Dailyhunt Logo
  • Light mode
    Follow system
    Dark mode
    • Play Story
    • App Story
IPL  2026 : ਕਿਹੜੀ ਟੀਮ ਹੋਵੇਗੀ ਦੂਜੀ ਫਾਈਨਲਿਸਟ ?

IPL 2026 : ਕਿਹੜੀ ਟੀਮ ਹੋਵੇਗੀ ਦੂਜੀ ਫਾਈਨਲਿਸਟ ?

IPL 2026 ਦਾ ਰੋਮਾਂਚਕ ਮੁਕਾਬਲਾ ਅੱਜ ਗੁਜਰਾਤ ਟਾਈਟਨਜ਼ ਤੇ ਰਾਜਸਥਾਨ ਰਾਇਲਸ ਵਿਚਾਲੇ ਅੱਜ ਹੋਵੇਗਾ। ਦੂਜਾ ਕੁਆਲੀਫਾਇਰ ਮੁਕਾਬਲਾ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਮੈਚ ਵਿਚ ਗੁਜਰਾਤ ਟਾਈਟਨਜ਼ ਤੇ ਰਾਜਸਥਾਨ ਰਾਇਲਸ ਆਹਮੋ-ਸਾਹਮਣੇ ਹੋਣਗੀਆਂ ਜੋ ਵੀ ਟੀਮ ਮੁਕਾਬਲਾ ਜਿੱਤੇਗੀ, ਫਾਈਨਲ ਵਿਚ ਜਾਵੇਗੀ ਤੇ ਉਸ ਦਾ ਸਾਹਮਣਾ 31 ਮਈ ਯਾਨੀ ਐਤਵਾਰ ਨੂੰ ਰਾਇਲ ਚੈਲੇਂਜਰਸ ਬੇਂਗਲੁਰੂ ਨਾਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਵੇਗਾ।

ਰਾਜਸਥਾਨ ਖਿਲਾਫ ਗੁਜਰਾਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਗੁਜਰਾਤ ਨੂੰ ਪਹਿਲੇ ਕੁਆਲੀਫਾਇਰ ਵਿਚ ਆਰਸੀਬੀ ਖਿਲਾਫ ਹਾਰ ਝੇਲਣੀ ਪਈ ਸੀ ਜਦੋਂ ਕਿ ਰਾਜਸਥਾਨ ਨੇ ਐਲਿਮਿਨੇਟਰ ਮੁਕਾਬਲੇ ਵਿਚ ਸਨਰਾਈਜਰਸ ਹੈਦਰਾਬਾਦ ਨੂੰ ਹਰਾਇਆ। ਰਾਜਸਥਾਨ ਤੇ ਗੁਜਰਾਤ ਦੇ ਵਿਚ IPL ਵਿਚ ਹੁਣ ਤੱਕ ਕੁੱਲ 10 ਮੁਕਾਬਲੇ ਖੇਡੇ ਗਏ ਹਨ। ਇਨ੍ਹਾਂ ਵਿਚੋਂ 7 ਮੁਕਾਬਲਿਆਂ ਵਿਚ ਗੁਜਰਾਤ ਤੇ ਰਾਜਸਥਾਨ ਸਿਰਫ 3 ਮੈਚਾਂ ਵਿਚ ਹੀ ਜਿੱਤ ਸਕੀ ਹੈ।


ਰਾਜਸਥਾਨ ਰਾਇਲਸ ਦੇ ਯੁਵਾ ਬੱਲੇਬਾਜ਼ ਵੈਭਵ ਸੂਰਯਵੰਸ਼ੀ ਇਸ ਸੀਜ਼ਨ ਵਿਚ ਗੇਂਦਬਾਜਾਂ ਲਈ ਵੱਡੀ ਚੁਣੌਤੀ ਬਣ ਕੇ ਉਭਰੇ ਹਨ। ਸਨਰਾਈਜਰਸ ਹੈਦਰਾਬਾਦ ਖਿਲਾਫ ਐਲਿਮੀਨੇਟਰ ਮੁਕਾਬਲੇ ਵਿਚ ਉਨ੍ਹਾਂ ਨੇ ਸਿਰਫ 29 ਗੇਂਦਾਂ ਵਿਚ 97 ਦੌੜਾਂ ਦੀ ਪਾਰੀ ਖੇਡ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਿਛਲੇ ਮੁਕਾਬਲੇ ਵਿਚ ਮੁਹੰਮਦ ਸਿਰਾਜ ਨੇ ਉਨ੍ਹਾਂ ਨੂੰ ਆਊਟ ਤਾਂ ਕੀਤਾ ਸੀ ਪਰ ਉਸ ਤੋਂ ਪਹਿਲਾਂ ਵੈਭਵ ਉਨ੍ਹਾਂ ਦੀ ਗੇਂਦ 'ਤੇ ਸ਼ਾਨਦਾਰ ਛੱਕਾ ਲਗਾ ਚੁੱਕਿਆ ਸੀ। ਹੁਣ ਗੁਜਰਾਤ ਦੇ ਗੇਂਦਬਾਜ਼ ਇਕ ਵਾਰ ਫਿਰ ਸ਼ਾਰਟ ਗੇਂਦ ਦੀ ਰਣਨੀਤੀ ਨਾਲ ਉਤਰ ਸਕਦੇ ਹਨ ਕਿਉਂਕਿ ਵੈਭਵ ਕੁਝ ਮੁਕਾਬਲਿਆਂ ਵਿਚ ਇਸੇ ਕਮਜ਼ੋਰੀ ਦੇ ਚੱਲਦੇ ਵਿਕਟ ਗੁਆ ਚੁੱਕੇ ਹਨ।


