Dailyhunt Logo
  • Light mode
    Follow system
    Dark mode
    • Play Story
    • App Story
ਚੀਨ ਊਰਜਾ ਸੰਕਟ ਨੂੰ ਇੱਕ ਲਾਭਦਾਇਕ ਸੌਦੇ ਵਜੋਂ ਵਰਤ ਰਿਹੈ ਇਸ ਤੋਂ ਉਲਟ ਭਾਰਤ 'ਗੁਆਂਢੀ ਪਹਿਲਾਂ' ਨੀਤੀ ਦੇ ਤਹਿਤ ਕਰ ਰਿਹੈ ਮੱਦਦ: ਰਿਪੋਰਟ

ਚੀਨ ਊਰਜਾ ਸੰਕਟ ਨੂੰ ਇੱਕ ਲਾਭਦਾਇਕ ਸੌਦੇ ਵਜੋਂ ਵਰਤ ਰਿਹੈ ਇਸ ਤੋਂ ਉਲਟ ਭਾਰਤ 'ਗੁਆਂਢੀ ਪਹਿਲਾਂ' ਨੀਤੀ ਦੇ ਤਹਿਤ ਕਰ ਰਿਹੈ ਮੱਦਦ: ਰਿਪੋਰਟ

ਨਵੀਂ ਦਿੱਲੀ। ਮੱਧ ਪੂਰਬ ਦੇ ਟਕਰਾਅ ਕਾਰਨ ਹੋਰਮੁਜ ਜਲਡਮਰੂ ਦੇ ਬੰਦ ਹੋਣ ਕਾਰਨ ਪੈਦਾ ਹੋਏ ਊਰਜਾ ਸੰਕਟ ਨੇ ਇਹ ਵੀ ਪ੍ਰਗਟ ਕੀਤਾ ਹੈ ਕਿ ਭਾਰਤ ਅਤੇ ਚੀਨ ਮੁਸਕਲ ਸਮੇਂ ਵਿੱਚ ਆਪਣੇ ਗੁਆਂਢੀਆਂ ਨਾਲ ਕਿਵੇਂ ਵੱਖਰਾ ਵਿਵਹਾਰ ਕਰਦੇ ਹਨ। ਡੇਲੀ ਮਿਰਰ ਔਨਲਾਈਨ ਵਿੱਚ ਇੱਕ ਲੇਖ ਵਿੱਚ ਕਿਹਾ ਗਿਆ ਹੈ, "ਜਦੋਂ ਚੀਨ ਊਰਜਾ ਦੀ ਪੇਸ਼ਕਸ ਕਰਦਾ ਹੈ, ਜਿਵੇਂ ਕਿ ਉਸ ਨੇ ਤਾਈਵਾਨ ਨਾਲ ਕੀਤਾ ਸੀ ਤਾਂ ਇਹ ਰਾਜਨੀਤਿਕ ਸਥਿਤੀਆਂ ਦੇ ਨਾਲ ਆਉਂਦਾ ਹੈ।

ਇਸ ਦੌਰਾਨ ਜਦੋਂ ਭਾਰਤ ਨੇਪਾਲ ਜਾਂ ਸ੍ਰੀਲੰਕਾ ਨੂੰ ਬਾਲਣ ਸਪਲਾਈ ਕਰਦਾ ਹੈ, ਤਾਂ ਇਹ ਪਹਿਲਾਂ ਤੋਂ ਵਿਵਸਥਿਤ ਸਰਕਾਰ-ਤੋਂ-ਸਰਕਾਰ ਸਮਝੌਤਿਆਂ ਦੇ ਤਹਿਤ, ਬਿਨਾਂ ਕਿਸੇ ਰਾਜਨੀਤਿਕ ਸਰਤਾਂ ਜਾਂ ਦਬਾਅ ਦੇ ਕਰਦਾ ਹੈ।''

Read Also : ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੀ ਸਵੈ-ਗਣਨਾ ਪੂਰੀ ਕੀਤੀ ਤੇ ਜਨਗਣਨਾ ਫਾਰਮ ਭਰਿਆ, ਨਾਗਰਿਕਾਂ ਨੂੰ ਹਿੱਸਾ ਲੈਣ ਦੀ ਅਪੀਲ

ਲੇਖ ਦੇ ਅਨੁਸਾਰ, ਚੀਨ ਦਾ ਜਵਾਬ ਤੇਜ ਸੀ, ਪਰ ਇਹ ਆਪਣੇ ਫਾਇਦੇ ਲਈ ਸੀ।

ਚੀਨ ਨੇ ਨਵੇਂ ਬਾਲਣ ਨਿਰਯਾਤ ਸੌਦਿਆਂ ਨੂੰ ਰੋਕਣ ਦਾ ਆਦੇਸ਼ ਦਿੱਤਾ ਅਤੇ ਪਹਿਲਾਂ ਤੋਂ ਵਿਵਸਥਿਤ ਸਪਲਾਈ ਨੂੰ ਰੱਦ ਕਰਨ ਦੀ ਵੀ ਕੋਸ਼ਿਸ਼ ਕੀਤੀ, ਕਿਉਂਕਿ ਮੱਧ ਪੂਰਬ ਯੁੱਧ ਕਾਰਨ ਵਿਸਵ ਬਾਲਣ ਬਾਜਾਰ ਪਹਿਲਾਂ ਹੀ ਦਬਾਅ ਹੇਠ ਸੀ। ਨਤੀਜਾ ਇਹ ਨਿਕਲਿਆ ਕਿ ਆਸਟ੍ਰੇਲੀਆ, ਬੰਗਲਾਦੇਸ਼ ਅਤੇ ਫਿਲੀਪੀਨਜ ਵਰਗੇ ਦੇਸ਼, ਜੋ ਚੀਨ ਤੋਂ ਬਾਲਣ 'ਤੇ ਨਿਰਭਰ ਸਨ, ਅਚਾਨਕ ਆਪਣੇ-ਆਪ ਨੂੰ ਮੁਸੀਬਤ ਵਿੱਚ ਪਾ ਗਏ।

