Dailyhunt
Suvendu Adhikari PA Murder: ਸੁਵੇਂਦੂ ਅਧਿਕਾਰੀ ਦੇ ਪੀਏ ਦਾ ਗੋਲੀਆਂ ਮਾਰ ਕੇ ਕਤਲ, ਕੋਲਕਾਤਾ ਤੋਂ ਮੱਧਮਗ੍ਰਾਮ ਵਾਪਰ ਆਉਂਦੇ ਸਮੇਂ ਹਮਲਾ

Suvendu Adhikari PA Murder: ਸੁਵੇਂਦੂ ਅਧਿਕਾਰੀ ਦੇ ਪੀਏ ਦਾ ਗੋਲੀਆਂ ਮਾਰ ਕੇ ਕਤਲ, ਕੋਲਕਾਤਾ ਤੋਂ ਮੱਧਮਗ੍ਰਾਮ ਵਾਪਰ ਆਉਂਦੇ ਸਮੇਂ ਹਮਲਾ

West Bengal Crime News: ਕੋਲਕਾਤਾ (ਏਜੰਸੀ)। ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ (ਪੀਏ) ਚੰਦਰਨਾਥ ਰੱਥ (42) ਦਾ ਬੁੱਧਵਾਰ ਰਾਤ 10:30 ਵਜੇ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਦੇ ਮੱਧਮਗ੍ਰਾਮ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਸਮੇਂ, ਚੰਦਰਨਾਥ ਕੋਲਕਾਤਾ ਤੋਂ ਮੱਧਮਗ੍ਰਾਮ ਸਥਿਤ ਆਪਣੇ ਘਰ ਇੱਕ ਸਕਾਰਪੀਓ 'ਚ ਵਾਪਸ ਆ ਰਹੇ ਸਨ।

ਜਾਣਕਾਰੀ ਅਨੁਸਾਰ, ਉਹ ਡਰਾਈਵਰ ਤੇ ਇੱਕ ਹੋਰ ਵਿਅਕਤੀ ਦੇ ਕੋਲ ਬੈਠੇ ਸਨ। ਕੋਲਕਾਤਾ ਤੋਂ ਲਗਭਗ 20 ਕਿਲੋਮੀਟਰ ਦੂਰ, ਦੋਲਤਾਲਾ ਤੇ ਮੱਧਮਗ੍ਰਾਮ ਵਿਚਕਾਰ, ਇੱਕ ਕਾਰ ਪਿੱਛੇ ਤੋਂ ਆਈ ਤੇ ਸਕਾਰਪੀਓ ਦਾ ਰਸਤਾ ਰੋਕ ਲਿਆ।

ਹਮਲਾਵਰ ਫਿਰ ਮੋਟਰਸਾਈਕਲ 'ਤੇ ਆਇਆ ਤੇ ਸਕਾਰਪੀਓ ਦੇ ਖੱਬੇ ਪਾਸੇ ਤੋਂ ਛੇ ਤੋਂ ਦਸ ਗੋਲੀਆਂ ਚਲਾਈਆਂ। ਚੰਦਰਨਾਥ ਨੂੰ ਚਾਰ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਦੋ ਉਸਦੀ ਛਾਤੀ 'ਚ ਤੇ ਇੱਕ ਉਸਦੇ ਪੇਟ 'ਚ ਲੱਗੀ। ਡਰਾਈਵਰ ਬੁੱਧਦੇਵ ਬੇਰਾ ਨੂੰ ਵੀ ਗੋਲੀ ਲੱਗੀ। ਘਟਨਾ ਤੋਂ ਬਾਅਦ, ਹਮਲਾਵਰ ਕਾਰ ਛੱਡ ਕੇ ਸਾਈਕਲ 'ਤੇ ਭੱਜ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚੰਦਰਨਾਥ ਨੂੰ ਮ੍ਰਿਤਕ ਐਲਾਨ ਦਿੱਤਾ। ਡਰਾਈਵਰ ਦੀ ਹਾਲਤ ਗੰਭੀਰ ਹੈ। ਭਾਜਪਾ ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) 'ਤੇ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼ ਲਾਇਆ ਹੈ।

ਟੀਐਮਸੀ ਨੇ ਕੀਤੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ | West Bengal Crime News

ਟੀਐਮਸੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਸਦੀ ਪਾਰਟੀ ਦੇ ਵਰਕਰ ਸੁਵੇਂਦੂ ਦੇ ਪੀਏ ਦੇ ਕਤਲ 'ਚ ਸ਼ਾਮਲ ਸਨ ਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। West Bengal Crime News

Read Also : India Maritime Power: ਸਮੁੰਦਰ ਦੀਆਂ ਡੂੰਘਾਈਆਂ 'ਚ ਭਾਰਤ ਦੀ ਸ਼ਕਤੀ

Dailyhunt
Disclaimer: This content has not been generated, created or edited by Dailyhunt. Publisher: Sach Kahoon Punjabi