Friday, 03 Jul, 3.52 pm ਰੋਜ਼ਾਨਾ ਸਪੋਕਸਮੈਨ

ਤਾਜ਼ਾ ਖਬਰਾਂ
BREAKING: ਪਾਕਿਸਤਾਨ ਦੇ ਸ਼ੇਖੂਪੁਰਾ ਵਿਖੇ ਟਰੇਨ ਹਾਦਸੇ 'ਚ 16 ਸਿੱਖਾਂ ਸਮੇਤ 19 ਯਾਤਰੀਆਂ ਦੀ ਮੌਤ

ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਸ਼ੇਖੂਪੁਰਾ ਵਿਖੇ ਇਕ ਟਰੇਨ ਹਾਦਸੇ ਦੌਰਾਨ 16 ਸਿੱਖਾਂ ਸਮੇਤ 19 ਯਾਤਰੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਅਨੁਸਾਰ ਸ਼ਾਹ ਹੁਸੈਨ ਐਕਸਪ੍ਰੈਸ ਅਤੇ ਇਕ ਬੱਸ ਵਿਚਕਾਰ ਹੋਈ ਟੱਕਰ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ।

ਪਾਕਿਸਤਾਨ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਇਹ ਟੱਕਰ ਫਾਰੂਖ਼ਾਬਾਦ ਅਤੇ ਬਹਾਲੀ ਵਾਲਾ ਦੇ ਵਿਚਕਾਰ ਸਥਿਤ ਇਕ ਰੇਲਵੇ ਕਰਾਸਿੰਗ 'ਤੇ ਵਾਪਰੀ। ਇਸ ਹਾਦਸੇ ਵਿਚ ਕਈ ਯਾਤਰੀ ਜ਼ਖਮੀ ਹੋ ਗਏ। ਜ਼ਖਮੀ ਯਾਤਰੀਆਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਬਚਾਅ ਕਾਰਜ ਦੀਆਂ ਟੀਮਾਂ ਘਟਨਾ ਸਥਾਨ 'ਤੇ ਪਹੁੰਚ ਗਈਆਂ ਹਨ।

ਇਸ ਹਾਦਸੇ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੁੱਖ ਜਤਾਇਆ ਹੈ, ਇਸ ਦੇ ਨਾਲ ਹੀ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਿੱਖ ਯਾਤਰੀ ਪੇਸ਼ਾਵਰ ਤੋਂ ਗੁਰਦੁਆਰਾ ਸੱਚਾ ਸੌਦਾ ਸਾਹਿਬ ਵਿਖੇ ਜਾ ਰਹੇ ਸਨ ਜਦਕਿ ਇਹ ਟਰੇਨ ਕਰਾਚੀ ਜਾ ਰਹੀ ਸੀ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Rozana Spokesman
Top