Dailyhunt
Nisha Millet Success Story: ਨਿਸ਼ਾ ਮਿਲੇਟ, ਪਾਣੀ ਤੋਂ ਡਰਨ ਵਾਲੀ ਕੁੜੀ ਨੇ ਤੈਰਾਕੀ 'ਚ ਦੇਸ਼ ਲਈ ਜਿੱਤਿਆ ਸੋਨਾ

Nisha Millet Success Story: ਨਿਸ਼ਾ ਮਿਲੇਟ, ਪਾਣੀ ਤੋਂ ਡਰਨ ਵਾਲੀ ਕੁੜੀ ਨੇ ਤੈਰਾਕੀ 'ਚ ਦੇਸ਼ ਲਈ ਜਿੱਤਿਆ ਸੋਨਾ

Indian Woman Swimmer Story: ਨਿਸ਼ਾ ਮਿਲੇਟ ਦਾ ਨਾਂਅ ਦੇਸ਼ ਦੀਆਂ ਪ੍ਰਸਿੱਧ ਅਤੇ ਸਫਲ ਤੈਰਾਕਾਂ 'ਚ ਲਿਆ ਜਾਂਦਾ ਹੈ। ਨਿਸ਼ਾ ਨੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਤਮਗੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਨਿਸ਼ਾ ਮਿਲੇਟ ਦਾ ਜਨਮ ਬੈਂਗਲੁਰੂ 'ਚ 20 ਮਾਰਚ 1982 ਨੂੰ ਹੋਇਆ ਸੀ। ਤੈਰਾਕੀ 'ਚ ਆਪਣਾ ਕਰੀਅਰ ਬਣਾਉਣ ਵਾਲੀ ਨਿਸ਼ਾ ਬਚਪਨ 'ਚ ਪਾਣੀ ਤੋਂ ਡਰਦੀ ਸੀ।

5 ਸਾਲ ਦੀ ਉਮਰ 'ਚ ਉਹ ਡੁੱਬਣ ਤੋਂ ਮਸਾਂ ਬਚੀ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਿਤਾ ਆਬਰੇ ਨੇ ਫੈਸਲਾ ਕੀਤਾ ਕਿ ਉਸ ਨੂੰ ਤੈਰਾਕੀ ਸਿਖਾਈ ਜਾਵੇ ਤਾਂ ਜੋ ਉਹ ਆਪਣੇ ਡਰ 'ਤੇ ਕਾਬੂ ਪਾ ਸਕੇ। 1991 'ਚ ਚੇੱਨਈ ਦੇ ਸ਼ੇਨਾਇਨਗਰ ਕਲੱਬ 'ਚ ਉਨ੍ਹਾਂ ਨੇ ਆਪਣੇ ਪਿਤਾ ਦੀ ਅਗਵਾਈ 'ਚ ਤੈਰਾਕੀ ਸ਼ੁਰੂ ਕੀਤੀ।

Read Also : Health Minister Punjab: ਸਿਹਤ ਮੰਤਰੀ ਮਿਉਂਸਪਲ ਕੌਂਸਲਰਾਂ ਤੇ ਅਧਿਕਾਰੀਆਂ ਨਾਲ ਹੋਏ ਰੂ-ਬ-ਰੂ

ਡਰ ਦੂਰ ਕਰਨ ਲਈ ਸ਼ੁਰੂ ਹੋਇਆ ਤੈਰਾਕੀ ਦਾ ਸਫ਼ਰ ਕਦੋਂ ਉਨ੍ਹਾਂ ਦਾ ਜਨੂੰਨ ਬਣ ਗਿਆ, ਇਸ ਦਾ ਪਤਾ ਨਿਸ਼ਾ ਨੂੰ ਵੀ ਨਹੀਂ ਲੱਗਾ। ਨਿਸ਼ਾ ਨੇ ਤੈਰਾਕੀ 'ਚ ਸਖ਼ਤ ਮਿਹਨਤ ਸ਼ੁਰੂ ਕੀਤੀ ਅਤੇ 1992 'ਚ ਉਨ੍ਹਾਂ ਨੇ 50 ਮੀਟਰ ਫ੍ਰੀਸਟਾਈਲ 'ਚ ਆਪਣਾ ਪਹਿਲਾ ਸਟੇਟ ਪੱਧਰ ਦਾ ਤਮਗਾ ਜਿੱਤਿਆ। 1994 'ਚ, ਸਬ-ਜੂਨੀਅਰ ਰਹਿੰਦਿਆਂ ਹੀ ਉਨ੍ਹਾਂ ਨੇ ਸੀਨੀਅਰ ਨੈਸ਼ਨਲ ਪੱਧਰ 'ਤੇ ਪੰਜਾਂ ਫ੍ਰੀਸਟਾਈਲ ਇਵੈਂਟਾਂ 'ਚ ਗੋਲਡ ਮੈਡਲ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਸੇ ਸਾਲ ਉਨ੍ਹਾਂ ਨੇ ਹਾਂਗਕਾਂਗ 'ਚ ਏਸ਼ੀਅਨ ਏਜ ਗਰੁੱਪ ਚੈਂਪੀਅਨਸ਼ਿਪ 'ਚ ਆਪਣਾ ਪਹਿਲਾ ਅੰਤਰਰਾਸ਼ਟਰੀ ਤਮਗਾ ਵੀ ਹਾਸਲ ਕੀਤਾ।