ਲੇਖ ਦੇ ਅਨੁਸਾਰ ਚੀਨ ਕੋਲ ਕੱਚੇ ਤੇਲ ਦੇ ਵੱਡੇ ਭੰਡਾਰ ਅਤੇ ਇੱਕ ਮਜਤਬੂਤ ਨਵਿਆਉਣਯੋਗ ਊਰਜਾ ਖੇਤਰ ਹੈ, ਇਸ ਲਈ ਉਹ ਇਸ ਸੰਕਟ ਦਾ ਸਾਹਮਣਾ ਆਪਣੇ ਗੁਆਂਢੀਆਂ ਨਾਲੋਂ ਬਿਹਤਰ ਢੰਗ ਨਾਲ ਕਰ ਸਕਦਾ ਹੈ, ਪਰ ਬੀਜਿੰਗ ਦਾ ਮੰਨਣਾ ਸੀ ਕਿ ਪੂਰੇ ਖੇਤਰ ਵਿੱਚ ਕਮੀ ਆਪਣੇ ਲਈ ਵਧੇਰੇ ਲਾਭਦਾਇਕ ਹੋਵੇਗੀ।

ਲੇਖ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਨੇ ਆਪਣੇ ਗੁਆਂਢੀਆਂ 'ਤੇ ਦਬਾਅ ਪਾਉਣ ਲਈ ਇਸ ਮੌਕੇ ਦਾ ਫਾਇਦਾ ਉਠਾਇਆ। ਇਸ ਨੇ ਤਾਈਵਾਨ ਨੂੰ ਤੇਲ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਪਰ ਬਦਲੇ ਵਿੱਚ, ਇਸ ਨੇ ਚੀਨ ਨਾਲ ਸਾਂਤੀਪੂਰਨ ਏਕੀਕਰਨ ਦੀ ਸਰਤ ਰੱਖੀ। ਤਾਈਵਾਨ ਨੇ ਤੁਰੰਤ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਇਸ ਦੌਰਾਨ ਭਾਰਤ ਨੇ ਇਸ ਸਥਿਤੀ ਵਿੱਚ ਇੱਕ ਵੱਖਰਾ ਰੁਖ ਅਪਣਾਇਆ।

ਪਿੱਛੇ ਹਟਣ ਦੀ ਬਜਾਏ ਭਾਰਤ ਨੇ ਸ੍ਰੀਲੰਕਾ ਨੂੰ ਲਗਭਗ 38,000 ਮੀਟਿ੍ਰਕ ਟਨ ਬਾਲਣ ਭੇਜਿਆ, ਜੋ ਕਿ ਆਪਣੀਆਂ ਤੁਰੰਤ ਜਰੂਰਤਾਂ ਦੇ ਇੱਕ ਵੱਡੇ ਹਿੱਸੇ ਨੂੰ ਪੂਰਾ ਕਰਦਾ ਹੈ।

ਨੇਪਾਲ ਤੇ ਭੂਟਾਨ ਜੋ ਕਿ ਭਾਰਤ 'ਤੇ ਬਹੁਤ ਜ਼ਿਆਦਾ ਨਿਰਭਰ ਹਨ ਨੂੰ ਨਿਰਵਿਘਨ ਬਾਲਣ ਸਪਲਾਈ ਮਿਲਦੀ ਰਹੀ।

ਪਾਈਪਲਾਈਨ ਸਪਲਾਈ ਜਾਰੀ ਰੱਖਣ ਦੇ ਭਰੋਸੇ ਦੇ ਨਾਲ, ਬੰਗਲਾਦੇਸ਼ ਨੂੰ ਵਾਧੂ ਡੀਜਲ ਵੀ ਭੇਜਿਆ ਗਿਆ। "ਇਹ ਸਿਰਫ ਕਾਸਮੈਟਿਕ ਉਪਾਅ ਨਹੀਂ ਸਨ, ਸਗੋਂ ਭਾਰਤ ਦੀ 'ਗੁਆਂਢ ਪਹਿਲਾਂ' ਨੀਤੀ ਦਾ ਹਿੱਸਾ ਹਨ, ਜੋ ਹੁਣ ਅਸਲ ਸੰਕਟ ਦੇ ਸਮੇਂ ਵਿੱਚ ਵੀ ਸੱਚ ਸਾਬਤ ਹੋ ਰਹੀ ਹੈ," ਲੇਖ ਵਿੱਚ ਕਿਹਾ ਗਿਆ ਹੈ।

Dailyhunt
Disclaimer: This content has not been generated, created or edited by Dailyhunt. Publisher: Sach Kahoon Punjabi