Dailyhunt Logo
  • Light mode
    Follow system
    Dark mode
    • Play Story
    • App Story
Gujarat Titans Team Bus: ਗੁਜਰਾਤ IPL ਟੀਮ ਦੀ ਬੱਸ 'ਚ ਸ਼ਾਰਟ ਸਰਕਟ, ਖਿਡਾਰੀਆਂ ਤੇ ਸਟਾਫ ਨੂੰ ਕੱਢਿਆ ਗਿਆ ਬਾਹਰ

Gujarat Titans Team Bus: ਗੁਜਰਾਤ IPL ਟੀਮ ਦੀ ਬੱਸ 'ਚ ਸ਼ਾਰਟ ਸਰਕਟ, ਖਿਡਾਰੀਆਂ ਤੇ ਸਟਾਫ ਨੂੰ ਕੱਢਿਆ ਗਿਆ ਬਾਹਰ

Gujarat Titans Team Bus: ਸਪੋਰਟਸ ਡੈਸਕ। ਆਈਪੀਐਲ 2026 ਦੇ ਫਾਈਨਲ ਬਾਅਦ, ਗੁਜਰਾਤ ਟਾਈਟਨਸ ਦੀ ਟੀਮ ਬੱਸ 'ਚ ਸ਼ਾਰਟ ਸਰਕਟ ਹੋ ਗਿਆ। ਬੱਸ ਦੇ ਅੰਦਰਲੇ ਹਿੱਸੇ 'ਚ ਧੂੰਆਂ ਭਰ ਗਿਆ। ਸਾਵਧਾਨੀ ਦੇ ਤੌਰ 'ਤੇ, ਸਾਰੇ ਖਿਡਾਰੀਆਂ ਤੇ ਸਟਾਫ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਥੋੜ੍ਹੀ ਦੇਰ ਉਡੀਕ ਕਰਨ ਤੋਂ ਬਾਅਦ, ਇੱਕ ਵਿਕਲਪਿਕ ਬੱਸ ਦਾ ਪ੍ਰਬੰਧ ਕੀਤਾ ਗਿਆ, ਤੇ ਸਾਰਿਆਂ ਨੂੰ ਉਨ੍ਹਾਂ ਦੇ ਹੋਟਲ ਲਿਜਾਇਆ ਗਿਆ।

ਖੁਸ਼ਕਿਸਮਤੀ ਨਾਲ, ਇਸ ਘਟਨਾ 'ਚ ਨੁਕਸਾਨ ਨਹੀਂ ਹੋਇਆ ਹੈ। ਸਾਰੇ ਸੁਰੱਖਿਅਤ ਹਨ। ਇਹ ਘਟਨਾ ਐਤਵਾਰ ਦੇਰ ਰਾਤ ਵਾਪਰੀ ਜਦੋਂ ਟੀਮ ਫਾਈਨਲ ਮੈਚ ਖੇਡਣ ਤੋਂ ਬਾਅਦ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਤੋਂ ਉਨ੍ਹਾਂ ਦੇ ਹੋਟਲ ਜਾ ਰਹੀ ਸੀ। ਇਸ ਤੋਂ ਬਾਅਦ, ਫਰੈਂਚਾਇਜ਼ੀ ਨੇ ਇੱਕ ਬਦਲਵੀਂ ਬੱਸ ਦਾ ਪ੍ਰਬੰਧ ਕੀਤਾ ਤੇ ਸਾਰੇ ਖਿਡਾਰੀਆਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਹੋਟਲ ਪਹੁੰਚਾਇਆ। Gujarat Titans Team Bus

Read Also : RCB vs GT: ਫਾਈਨਲ 'ਚ ਚਮਕੇ Virat Kohli, RCB ਨੇ ਲਗਾਤਾਰ ਦੂਜੇ ਸਾਲ ਜਿੱਤਿਆ IPL ਦਾ ਤਾਜ਼

5 ਵਿਕਟਾਂ ਨਾਲ ਹਾਰੀ ਗੁਜਰਾਤ ਟਾਈਟਨਜ਼ | Gujarat Titans Team Bus

ਘਟਨਾ ਤੋਂ ਪਹਿਲਾਂ, ਗੁਜਰਾਤ ਦੀ ਟੀਮ ਨੂੰ ਫਾਈਨਲ ਮੈਚ 'ਚ ਬੰਗਲੁਰੂ ਤੋਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਦੂਜੀ ਵਾਰ ਹੈ ਜਦੋਂ ਗੁਜਰਾਤ ਟਾਈਟਨਜ਼ ਫਾਈਨਲ ਮੁਕਾਬਲਾ ਹਾਰੀ ਹੈ। ਇਸ ਦੇ ਉਲਟ, ਬੰਗਲੁਰੂ ਦੀ ਟੀਮ ਦੂਜੀ ਵਾਰ ਚੈਂਪੀਅਨ ਬਣੀ ਹੈ। ਵਿਰਾਟ ਕੋਹਲੀ 75 ਦੌੜਾਂ ਬਣਾ ਕੇ ਨਾਬਾਦ ਹਹੇ। ਵਿਰਾਟ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ।

Dailyhunt
Disclaimer: This content has not been generated, created or edited by Dailyhunt. Publisher: Sach Kahoon Punjabi