Dailyhunt Logo
  • Light mode
    Follow system
    Dark mode
    • Play Story
    • App Story
Faridkot News: ਓਟ ਤੇ ਰਿਹੈਬਲੀਟੇਸ਼ਨ ਮੁਲਾਜ਼ਮਾਂ ਦੀ ਸੂਬਾ ਪੱਧਰੀ ਮੀਟਿੰਗ ,ਸੁਰਿੰਦਰ ਸਿੰਘ ਲਾਡਾ ਬਣੇ ਸੂਬਾ ਪ੍ਰਧਾਨ

Faridkot News: ਓਟ ਤੇ ਰਿਹੈਬਲੀਟੇਸ਼ਨ ਮੁਲਾਜ਼ਮਾਂ ਦੀ ਸੂਬਾ ਪੱਧਰੀ ਮੀਟਿੰਗ ,ਸੁਰਿੰਦਰ ਸਿੰਘ ਲਾਡਾ ਬਣੇ ਸੂਬਾ ਪ੍ਰਧਾਨ

Faridkot News:

Faridkot News: ਓਟ ਤੇ ਰਿਹੈਬਲੀਟੇਸ਼ਨ ਮੁਲਾਜ਼ਮਾਂ ਦੀ ਸੂਬਾ ਪੱਧਰੀ ਮੀਟਿੰਗ ,ਸੁਰਿੰਦਰ ਸਿੰਘ ਲਾਡਾ ਬਣੇ ਸੂਬਾ ਪ੍ਰਧਾਨ

(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡੀ-ਐਡਿਕਸ਼ਨ, ਓਟ ਸੈਂਟਰ ਅਤੇ ਰਿਹੈਬਲੀਟੇਸ਼ਨ ਆਊਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਦੌਰਾਨ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸਰਗਰਮ ਆਗੂ ਸੁਰਿੰਦਰ ਸਿੰਘ ਲਾਡਾ ਨੂੰ ਯੂਨੀਅਨ ਦਾ ਸੂਬਾ ਪ੍ਰਧਾਨ ਚੁਣਿਆ ਗਿਆ। ਇਹ ਚੋਣ ਪ੍ਰਕਿਰਿਆ ਸਾਬਕਾ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ (ਸੀਨੀਅਰ ਸਲਾਹਕਾਰ, ਪੀ.ਸੀ.ਐਮ.ਐੱਸ. ਐਸੋਸੀਏਸ਼ਨ ਪੰਜਾਬ) ਅਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦੇ ਚੇਅਰਮੈਨ ਕੁਲਬੀਰ ਸਿੰਘ ਮੋਗਾ ਦੀ ਦੇਖ-ਰੇਖ ਅਤੇ ਅਗਵਾਈ ਹੇਠ ਸੰਪੰਨ ਹੋਈ।

ਨਵ-ਨਿਯੁਕਤ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਲਾਡਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਯੂਨੀਅਨ ਆਊਟਸੋਰਸ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਪੂਰੀ ਤਨਦੇਹੀ ਨਾਲ ਸੰਘਰਸ਼ ਕਰੇਗੀ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਮੰਚ 'ਤੇ ਆਵਾਜ਼ ਉਠਾਏਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦੀ ਅਗਵਾਈ ਹੇਠ ਸਮੁੱਚੇ ਮੁਲਾਜ਼ਮ ਵਰਗ ਦੇ ਸਾਂਝੇ ਸੰਘਰਸ਼ਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਏਗੀ। ਇਸ ਮੌਕੇ ਨਵੀਂ ਕਮੇਟੀ ਨੂੰ ਵਧਾਈ ਦਿੰਦਿਆਂ ਕੁਲਬੀਰ ਸਿੰਘ ਮੋਗਾ ਅਤੇ ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਮੌਜ਼ੂਦਾ ਸਮੇਂ ਵਿੱਚ ਮੁਲਾਜ਼ਮ ਵਰਗ ਲਈ ਜਥੇਬੰਦਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਕਜੁੱਟਤਾ ਰਾਹੀਂ ਹੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮਨਵਾਇਆ ਜਾ ਸਕਦਾ ਹੈ ਅਤੇ ਰੁਜ਼ਗਾਰ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ: Uttarakhand News: ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਭਗਤ ਸਿੰਘ ਕੋਸ਼ਿਆਰੀ ਨੂੰ ਪਦਮ ਭੂਸ਼ਣ ਪ੍ਰਾਪਤ ਕਰਨ 'ਤੇ ਦਿੱਤੀ ਵਧਾਈ

