Dailyhunt Logo
  • Light mode
    Follow system
    Dark mode
    • Play Story
    • App Story
'ਖੌਫ਼' ਦੇ ਸਾਏ ਹੇਠ ਪੰਜਾਬ ਸਰਕਾਰ ਦੇ ਅਧਿਕਾਰੀ, ED ਦੇ ਡਰ ਤੋਂ ਫਾਈਲਾਂ ਨੂੰ ਲੱਗੀਆਂ 'ਸਪੀਡ ਬ੍ਰੇਕਾਂ'

'ਖੌਫ਼' ਦੇ ਸਾਏ ਹੇਠ ਪੰਜਾਬ ਸਰਕਾਰ ਦੇ ਅਧਿਕਾਰੀ, ED ਦੇ ਡਰ ਤੋਂ ਫਾਈਲਾਂ ਨੂੰ ਲੱਗੀਆਂ 'ਸਪੀਡ ਬ੍ਰੇਕਾਂ'

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਆਈ.ਏ.ਐੱਸ. ਤੇ ਆਈ. ਪੀ. ਐੱਸ. ਅਧਿਕਾਰੀਆਂ ਵਿੱਚ ਅੱਜ ਕੱਲ੍ਹ ਈਡੀ ਦਾ ਖੌਫ਼ ਕਾਫ਼ੀ ਜਿਆਦਾ ਨਜ਼ਰ ਆ ਰਿਹਾ ਹੈ, ਇੱਥੇ ਤੱਕ ਕਿ ਸਰਕਾਰੀ ਦਫ਼ਤਰਾਂ 'ਚ ਅਹਿਮ ਫਾਈਲਾਂ ਤਾਂ ਦੂਰ ਦੀ ਗੱਲ ਆਮ ਰੂਟੀਨ ਦੇ ਕੰਮਾਂ ਦੀ ਫਾਈਲਾਂ ਦੀ ਸਪੀਡ ਨੂੰ ਵੀ ਬ੍ਰੇਕ ਲੱਗੀ ਹੋਈ ਨਜ਼ਰ ਆ ਰਹੀ ਹੈ। ਹਰ ਅਧਿਕਾਰੀ ਫਾਈਲ 'ਤੇ ਦਸਤਖ਼ਤ ਕਰਨ ਤੋਂ ਪਹਿਲਾਂ ਕਈ ਕਈ ਵਾਰ ਉਸ ਫਾਈਲ ਨੂੰ ਪੜ੍ਹ ਰਿਹਾ ਹੈ ਤੇ ਆਪਣੇ ਹੇਠਲੇ ਅਧਿਕਾਰੀਆਂ ਤੋਂ ਲਿਖਵਾਇਆ ਤੱਕ ਜਾ ਰਿਹਾ ਹੈ ਕਿ ਉਨ੍ਹਾਂ ਨੇ ਨਿਯਮਾਂ ਹੇਠ ਹੀ ਫਾਈਲ ਨੂੰ ਭੇਜਿਆ ਹੈ।

ਪੰਜਾਬ ਸਿਵਲ ਸਕੱਤਰੇਤ ਤੇ ਮਿੰਨੀ ਸਕੱਤਰੇਤ ਵਿਖੇ ਜਿਆਦਾਤਰ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਇੱਕੋ ਹੀ ਚਰਚਾ ਸਭ ਤੋਂ ਜਿਆਦਾ ਹੋ ਰਹੀ ਹੈ ਕਿ ਹੁਣ ਈ.ਡੀ. ਦਾ ਅਗਲਾ ਨਿਸ਼ਾਨਾ ਕੌਣ ਹੋਏਗਾ ਤੇ ਕਿਹੜੇ ਅਧਿਕਾਰੀ ਨੂੰ ਸੰਮਨ ਆਏਗਾ।

Read Also : ਅਵਾਰਾ ਕੁੱਤਿਆਂ ਸਬੰਧੀ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, Dog Lovers ਨੂੰ ਵੱਡਾ ਝਟਕਾ

ਜਾਣਕਾਰੀ ਅਨੁਸਾਰ ਈਡੀ ਵੱਲੋਂ ਬੀਤੇ 2-3 ਹਫ਼ਤਿਆਂ ਤੋਂ ਪੰਜਾਬ 'ਚ ਧੜਾਧੜ ਕਾਰਵਾਈ ਕਰ ਰਹੀ ਹੈ ਤੇ ਕਈ ਅਧਿਕਾਰੀਆਂ ਨੂੰ ਆਪਣੇ ਦਫ਼ਤਰ 'ਚ ਤਲਬ ਕਰਦੇ ਹੋਏ ਲਗਾਤਾਰ ਨੋਟਿਸ ਭੇਜੇ ਜਾ ਰਹੇ ਹਨ ਏਥੋਂ ਤੱਕ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੱਕ ਪੈ ਗਈ ਹੈ। ਪੰਜਾਬ ਦੇ ਅਧਿਕਾਰੀ ਇਸ ਸਮੇਂ ਈਡੀ ਦੇ ਨੋਟਿਸ ਜਾਂ ਫਿਰ ਸੰਮਨ ਨੂੰ ਲੈ ਕੇ ਘੱਟ ਤੇ ਸੰਜੀਵ ਅਰੋੜਾ ਦੇ ਮਾਮਲੇ ਨੂੰ ਦੇਖ ਕੇ ਜਿਆਦਾ ਘਬਰਾਹਟ ਵਿੱਚ ਹਨ।

ਦੱਸਿਆ ਜਾ ਰਿਹਾ ਹੈ ਕਿ ਵਾਰ-ਵਾਰ ਈਡੀ ਦੇ ਦਫ਼ਤਰ ਵਿੱਚੋਂ ਅਫ਼ਵਾਹ ਜਾਂ ਫਿਰ ਖ਼ਬਰ ਬਾਹਰ ਆ ਰਹੀ ਹੈ ਕਿ ਉਨ੍ਹਾਂ ਦੇ ਰਡਾਰ 'ਤੇ ਪੰਜਾਬ ਦੇ 12 ਤੋਂ 18 ਅਧਿਕਾਰੀ ਹਨ ਤੇ ਉਨ੍ਹਾਂ ਨੂੰ ਇੱਕ ਇੱਕ ਕਰਕੇ ਸੰਮਨ ਕਰਕੇ ਸੱਦਿਆ ਵੀ ਜਾਏਗਾ ਪਰ ਇਹ ਅਧਿਕਾਰੀ ਕੌਣ ਹਨ, ਇਸ ਬਾਰੇ ਕੋਈ ਵੀ ਜਾਣਕਾਰੀ ਈਡੀ ਦਫ਼ਤਰ ਤੋਂ ਬਾਹਰ ਨਹੀਂ ਆ ਰਹੀ ਹੈ, ਜਿਸ ਕਾਰਨ ਹੀ ਕਈ ਆਈਏਐੱਸ ਅਧਿਕਾਰੀ ਤਾਂ ਇਸ ਗੱਲ ਦੇ ਖੌਫ਼ ਵਿੱਚ ਹੀ ਹਨ ਕਿ ਕਿਤੇ ਉਨ੍ਹਾਂ ਦਾ ਨਾਅ ਵੀ ਇਸ ਤਰ੍ਹਾਂ ਦੀ ਲਿਸਟ ਵਿੱਚ ਸ਼ਾਮਲ ਨਾ ਹੋ ਜਾਵੇ।

Dailyhunt
Disclaimer: This content has not been generated, created or edited by Dailyhunt. Publisher: Sach Kahoon Punjabi