Dailyhunt Logo
  • Light mode
    Follow system
    Dark mode
    • Play Story
    • App Story
ਸਾਬਕਾ ਏਆਰਟੀਓ ਦੇ ਘਰੋਂ 22 ਕਿੱਲੋ ਸੋਨਾ-ਚਾਂਦੀ ਸਮੇਤ ਮਿਲੀਆਂ 35 ਕਰੋੜ ਦੀਆਂ ਜਾਇਦਾਦਾਂ

ਸਾਬਕਾ ਏਆਰਟੀਓ ਦੇ ਘਰੋਂ 22 ਕਿੱਲੋ ਸੋਨਾ-ਚਾਂਦੀ ਸਮੇਤ ਮਿਲੀਆਂ 35 ਕਰੋੜ ਦੀਆਂ ਜਾਇਦਾਦਾਂ

Scroll Punjab 1 week ago

ਵਿਜੀਲੈਂਸ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਸਾਬਕਾ ਸਹਾਇਕ ਰੀਜਨਲ ਟਰਾਂਸਪੋਰਟ ਅਧਿਕਾਰੀ (ਏਆਰਟੀਓ) ਲਲਿਤ ਕੁਮਾਰ ਦੀ ਲਖਨਊ ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਕਰ ਕੇ 22 ਕਿੱਲੋ ਸੋਨਾ-ਚਾਂਦੀ ਸਮੇਤ 35 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਚੱਲ-ਅਚੱਲ ਜਾਇਦਾਦਾਂ ਬਰਾਮਦ ਕੀਤੀਆਂ ਹਨ। ਤਲਾਸ਼ੀ ਦੌਰਾਨ ਘਰ ਦੇ ਵੱਖ-ਵੱਖ ਹਿੱਸਿਆਂ ਤੋਂ 13 ਕਿੱਲੋ ਸੋਨਾ ਤੇ ਨੌਂ ਕਿੱਲੋ ਚਾਂਦੀ ਦੇ ਗਹਿਣੇ, ਬਿਸਕੁਟ ਤੇ ਇੱਟਾਂ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਅੰਦਾਜ਼ਨ ਬਾਜ਼ਾਰ ਮੁੱਲ 20 ਕਰੋੜ ਰੁਪਏ ਹੈ।

ਮੁਲਜ਼ਮ ਨੇ ਇਨ੍ਹਾਂ ਨੂੰ ਕੰਧਾਂ ਤੇ ਅਲਮਾਰੀਆਂ 'ਚ ਲੁਕਾ ਕੇ ਰੱਖਿਆ ਸੀ। ਘਰ 'ਚ 1.62 ਕਰੋੜ ਰੁਪਏ ਨਕਦੀ ਵੀ ਮਿਲੀ ਹੈ। ਜਾਂਚ ਦੌਰਾਨ ਲਖਨਊ, ਨੋਇਡਾ, ਰਾਏਬਰੇਲੀ ਤੇ ਬਾਰਾਬੰਕੀ 'ਚ ਸਥਿਤ 15 ਅਚੱਲ ਜਾਇਦਾਦਾਂ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਜਾਇਦਾਦਾਂ ਦਾ ਅੰਦਾਜ਼ਨ ਮੁੱਲ 15 ਕਰੋੜ ਰੁਪਏ ਹੈ।

ਮੁਲਜ਼ਮ ਅਧਿਕਾਰੀ ਆਗਰਾ 'ਚ ਏਆਰਟੀਓ ਦੇ ਅਹੁਦੇ 'ਤੇ ਤਾਇਨਾਤ ਸੀ ਤੇ ਪਿਛਲੇ ਸਾਲ 25 ਮਈ ਨੂੰ ਰਿਟਾਇਰ ਹੋਣ ਦੇ ਬਾਅਦ ਲਖਨਊ 'ਚ ਰਹਿ ਰਿਹਾ ਸੀ। ਸਰਕਾਰ ਦੇ ਨਿਰਦੇਸ਼ 'ਤੇ ਦੋ ਸਾਲ ਪਹਿਲਾਂ ਐਂਟੀ ਕੁਰੱਪਸ਼ਨ ਨੇ ਮੁਲਜ਼ਮ ਦੇ ਖਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਸੀ। ਉਸ ਸਮੇਂ ਮੁਲਜ਼ਮ ਇੰਸਪੈਕਟਰ ਸੀ, ਪਰ ਏਆਰਟੀਓ ਦੇ ਅਹੁਦੇ 'ਤੇ ਪਰਮੋਟ ਹੋਣ ਦੇ ਬਾਅਦ ਜਾਂਚ ਅੱਗੇ ਨਹੀਂ ਵਧ ਸਕੀ ਸੀ। ਸਰਕਾਰ ਨੇ ਤਿੰਨ ਮਹੀਨੇ ਪਹਿਲਾਂ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਟਰਾਂਸਫਰ ਕਰ ਦਿੱਤੀ ਸੀ। ਮੰਗਲਵਾਰ ਨੂੰ ਵਿਜੀਲੈਂਸ ਨੇ ਲਖਨਊ ਦੇ ਅਲੀਗੰਜ ਖੇਤਰ ਸਥਿਤ ਚੰਦਰਲੋਕ ਕਾਲੋਨੀ 'ਚ ਮੁਲਜ਼ਮ ਦੀ ਰਿਹਾਇਸ਼ 'ਤੇ ਛਾਪਮਾਰੀ ਕੀਤੀ ਜਿਹੜੀ ਬੁੱਧਵਾਰ ਦੁਪਹਿਰ ਤੱਕ ਜਾਰੀ ਰਹੀ। ਛਾਪੇਮਾਰੀ ਦੌਰਾਨ ਜਦੋਂ ਕੰਧਾਂ ਤੇ ਅਲਮਾਰੀਆਂ ਦੇ ਅੰਦਰ ਗੁਪਤ ਥਾਂ ਬਣਾ ਕੇ ਲੁਕਾਇਆ ਗਿਆ ਸੋਨਾ-ਚਾਂਦੀ ਬਰਾਮਦ ਹੋਇਆ ਤਾਂ ਵਿਜੀਲੈਂਸ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ। ਤਲਾਸ਼ੀ ਦੌਰਾਨ ਸੋਨਾ-ਚਾਂਦੀ ਤੋਂ ਇਲਾਵਾ ਲਖਨਊ, ਨੋਇਡਾ, ਰਾਏਬਰੇਲੀ ਤੇ ਬਾਰਾਬੰਕੀ 'ਚ ਸਥਿਤ 15 ਅਚੱਲ ਜਾਇਦਾਦਾਂ ਦੇ ਦਸਤਾਵੇਜ਼ ਵੀ ਮਿਲੇ। ਇਸ ਤੋਂ ਇਲਾਵਾ ਅਲਮਾਰੀਆਂ ਦੇ ਉੱਪਰ ਤੇ ਬੈੱਡ ਬਾਕਸ ਦੇ ਅੰਦਰ ਪੈਕਟਾਂ 'ਚ ਲੁਕਾ ਕੇ ਰੱਖੀ ਗਈ 1.62 ਕਰੋੜ ਰੁਪਏ ਦੀ ਨਕਦੀ ਵੀ ਵਿਜੀਲੈਂਸ ਦੀ ਟੀਮ ਨੇ ਬਰਾਮਦ ਕੀਤੀ ਹੈ।

Dailyhunt
Disclaimer: This content has not been generated, created or edited by Dailyhunt. Publisher: Scroll Punjab