Dailyhunt Logo
  • Light mode
    Follow system
    Dark mode
    • Play Story
    • App Story
ਕਾਂਗਰਸ 'ਚ ਸਿਆਸੀ ਘਮਾਸਾਨ, ਬਘੇਲ ਨੇ ਪ੍ਰਧਾਨ ਬਦਲਣ ਤੋਂ ਕੀਤਾ ਇਨਕਾਰ

ਕਾਂਗਰਸ 'ਚ ਸਿਆਸੀ ਘਮਾਸਾਨ, ਬਘੇਲ ਨੇ ਪ੍ਰਧਾਨ ਬਦਲਣ ਤੋਂ ਕੀਤਾ ਇਨਕਾਰ

Scroll Punjab 1 week ago

ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਲਈ ਸੂਬਾ ਇੰਚਾਰਜ ਭੁਪੇਸ਼ ਬਘੇਲ ਚੰਡੀਗੜ੍ਹ ਪਹੁੰਚੇ ਹਨ। ਉਹ ਪਿਛਲੇ ਦੋ ਦਿਨਾਂ ਤੋਂ ਵੱਖ-ਵੱਖ ਲੀਡਰਾਂ ਦੇ ਨਾਲ ਮੀਟਿੰਗਾਂ ਕਰ ਰਹੇ ਹਨ। ਇਸ ਦੌਰਾਨ ਹੀ ਉਨ੍ਹਾਂ ਨੇ ਵੱਡਾ ਬਿਆਨ ਦਿੱਤਾ ਹੈ। ਸੂਬਾ ਇੰਚਾਰਜ ਭੁਪੇਸ਼ ਬਘੇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਆਪਣਾ ਫੈਸਲਾ ਨਹੀਂ ਬਦਲੇਗੀ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਰਹਿਣਗੇ।

ਪਰ ਇਸ ਦੌਰਾਨ ਹੀ ਇਹ ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਧੜੇ ਨੇ ਹੁਣ ਤੱਕ ਸੂਬਾ ਇੰਚਾਰਜ ਭੁਪੇਸ਼ ਬਘੇਲ ਦੀਆਂ ਮੀਟਿੰਗਾਂ ਤੋਂ ਆਪਣੀ ਦੂਰੀ ਬਣਾਈ ਰੱਖੀ ਹੈ। ਬਘੇਲ ਨੇ ਦੋ ਆਗੂਆਂ ਰਾਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਚੰਨੀ ਧੜਾ ਉਨ੍ਹਾਂ ਦੀ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ ਹੈ। ਸੂਤਰਾਂ ਦੇ ਅਨੁਸਾਰ ਜਾਣਕਾਰੀ ਮਿਲ ਰਹੀ ਹੈ ਕਿ ਚੰਨੀ ਧੜੇ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਹ ਆਪਣੀ ਨਾਰਾਜ਼ਗੀ ਸਿੱਧੇ ਹਾਈਕਮਾਂਡ ਸਾਹਮਣੇ ਰੱਖੇਗਾ। ਉਹ ਸੂਬਾ ਇੰਚਾਰਜ ਭੁਪੇਸ਼ ਬਘੇਲ ਨਾਲ ਕੋਈ ਵੀ ਮੀਟਿੰਗ ਨਹੀਂ ਕਰਨਗੇ।

ਹਾਲਾਂਕਿ ਇਸ ਦੌਰਾਨ ਭੁਪੇਸ਼ ਬਘੇਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਚੰਨੀ ਨਾਲ ਵੀ ਮੀਟਿੰਗ ਹੋਵੇਗੀ। ਸੁਖਜਿੰਦਰ ਰੰਧਾਵਾ ਨਾਲ ਵੀ ਮੀਟਿੰਗ ਹੋਵੇਗੀ, ਕਿਉਂਕਿ ਦੋਵੇਂ ਇਸ ਸਮੇਂ ਸ਼ਹਿਰ ਤੋਂ ਬਾਹਰ ਹਨ, ਮੀਟਿੰਗਾਂ ਉਨ੍ਹਾਂ ਦੇ ਵਾਪਸ ਆਉਣ 'ਤੇ ਹੋਣਗੀਆਂ।

ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਮੀਡੀਆ ਦੇ ਵੱਖ-ਵੱਖ ਦਾਵਿਆਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਚੰਨੀ ਨੇ ਭੂਪੇਸ਼ ਬਘੇਲ ਨਾਲ ਫ਼ੋਨ 'ਤੇ ਗੱਲ ਕੀਤੀ ਹੈ। ਚੰਨੀ ਫ਼ਿਲਹਾਲ ਦੋ ਦਿਨਾਂ ਲਈ ਸੂਬੇ ਤੋਂ ਬਾਹਰ ਹਨ, ਅਤੇ ਵਾਪਸ ਆਉਂਦਿਆਂ ਹੀ ਉਹ ਬਘੇਲ ਨਾਲ ਵਿਅਕਤੀਗਤ ਮੁਲਾਕਾਤ ਕਰਨਗੇ। ਰਾਜਾ ਵੜਿੰਗ ਨੇ ਕਿਹਾ ਕਿ ਚੰਨੀ ਸਾਡੀ ਪਾਰਟੀ ਦੇ ਵੱਡੇ ਲੀਡਰ ਹਨ, ਉਹ ਕਿਤੇ ਨਹੀਂ ਜਾ ਰਹੇ, ਪਾਰਟੀ 'ਚ ਸਭ ਠੀਕ ਹੈ ਉਹ ਜਲਦੀ ਹੀ ਪਾਰਟੀ ਦੇ ਨਾਲ ਹੋਣਗੇ।

ਪਰ ਇਸ ਦੌਰਾਨ ਹੀ ਇਹ ਵੀ ਦੱਸ ਦਈਏ ਕਿ ਚੰਨੀ ਧੜੇ ਵੱਲੋਂ ਅਜੀ ਤੱਕ ਵੀ ਸੂਬਾ ਇੰਚਾਰਜ ਭੁਪੇਸ਼ ਬਘੇਲ ਨਾਲ ਮੀਟਿੰਗ ਨੂੰ ਲੈ ਕੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ, ਪਰ ਨਾ ਹੀ ਉਹ ਮੀਟਿੰਗ 'ਚ ਸ਼ਾਮਿਲ ਹੋਣ ਲਈ ਆਏ ਹਨ।

Dailyhunt
Disclaimer: This content has not been generated, created or edited by Dailyhunt. Publisher: Scroll Punjab