Dailyhunt Logo
  • Light mode
    Follow system
    Dark mode
    • Play Story
    • App Story
Amloh News: ਅਮਲੋਹ ਪਬਲਿਕ ਸਕੂਲ ਵਿਖੇ ਫਾਊਂਡਰ ਡੇਅ ਤੇ ਇਨਾਮ ਵੰਡ ਸਮਾਰੋਹ ਧੂਮ-ਧਾਮ ਨਾਲ ਮਨਾਇਆ

Amloh News: ਅਮਲੋਹ ਪਬਲਿਕ ਸਕੂਲ ਵਿਖੇ ਫਾਊਂਡਰ ਡੇਅ ਤੇ ਇਨਾਮ ਵੰਡ ਸਮਾਰੋਹ ਧੂਮ-ਧਾਮ ਨਾਲ ਮਨਾਇਆ

Amloh News: (ਅਨਿਲ ਲੁਟਾਵਾ) ਅਮਲੋਹ। ਸਥਾਨਕ ਅਮਲੋਹ ਪਬਲਿਕ ਸਕੂਲ (ਗੋਇਲ ਸਕੂਲ) ਵਿਖੇ ਸਕੂਲ ਦਾ 'ਫਾਊਂਡਰ ਡੇਅ' ਤੇ 'ਸਾਲਾਨਾ ਇਨਾਮ ਵੰਡ ਸਮਾਰੋਹ' ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ 'ਚ ਮੁੱਖ ਮਹਿਮਾਨਾਂ ਵਜੋਂ ਸੰਦੀਪ ਸਿੰਘ, ਕੌਂਸਲਰ ਲਵਪ੍ਰੀਤ ਸਿੰਘ ਅਤੇ ਕੌਂਸਲਰ ਜਗਤਾਰ ਸਿੰਘ ਨੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ।

ਸਮਾਗਮ ਦੌਰਾਨ ਮੈਰਿਟ ਸੂਚੀ 'ਚ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀ ਪ੍ਰਭਜੋਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: Pawan Khera ਨੇ ਸੁਪਰੀਮ ਕੋਰਟ ਵੱਲੋਂ ਮਿਲੀ ਅਗਾਊਂ ਜ਼ਮਾਨਤ ਨੂੰ ਦੱਸਿਆ ਲੋਕਤੰਤਰ ਦੀ ਜਿੱਤ

ਸਕੂਲ ਦੀ ਪ੍ਰਿੰਸੀਪਲ ਮੀਨਾ ਗੋਇਲ ਨੇ ਪ੍ਰਭਜੋਤ ਸਿੰਘ ਦੀ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਉਸ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਨ੍ਹਾਂ ਮਿਹਨਤੀ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕਾਂ ਦੀ ਲਗਨ ਤੇ ਸਖ਼ਤ ਮਿਹਨਤ ਸਦਕਾ ਹੀ ਸਕੂਲ ਲਗਾਤਾਰ ਸਫ਼ਲਤਾਵਾਂ ਹਾਸਲ ਕਰ ਰਿਹਾ ਹੈ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪ੍ਰਾਇਮਰੀ ਕਲਾਸ ਦੇ ਨਿੱਕੇ ਬੱਚਿਆਂ ਵੱਲੋਂ ਮਾਤਾ-ਪਿਤਾ ਨੂੰ ਸਮਰਪਿਤ ਪੇਸ਼ ਕੀਤੀ ਗਈ ਆਈਟਮ ਨੇ ਹਾਜ਼ਰ ਲੋਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤਾ ਗਿਆ ਧਮਾਕੇਦਾਰ ਪੰਜਾਬੀ ਡਾਂਸ ਅਤੇ ਚੌਥੀ-ਪੰਜਵੀਂ ਜਮਾਤ ਦੀਆਂ ਬੱਚੀਆਂ ਦਾ ਗਿੱਧਾ ਮੁੱਖ ਖਿੱਚ ਦਾ ਕੇਂਦਰ ਰਹੇ।

ਆਏ ਹੋਏ ਮਹਿਮਾਨਾਂ ਨੇ ਸਕੂਲ ਦੀ ਪ੍ਰਬੰਧਕੀ ਕਮੇਟੀ ਤੇ ਪ੍ਰਿੰਸੀਪਲ ਮੀਨਾ ਗੋਇਲ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਅੰਤ 'ਚ ਸਾਰੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਡਾ ਸ਼ੁਸ਼ੀਲ ਗੋਇਲ, ਵਿਨੈ ਪੁਰੀ, ਮੋਨੀ ਜਿੰਦਲ ਸਮੇਤ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।

ਅਮਲੋਹ : ਪਬਲਿਕ ਸਕੂਲ ਦੇ ਫਾਊਂਡਰ ਡੇਅ ਮੌਕੇ ਮੁੱਖ ਮਹਿਮਾਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਤੇ ਨਾਲ ਹਨ ਪ੍ਰਿੰਸੀਪਲ ਮੀਨਾ ਗੋਇਲ ਤੇ ਹੋਰ। ਤਸਵੀਰ: ਅਨਿਲ ਲੁਟਾਵਾ
Dailyhunt
Disclaimer: This content has not been generated, created or edited by Dailyhunt. Publisher: Sach Kahoon Punjabi