Dailyhunt Logo
  • Light mode
    Follow system
    Dark mode
    • Play Story
    • App Story
Sangrur Youth Murder Case: ਸੰਗਰੂਰ 'ਚ ਨੌਜਵਾਨ ਦਾ ਕਤਲ, ਤਿੰਨ ਦੋਸਤ ਗ੍ਰਿਫ਼ਤਾਰ

Sangrur Youth Murder Case: ਸੰਗਰੂਰ 'ਚ ਨੌਜਵਾਨ ਦਾ ਕਤਲ, ਤਿੰਨ ਦੋਸਤ ਗ੍ਰਿਫ਼ਤਾਰ

Sangrur Youth Murder Case:

Murde

ਸੰਗਰੂਰ, (ਹਿੰ.ਸ./ਸੱਚ ਕਹੂੰ ਨਿਊਜ਼)। ਸੰਗਰੂਰ ਜ਼ਿਲ੍ਹੇ ਵਿੱਚ 16 ਸਾਲਾ ਜਗਤਪ੍ਰੀਤ ਸਿੰਘ ਦੇ ਕਥਿਤ ਕਤਲ ਦੇ ਦੋਸ਼ ਵਿੱਚ ਉਸ ਦੇ ਤਿੰਨ ਦੋਸਤਾਂ ਨੂੰ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।

ਥਾਣਾ ਦਿੜ੍ਹਬਾ ਅਧੀਨ ਪੈਂਦੇ ਪਿੰਡ ਸਫੀਪੁਰ ਕਲਾਂ ਦੇ ਵਸਨੀਕ ਅਵਤਾਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 28 ਮਈ 2026 ਨੂੰ ਉਸ ਦੇ ਛੋਟੇ ਪੁੱਤਰ ਜਗਤਪ੍ਰੀਤ ਸਿੰਘ ਨੂੰ ਉਸ ਦੇ ਦੋਸਤ ਗੁਰਸਰਨ ਸਿੰਘ ਨੇ ਫੋਨ ਕਰਕੇ ਕਿਸੇ ਜ਼ਰੂਰੀ ਕੰਮ ਦਾ ਬਹਾਨਾ ਬਣਾ ਕੇ ਬੁਲਾਇਆ ਸੀ।

ਇਹ ਵੀ ਪੜ੍ਹੋ: Sutlej River Security Alert: ਸਤਲੁਜ ਦਰਿਆ ਤੇ ਨਾਲ ਲੱਗਦੇ ਪਿੰਡਾਂ 'ਚ ਠੀਕਰੀ ਪਹਿਰਾ ਲਾਉਣ ਦੇ ਹੁਕਮ

ਸ਼ਿਕਾਇਤ ਅਨੁਸਾਰ, ਇਸ ਤੋਂ ਬਾਅਦ ਗੁਰਸਰਨ ਸਿੰਘ ਆਪਣੇ ਸਾਥੀਆਂ ਖੁਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਨਾਲ ਮੋਟਰਸਾਈਕਲ 'ਤੇ ਆਇਆ ਅਤੇ ਜਗਤਪ੍ਰੀਤ ਨੂੰ ਆਪਣੇ ਨਾਲ ਕਕਰਾਲਾ ਪਿੰਡ ਵੱਲ ਲੈ ਗਿਆ। ਜਦੋਂ ਜਗਤਪ੍ਰੀਤ ਅਗਲੇ ਦਿਨ ਤੱਕ ਵੀ ਘਰ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਹਰ ਸੰਭਵ ਥਾਂ 'ਤੇ ਭਾਲ ਕੀਤੀ, ਪਰ ਕੋਈ ਪਤਾ ਨਹੀਂ ਲੱਗਿਆ। 31 ਮਈ ਨੂੰ ਪਰਿਵਾਰ ਨੂੰ ਨਰਵਾਣਾ ਹਸਪਤਾਲ ਵਿੱਚ ਇੱਕ ਅਣਪਛਾਤੀ ਲਾਸ਼ ਮਿਲਣ ਦੀ ਸੂਚਨਾ ਮਿਲੀ। ਮੌਕੇ 'ਤੇ ਪਹੁੰਚੇ ਪਰਿਵਾਰ ਨੇ ਲਾਸ਼ ਦੀ ਪਛਾਣ ਜਗਤਪ੍ਰੀਤ ਸਿੰਘ ਵਜੋਂ ਕੀਤੀ। ਪੀੜਤ ਪਿਤਾ ਅਵਤਾਰ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਤਿੰਨਾਂ ਨੌਜਵਾਨਾਂ ਨੇ ਮਿਲ ਕੇ ਉਸ ਦੇ ਪੁੱਤਰ ਦਾ ਕਤਲ ਕੀਤਾ ਅਤੇ ਬਾਅਦ ਵਿੱਚ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਦਿੜ੍ਹਬਾ ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ 1 ਜੂਨ 2026 ਨੂੰ ਮੁਕੱਦਮਾ ਨੰਬਰ 108 ਦਰਜ ਕਰਕੇ ਭਾਰਤੀ ਨਿਆਂ ਸੰਹਿਤਾ (ਬੀਐਨਐੱਸ) ਦੀ ਧਾਰਾ 103 ਅਤੇ 3(5) ਤਹਿਤ ਕਤਲ ਦਾ ਕੇਸ ਦਰਜ ਕੀਤਾ। ਪੁਲਿਸ ਨੇ ਮਾਮਲੇ ਵਿੱਚ ਨਾਮਜ਼ਦ ਗੁਰਸਰਨ ਸਿੰਘ ਵਾਸੀ ਕਮਾਲਪੁਰ, ਖੁਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।

Dailyhunt
Disclaimer: This content has not been generated, created or edited by Dailyhunt. Publisher: Sach Kahoon Punjabi