ਰਾਜਸਥਾਨ ਰਾਇਲਸ ਦੀ ਸਫਲਤਾ ਵਿਚ ਵੈਭਵ ਸੂਰਯਵੰਸ਼ੀ ਤੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੀ ਵੱਡੀ ਭੂਮਿਕਾ ਰਹੀ ਹੈ। ਬੱਲੇਬਾਜ਼ਾਂ ਲਈ ਮਦਦਗਾਰ ਪਿਚ 'ਤੇ ਵੈਭਵ ਖੁੱਲ੍ਹ ਕੇ ਸ਼ਾਟ ਖੇਡਣਾ ਪਸੰਦ ਕਰਦੇ ਹਨ ਤੇ ਵੱਡੇ ਗੇਂਦਬਾਜ਼ਾਂ ਖਿਲਾਫ ਵੀ ਬੇਖੌਫ ਨਜ਼ਰ ਆਉਂਦੇ ਹਨ। ਵੈਭਵ ਦੇ ਸ਼ਾਨਦਾਰ ਫਾਰਮ ਕਰਕੇ ਯਸ਼ਸਵੀ ਜਾਇਸਵਾਲ ਦਾ ਪ੍ਰਦਰਸ਼ਨ ਥੋੜ੍ਹਾ ਦਬਿਆ ਹੋਇਆ ਦਿਖਾਈ ਦਿੱਤਾ ਹੈ। ਰਾਜਸਥਾਨ ਦੀ ਟੀਮ ਦੇ ਪਲੇਇੰਗ-11 ਵਿਚ ਬਦਲਾਅ ਦੀ ਸੰਭਾਵਨਾ ਕਾਫੀ ਘੱਟ ਮੰਨੀ ਜਾ ਰਹੀ ਹੈ।


ਗੁਜਰਾਤ ਟਾਈਟਨਜ਼ ਦੀ ਬੱਲੇਬਾਜ਼ੀ ਕਾਫੀ ਹੱਦ ਤੱਕ ਸ਼ੁਭਮਨ ਗਿੱਲ, ਸਾਈ ਸੁਦਰਸ਼ਨ ਤੇ ਜੋਸ ਬਟਲਰ 'ਤੇ ਨਿਰਭਰ ਰਹੀ ਹੈ। ਜੇਕਰ ਇਹ ਤਿੰਨੋਂ ਬੱਲੇਬਾਜ਼ ਜਲਦ ਆਊਟ ਹੋ ਜਾਂਦੇ ਹਨ ਤਾਂ ਟੀਮ ਲਈ ਵੱਡਾ ਸਕੋਰ ਖੜ੍ਹਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਜੇਕਰ ਰਾਜਸਥਾਨ ਵੱਡਾ ਸਕੋਰ ਖੜ੍ਹਾ ਕਰਨ ਵਿਚ ਸਫਲ ਰਹਿੰਦਾ ਹੈ ਤਾਂ ਗੁਜਰਾਤ 'ਤੇ ਦਬਾਅ ਵਧ ਸਕਦਾ ਹੈ।


ਦੋਵੇਂ ਟੀਮਾਂ ਦੇ ਕੋਲ ਫਾਈਨਲ ਵਿਚ ਪਹੁੰਚਣ ਦਾ ਸੁਨਹਿਰੀ ਮੌਕਾ ਹੈ। ਰਾਜਸਥਾਨ ਜਿਥੇ ਆਪਣੇ ਯੁਵਾ ਖਿਡਾਰੀਆਂ ਦੇ ਦਮ 'ਤੇ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ ਦੂਜੇ ਪਾਸੇ ਗੁਜਰਾਤ ਤਜਰਬੇ ਤੇ ਸੰਤੁਲਿਤ ਟੀਮ ਸੰਯਜਨ ਦੇ ਭਰੋਸੇ ਮੈਦਾਨ 'ਤੇ ਉਤਰੇਗੀ। ਹੁਣ ਦੇਖਣਾ ਹੋਵੇਗਾ ਫਾਈਨਲ ਵਿਚ ਆਰਸੀਬੀ ਦਾ ਸਾਹਮਣਾ ਕਿਸ ਟੀਮ ਨਾਲ ਹੁੰਦਾ ਹੈ।

Dailyhunt
Disclaimer: This content has not been generated, created or edited by Dailyhunt. Publisher: True Scoop Punjabi