Dailyhunt Logo
  • Light mode
    Follow system
    Dark mode
    • Play Story
    • App Story

US-Iran Talks: ਦੋਹਾ ਵਿੱਚ ਅਮਰੀਕਾ-ਇਰਾਨ ਗੱਲਬਾਤ ਵਿੱਚ ਸਕਾਰਾਤਮਕ ਤਰੱਕੀ ਹੋਈ: ਕਤਰ

US-Iran Talks:ਕਤਰ ਅਤੇ ਪਾਕਿਸਤਾਨ ਨੇ ਦੋਹਾ ਵਿੱਚ ਅਮਰੀਕੀ ਅਤੇ ਇਰਾਨੀ ਵਾਰਤਾਕਾਰਾਂ ਨਾਲ ਵੱਖ-ਵੱਖ ਮੀਟਿੰਗਾਂ ਸਮਾਪਤ ਕਰ ਲਈਆਂ ਹਨ, ਜਿਸ ਵਿੱਚ ਕਤਰ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਅਨੁਸਾਰ 14-ਨੁਕਾਤੀ ਸਮਝੌਤੇ (ਐਮਓਯੂ) ਨਾਲ ਸਬੰਧਤ ਮੁੱਦਿਆਂ 'ਤੇ 'ਸਕਾਰਾਤਮਕ ਤਰੱਕੀ' ਦੀ ਰਿਪੋਰਟ ਕੀਤੀ ਗਈ ਹੈ।

ਵੀਰਵਾਰ ਨੂੰ ਐਕਸ 'ਤੇ ਇੱਕ ਪੋਸਟ ਵਿੱਚ ਕਤਰ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਕਿਹਾ ਕਿ ਗੱਲਬਾਤ ਲੇਕ ਲੂਸਰਨ ਸੰਮੇਲਨ ਦੇ ਨਤੀਜਿਆਂ 'ਤੇ ਅਧਾਰਤ ਸੀ ਅਤੇ ਇਰਾਨ ਦੇ ਸਾਬਕਾ ਸੁਪਰੀਮ ਲੀਡਰ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਤੋਂ ਬਾਅਦ ਜਾਰੀ ਰਹੇਗੀ।

ਤਸਨੀਮ ਨਿਊਜ਼ ਏਜੰਸੀ ਦੇ ਅਨੁਸਾਰ ਇਰਾਨ ਦੇ ਕਾਨੂੰਨੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਘਰੀਬਾਬਾਦੀ ਨੇ ਕਿਹਾ ਕਿ ਤਹਿਰਾਨ ਨੇ ਦੋਹਾ ਚਰਚਾ ਦੌਰਾਨ ਪਿਛਲੀਆਂ ਵਚਨਬੱਧਤਾਵਾਂ ਨੂੰ ਲਾਗੂ ਕਰਨ ਬਾਰੇ ਵਾਸ਼ਿੰਗਟਨ ਪ੍ਰਤੀ ਚਿੰਤਾਵਾਂ ਉਠਾਈਆਂ ਹਨ, ਨਾਲ ਹੀ ਉਨ੍ਹਾਂ ਨੇ ਲੈਬਨਾਨ ਵਿੱਚ ਵਾਸ਼ਿੰਗਟਨ ਦੁਆਰਾ ਵਚਨਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਅਸਫਲਤਾ ਦੇ ਮੁੱਦੇ ਨੂੰ ਵੀ ਚੁੱਕਿਆ ਅਤੇ ਕਤਰ ਦੇ ਅਧਿਕਾਰੀਆਂ ਨਾਲ ਸ਼ੁਰੂਆਤੀ 6 ਬਿਲੀਅਨ ਡਾਲਰ ਦੇ ਫ੍ਰੀਜ਼ ਕੀਤੇ ਗਏ ਫੰਡਾਂ ਦੀ ਵਰਤੋਂ ਬਾਰੇ ਚਰਚਾ ਕੀਤੀ।

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦਾ “ਪਰਮਾਣੂ ਨਿਸ਼ਸਤਰੀਕਰਨ” “ਵਧੀਆ” ਚੱਲ ਰਿਹਾ ਹੈ ਅਤੇ ਕਿਹਾ ਕਿ ਇਰਾਨ ਨੂੰ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਰਾਨੀ ਅਧਿਕਾਰੀ 4 ਜੁਲਾਈ ਤੋਂ 9 ਜੁਲਾਈ ਤੱਕ ਇਰਾਨ ਅਤੇ ਇਰਾਕ ਵਿੱਚ ਸਾਬਕਾ ਸੁਪਰੀਮ ਲੀਡਰ ਅਲੀ ਖਮੇਨੀ ਲਈ ਅੰਤਿਮ ਸੰਸਕਾਰ ਦੀਆਂ ਰਸਮਾਂ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਦੀ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਦੇ ਇਰਾਨ ਨਾਲ ਯੁੱਧ ਦੇ ਪਹਿਲੇ ਦਿਨ ਇੱਕ ਹਵਾਈ ਹਮਲੇ ਵਿੱਚ ਮੌਤ ਹੋ ਗਈ ਸੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune