Dailyhunt Logo
  • Light mode
    Follow system
    Dark mode
    • Play Story
    • App Story

Uttarakhand Paper Leak: ਸਹਾਇਕ ਪ੍ਰੋਫੈਸਰ ਉੱਤੇ ਤਾਉਮਰ ਪਾਬੰਦੀ

ਵੀਰ ਮਾਧੋ ਸਿੰਘ ਭੰਡਾਰੀ ਉੱਤਰਾਖੰਡ ਟੈਕਨੀਕਲ ਯੂਨੀਵਰਸਿਟੀ ਨੇ ਕਥਿਤ ਸਮੈਸਟਰ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਕਰਨ ਦੇ ਦੋਸ਼ ਵਿੱਚ ਸ਼ਿਵਾਲਿਕ ਕਾਲਜ ਆਫ ਇੰਜਨੀਅਰਿੰਗ ਦੇ ਸਹਾਇਕ ਪ੍ਰੋਫੈਸਰ ਨੂੰ ਸਾਰੀਆਂ ਅਕਾਦਮਿਕ ਸਰਗਰਮੀਆਂ ਵਿੱਚ ਸ਼ਮੂਲੀਅਤ ਤੋਂ ਤਾਉਮਰ ਲਈ ਰੋਕ ਦਿੱਤਾ ਹੈ। ਯੂਨੀਵਰਸਿਟੀ ਨੇ ਕਿਹਾ ਕਿ ਆਸ਼ੀਸ਼ ਕੁਮਾਰ ਗੁਪਤਾ ਨੂੰ ਪੜ੍ਹਾਉਣ, ਪੇਪਰ ਸੈੱਟ ਕਰਨ ਤੇ ਹੋਰ ਸਾਰੀਆਂ ਅਕਾਦਮਿਕ ਜ਼ਿੰਮੇਵਾਰੀਆਂ ਤੋਂ ਤੁਰੰਤ ਪ੍ਰਭਾਵ ਤੋਂ ਹਟਾ ਦਿੱਤਾ ਗਿਆ ਹੈ।

ਉੱਤਰਾਖੰਡ ਟੈਕਨੀਕਲ ਯੂਨੀਵਰਸਿਟੀ ਦੇਹਰਾਦੂਨ ਨਾਲ ਐਫੀਲਿਏਟਿਡ ਪ੍ਰਾਈਵੇਟ ਕਾਲਜ, ਸ਼ਿਵਾਲਿਕ ਕਾਲਜ ਆਫ਼ ਇੰਜਨੀਅਰਿੰਗ ਨੇ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਦਿਆਂ ਗੁਪਤਾ ਦੀਆਂ ਸੇਵਾਵਾਂ ਬਰਖਾਸਤ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਗੁਪਤਾ ਨੂੰ ਅਗਲੇ ਸੱਤ ਸਾਲਾਂ ਲਈ ਯੂਨੀਵਰਸਿਟੀ ਪ੍ਰੀਖਿਆ ਨਾਲ ਸਬੰਧਤ ਸਾਰੇ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਸੀ। ਐੱਫ ਆਈ ਆਰ ਦਰਜ ਕਰਨ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

Dailyhunt
Disclaimer: This content has not been generated, created or edited by Dailyhunt. Publisher: Punjabi Tribune