਾਰੀਆ ਪੁਰਸਕਾਰ ਜੇਤੂ ਵਿਜੈ ਸ਼ਰਮਾ ਸਣੇ ਸਾਰੇ ਕੋਚਾਂ ਨੂੰ ਵੀ ਭਰਪੂਰ ਸ਼ਲਾਘਾ ਕੀਤੀ ਜੋ ਅੱਜ ਸਨਮਾਨ ਸਮਾਰੋਹ ਵਿੱਚ ਮੌਜੂਦ ਸਨ ਅਤੇ ਚੈਂਪੀਅਨ ਤਿਆਰ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ। ਮਾਂਡਵੀਆ ਨੇ ਵੇਟਲਿਫਟਰਾਂ ਨਾਲ ਉਨ੍ਹਾਂ ਦੇ ਸੰਘਰਸ਼ਾਂ, ਪੋਡੀਅਮ ਤੱਕ ਦੇ ਸਫਰ ਅਤੇ ਭਵਿੱਖ ਦੇ ਮੁਕਾਬਲਿਆਂ, ਖਾਸ ਕਰ ਕੇ ਏਸ਼ਿਆਈ ਖੇਡਾਂ 2026 ਲਈ ਉਨ੍ਹਾਂ ਦੀਆਂ ਇੱਛਾਵਾਂ ਬਾਰੇ ਵੀ ਗੱਲਬਾਤ ਕੀਤੀ। ਖਿਡਾਰੀਆਂ ਨੇ ਮੁਸ਼ਕਲਾਂ 'ਤੇ ਕਾਬੂ ਪਾਉਣ, ਕੌਮੀ ਕੋਚਿੰਗ ਕੈਂਪਾਂ ਰਾਹੀਂ ਮਿਲੇ ਸਮਰਥਨ, ਕੌਮਾਂਤਰੀ ਐਕਸਪੋਜ਼ਰ ਤੇ ਵਿਗਿਆਨਕ ਸਿਖਲਾਈ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਦੇਸ਼ ਲਈ ਮਾਣ ਪ੍ਰਾਪਤ ਕਰਦੇ ਰਹਿਣ ਦੇ ਆਪਣੇ ਦ੍ਰਿੜ੍ਹ ਇਰਾਦੇ ਨੂੰ ਦੁਹਰਾਇਆ।

Dailyhunt
Disclaimer: This content has not been generated, created or edited by Dailyhunt. Publisher: Punjabi Tribune