ਚੁਣੀ ਗਈ ਨਵੀਂ ਕਾਰਜਕਾਰਨੀ ਵਿੱਚ ਯਾਦਵਿੰਦਰ ਸਿੰਘ ਪਟਿਆਲਾ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਮੋਗਾ ਨੂੰ ਸੀਨੀਅਰ ਮੀਤ ਪ੍ਰਧਾਨ, ਮੈਡਮ ਕੁਸਮ ਮਲਹੋਤਰਾ ਪਠਾਨਕੋਟ ਨੂੰ ਖਜ਼ਾਨਚੀ, ਗੁਰਚੈਨ ਸਿੰਘ (ਟੀ.ਐੱਮ.ਓ. ਫਰੀਦਕੋਟ) ਅਤੇ ਮਨਦੀਪ ਬਿੱਲਾ ਫਿਰੋਜ਼ਪੁਰ ਨੂੰ ਜੁਆਇੰਟ ਸਕੱਤਰ, ਸਰਵਿੰਦਰ ਸਿੰਘ ਤਰਨਤਾਰਨ, ਨਿਰਵੈਰ ਸਿੰਘ ਫਰੀਦਕੋਟ ਅਤੇ ਗੁਰਪ੍ਰੀਤ ਸਿੰਘ ਫਿਰੋਜ਼ਪੁਰ ਨੂੰ ਮੁੱਖ ਸਲਾਹਕਾਰ, ਓਂਕਾਰ ਸਿੰਘ ਜਲੰਧਰ ਨੂੰ ਸਲਾਹਕਾਰ, ਪਾਰਸ ਮੱਕੜ ਫਿਰੋਜ਼ਪੁਰ, ਸਾਹਿਲ ਜਲੰਧਰ ਅਤੇ ਹਰਪ੍ਰੀਤ ਕੌਰ ਜਲੰਧਰ ਨੂੰ ਪ੍ਰੈਸ ਸਕੱਤਰ, ਜਤਿੰਦਰ ਸਿੰਘ ਤਰਨਤਾਰਨ ਨੂੰ ਜਥੇਬੰਦਕ ਸਕੱਤਰ, ਦਾਊਦ ਮਸੀਹ ਗੁਰਦਾਸਪੁਰ ਨੂੰ ਆਡੀਟਰ ਅਤੇ ਸੰਨੀ ਦਿਓਲ ਫਰੀਦਕੋਟ ਤੇ ਰਾਕੇਸ਼ ਫਾਜ਼ਿਲਕਾ ਨੂੰ ਆਰਗੇਨਾਈਜ਼ਰ ਚੁਣਿਆ ਗਿਆ।

ਮੀਟਿੰਗ ਦੌਰਾਨ ਆਊਟਸੋਰਸ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੁੱਖ ਮੰਗਾਂ ਅਤੇ ਦਰਪੇਸ਼ ਮੁਸ਼ਕਲਾਂ ਬਾਰੇ ਵੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਸੂਬਾ ਪ੍ਰਧਾਨ ਸੁਰਿੰਦਰ ਸਿੰਘ ਲਾਡਾ ਨੇ ਮੁਲਾਜ਼ਮਾਂ ਨੂੰ ਆਉਣ ਵਾਲੇ ਸੰਘਰਸ਼ਾਂ ਲਈ ਤਿਆਰ ਰਹਿਣ ਅਤੇ ਮੰਗਾਂ ਦੀ ਪੂਰਤੀ ਲਈ ਇਕਜੁੱਟ ਹੋ ਕੇ ਲੜਨ ਦੀ ਅਪੀਲ ਕੀਤੀ।

Dailyhunt
Disclaimer: This content has not been generated, created or edited by Dailyhunt. Publisher: Sach Kahoon Punjabi