ਨਿਸ਼ਾ ਮਿਲੇਟ ਨੇ 1998 ਦੇ ਏਸ਼ੀਅਨ ਗੇਮਜ਼, 1999 ਅਤੇ 2004 ਦੀ ਵਰਲਡ ਚੈਂਪੀਅਨਸ਼ਿਪ ਸਮੇਤ ਕਈ ਵੱਡੇ ਟੂਰਨਾਮੈਂਟਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਐਫਰੋ-ਏਸ਼ੀਅਨ ਗੇਮਜ਼ ਅਤੇ ਸੈਫ ਗੇਮਜ਼ 'ਚ ਵੀ ਕਈ ਤਮਗੇ ਜਿੱਤੇ। 1999 ਦੇ ਨੈਸ਼ਨਲ ਗੇਮਜ਼ 'ਚ ਉਨ੍ਹਾਂ ਨੇ 14 ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਨਿਸ਼ਾ ਨੇ 1999 'ਚ ਕਾਠਮੰਡੂ 'ਚ ਹੋਈਆਂ ਦੱਖਣੀ ਏਸ਼ੀਆਈ ਖੇਡਾਂ 'ਚ ਤੈਰਾਕੀ ਦੇ 50 ਮੀਟਰ, 100 ਮੀਟਰ, 200 ਮੀਟਰ ਤੇ 400 ਮੀਟਰ ਫ੍ਰੀਸਟਾਈਲ ਤੇ 100 ਮੀਟਰ ਤੇ 200 ਮੀਟਰ ਬੈਕਸਟ੍ਰੋਕ ਇਵੈਂਟਾਂ 'ਚ ਗੋਲਡ ਮੈਡਲ ਜਿੱਤੇ ਸਨ। ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵੱਡਾ ਪੜਾਅ 2000 ਦਾ ਸਿਡਨੀ ਓਲੰਪਿਕ ਰਿਹਾ, ਜਿੱਥੇ ਉਨ੍ਹਾਂ ਨੇ 200 ਮੀਟਰ ਫ੍ਰੀਸਟਾਈਲ 'ਚ ਹਿੱਸਾ ਲਿਆ ਤੇ ਆਪਣੀ ਹੀਟ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਹਾਲਾਂਕਿ ਉਹ ਸੈਮੀਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ ਉਹ ਓਲੰਪਿਕ ਲਈ ਵੀ ਕੁਆਲੀਫਿਕੇਸ਼ਨ ਟਾਈਮ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਤੈਰਾਕ ਬਣੀ। ਉਨ੍ਹਾਂ ਨੇ 200 ਮੀਟਰ ਅਤੇ 400 ਮੀਟਰ ਫ੍ਰੀਸਟਾਈਲ 'ਚ 15 ਸਾਲ ਤੱਕ ਰਾਸ਼ਟਰੀ ਰਿਕਾਰਡ ਆਪਣੇ ਨਾਂਅ ਰੱਖਿਆ। ਇਸ ਤੋਂ ਇਲਾਵਾ, ਉਹ 100 ਮੀਟਰ ਫ੍ਰੀਸਟਾਈਲ 'ਚ ਇੱਕ ਮਿੰਟ ਦਾ ਬੈਰੀਅਰ ਤੋੜਨ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਬਣੀ। 2002 'ਚ ਪਿੱਠ ਦੀ ਸਰਜਰੀ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਪ੍ਰਭਾਵਿਤ ਹੋਇਆ। 2004 ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਥੋੜ੍ਹੇ ਫ਼ਰਕ ਨਾਲ ਹਾਰ ਅਤੇ ਆਰਥਿਕ ਦਬਾਅ ਕਾਰਨ ਉਨ੍ਹਾਂ ਨੇ ਮੁਕਾਬਲੇ ਵਾਲੀ ਤੈਰਾਕੀ ਤੋਂ ਸੰਨਿਆਸ ਲੈ ਲਿਆ। ਸੰਨਿਆਸ ਤੋਂ ਬਾਅਦ ਉਹ ਆਪਣੇ ਨਾਂਅ ਨਾਲ ਤੈਰਾਕੀ ਅਕਾਦਮੀ ਚਲਾਉਂਦੀ ਹਨ।

-ਏਜੰਸੀ

Dailyhunt
Disclaimer: This content has not been generated, created or edited by Dailyhunt. Publisher: Sach Kahoon Punjabi