Dailyhunt Logo
  • Light mode
    Follow system
    Dark mode
    • Play Story
    • App Story
ਬੋਰਵੈੱਲ ਹਾਦਸੇ 'ਤੇ ਪੁਲਿਸ ਦਾ ਵੱਡਾ ਐਕਸ਼ਨ, ਮਾਸੂਮ ਦੀ ਮੌਤ ਮਗਰੋਂ ਖੇਤ ਦੇ ਮਾਲਕ ਸਣੇ 2 ਠੇਕੇਦਾਰਾਂ ਖਿਲਾਫ਼ ਦਰਜ ਕੀਤੀ FIR

ਬੋਰਵੈੱਲ ਹਾਦਸੇ 'ਤੇ ਪੁਲਿਸ ਦਾ ਵੱਡਾ ਐਕਸ਼ਨ, ਮਾਸੂਮ ਦੀ ਮੌਤ ਮਗਰੋਂ ਖੇਤ ਦੇ ਮਾਲਕ ਸਣੇ 2 ਠੇਕੇਦਾਰਾਂ ਖਿਲਾਫ਼ ਦਰਜ ਕੀਤੀ FIR

Scroll Punjab 2 weeks ago

ਅੰਬਾਲਾ ਬੋਰਵੈੱਲ ਹਾਦਸੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ 'ਚ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਮਾਸੂਮ ਦੀ ਮੌਤ ਮਗਰੋਂ ਖੇਤ ਦੇ ਮਾਲਕ ਸਣੇ 2 ਠੇਕੇਦਾਰਾਂ ਖਿਲਾਫ਼ FIR ਦਰਜ ਕੀਤੀ ਗਈ ਹੈ।

ਦੱਸ ਦੇਈਏ ਕਿ ਬੀਤੇ ਦਿਨ ਪਿੰਡ ਧਨੌਲਾ ਦੇ ਬੋਰਵੈੱਲ 'ਚ ਨਿਰਵੈਰ ਡਿੱਗਿਆ ਸੀ ਤੇ ਬੋਰਵੈੱਲ 'ਚ ਡਿੱਗਣ ਕਾਰਨ ਨਿਰਵੈਰ ਦੀ ਜ਼ਿੰਦਗੀ ਖ਼ਤਮ ਹੋਈ ਸੀ।

21 ਘੰਟੇ ਦੇ ਰੈਸਕਿਊ ਆਪ੍ਰੇਸ਼ਨ ਮਗਰੋਂ ਬੀਤੀ ਦਿਨੀਂ ਸਵੇਰੇ ਲਗਭਗ 3.30 ਵਜੇ ਦੇ ਕਰੀਬ ਉਸ ਦੀ ਦੇਹ ਬੋਰਵੈੱਲ ਵਿਚੋਂ ਕੱਢੀ ਗਈ। ਫੌਜ, NDRF ਤੇ SDRF ਦੀਆਂ ਟੀਮਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ।

ਜ਼ਿਕਰਯੋਗ ਹੈ ਕਿ ਨਿਰਵੈਰ ਸਿੰਘ ਆਪਣੇ ਪਿਤਾ ਮਨਜੀਤ ਸਿੰਘ ਨਾਲ ਖੇਤ ਜਾਣ ਦੀ ਜਿੱਦ 'ਤੇ ਅੜ ਗਿਆ ਸੀ। ਪਿਤਾ ਆਪਣੇ ਪੁੱਤਰ ਦੀ ਜ਼ਿੱਦ ਅੱਗੇ ਝੁਕ ਗਿਆ ਤੇ ਉਸ ਨੂੰ ਆਪਣੇ ਨਾਲ ਖੇਤ ਵਿਚ ਲੈ ਗਿਆ। ਸਵੇਰੇ ਲਗਭਗ 6.30 ਵਜੇ ਨਿਰਵੈਰ ਸਿੰਘ ਆਪਣੇ ਪਿਤਾ ਨਾਲ ਦਾਦੇ ਲਈ ਖਾਣਾ ਲੈ ਕੇ ਖੇਤ ਪਹੁੰਚੇ ਪਰ ਅੱਧੇ ਘੰਟੇ ਬਾਅਦ ਹੀ ਨਿਰਵੈਰ ਖੇਡਦੇ ਹੋਏ ਫਿਸਲ ਕੇ 220 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਪਿਆ।

Dailyhunt
Disclaimer: This content has not been generated, created or edited by Dailyhunt. Publisher: Scroll Punjab