
ਭਾਦਸੋ (ਸੁਸ਼ੀਲ ਕੁਮਾਰ)- ਨਗਰ ਪੰਚਾਇਤ ਭਾਦਸੋਂ ਵਲੋਂ ਅੱਜ ਸ਼ਹਿਰ ਵਿਚ ਸਵੱਛ ਅਭਿਆਨ ਮੁਹਿੰਮ ਚਲਾਈ ਗਈ । ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮਧੂ ਬਾਲਾ ਦੇ ਸਪੁੱਤਰ ਸੈਂਕੀ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਨਿਰਮਲਾ ਸੂਦ ਦੇ ਪੁੱਤਰ ਸੰਜੀਵ ਸੂਦ, ਮੀਤ ਪ੍ਰਧਾਨ ਸਤਵਿੰਦਰ ਕੌਰ ਖੱਟੜਾ ਦੇ ਪਤੀ ਯਾਦਵਿੰਦਰ ਸਿੰਘ ਲਾਡੀ ਖੱਟੜਾ ,ਕਾਰਜਸਾਧਕ ਅਫਸਰ ਬੂਟਾ ਸਿੰਘ ਨੇ ਦੱਸਿਆ ਕਿ ਪੂਰੇ ਸ਼ਹਿਰ ਵਿਚ ਸਫਾਈ ਮੁਹਿੰਮ ਚਲਾਈ ਗਈ ਹੈ ਤਾਂ ਜੋ ਸ਼ਹਿਰ ਵਿਚ ਗੰਦਗੀ ਨਾ ਫੈਲ ਸਕੇ ।
ਉਨਾ ਦੱਸਿਆ ਕਿ ਇਹ ਮੁਹਿੰਮ ਅੱਜ ਤੋਂ ਸ਼ੁਰੂ ਕਰਕੇ 8 ਸਤੰਬਰ 2026 ਤੱਕ ਚਲਾਈ ਜਾਵੇਗੀ ਅਤੇ ਪੂਰੇ ਸ਼ਹਿਰ ਵਿਚ ਗੰਦਗੀ ਦੂਰ ਕਰਕੇ ਸ਼ਹਿਰ ਨੂੰ ਸਾਫ ਸੁਥਰਾ ਕੀਤਾ ਜਾਵੇਗਾ ਜਿਸ ਵਿਚ ਸਮੁੱਚੀ ਨਗਰ ਪੰਚਾਇਤ ਦੇ ਕਰਮਚਾਰੀ,ਕੋਂਸਲਰ,ਅੇਨ.ਜੀ.ਓਜ. ਆਸਰਾ ਵੇਲਫੇਅਰ ਕਲੱਬ ਇਸ ਮੁਹਿੰਮ ਦਾ ਹਿੱਸਾ ਹੋਣਗੇ।
ਥੈਲੇਸੀਮੀਆ ਪੀੜਤਾਂ ਦੇ ਮੁੜ ਮਸੀਹਾ ਬਣੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ
ਉਨਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਇਸ ਮੁਹਿੰਮ ਵਿਚ ਉਨਾ ਦਾ ਸਹਿਯੋਗ ਦੇਣ। ਇਸ ਮੌਕੇ ਉਨਾ ਨਾਲ ਅਨਾਇਬ ਸਿੰਘ ਕਲਰਕ, ਬਾਬਰ ਅਲੀ, ਮਨਦੀਪ ਕੌਰ ਸੀ.ਐਫ., ਅਮਨ ਮੋਟੀਵੇਟਰ, ਸਤਨਾਮ ਸਿੰਘ ਪੈਸਕੋ ਸੁਪਰਵਾਈਜਰ, ਰਾਜਕੁਮਾਰ ਸਮੇਤ ਸਫਾਈ ਕਰਮਚਾਰੀ ਹਾਜਰ ਸਨ।

