Dailyhunt Logo
  • Light mode
    Follow system
    Dark mode
    • Play Story
    • App Story
ਇਥੋਪੀਆ 'ਚ ਭਿਆਨਕ landslide! ਚੱਟਾਨਾਂ ਡਿੱਗਣ ਨਾਲ 14 ਸ਼ਰਧਾਲੂਆਂ ਦੀ ਮੌਤ, ਕਈ ਲਾਪਤਾ

ਇਥੋਪੀਆ 'ਚ ਭਿਆਨਕ landslide! ਚੱਟਾਨਾਂ ਡਿੱਗਣ ਨਾਲ 14 ਸ਼ਰਧਾਲੂਆਂ ਦੀ ਮੌਤ, ਕਈ ਲਾਪਤਾ

ਦੀਸ ਅਬਾਬਾ : ਇਥੋਪੀਆ ਦੇ ਅਮਹਾਰਾ ਖੇਤਰ 'ਚ ਸੋਮਵਾਰ ਨੂੰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਆਏ ਭਿਆਨਕ landslide ਨੇ ਭਾਰੀ ਤਬਾਹੀ ਮਚਾਈ ਹੈ। ਇਹ ਦਰਦਨਾਕ ਹਾਦਸਾ 'ਤਸਾਦਕਾਨੇ ਦੇਬਰੇ ਮਿਤਮਾਕ ਸੇਂਟ ਮੈਰੀ' ਮੱਠ ਕੰਪਲੈਕਸ ਵਿੱਚ ਵਾਪਰਿਆ, ਜਿੱਥੇ ਪਹਾੜੀ ਤੋਂ ਚੱਟਾਨਾਂ ਡਿੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਮਲਬੇ ਹੇਠ ਅਜੇ ਵੀ ਕਈ ਸ਼ਰਧਾਲੂਆਂ ਦੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।


ਪਵਿੱਤਰ ਜਲ ਨਾਲ ਇਲਾਜ ਲਈ ਇਕੱਠੇ ਹੋਏ ਸਨ ਸ਼ਰਧਾਲੂ

ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੈਂਕੜੇ ਸ਼ਰਧਾਲੂ ਪੁਰਾਣੀਆਂ ਬਿਮਾਰੀਆਂ ਦੇ ਅਧਿਆਤਮਿਕ ਇਲਾਜ ਲਈ ਮੱਠ ਵਿੱਚ ਇਕੱਠੇ ਹੋਏ ਸਨ। ਇਹ ਮੱਠ ਪਵਿੱਤਰ ਜਲ ਨਾਲ ਸ਼ੁੱਧੀਕਰਨ ਦੇ ਅਨੁਸਠਾਨ ਲਈ ਕਾਫ਼ੀ ਪ੍ਰਸਿੱਧ ਹੈ। ਮੱਠ ਦੇ ਮਹਾਪ੍ਰਬੰਧਕ ਮੇਗਾਬੇ ਹਾਦਿਸ ਨੇਕਾ ਤਿਬੇਬ ਅਬਾਬੂ ਨੇ ਦੱਸਿਆ ਕਿ ਇਹ ਦੁਰਘਟਨਾ ਸਵੇਰੇ ਕਰੀਬ 7 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿੱਚ ਜ਼ਿਆਦਾਤਰ ਉਹ ਸ਼ਰਧਾਲੂ ਸ਼ਾਮਲ ਹਨ ਜੋ ਧਾਰਮਿਕ ਰੀਤੀ-ਰਿਵਾਜਾਂ ਵਿੱਚ ਹਿੱਸਾ ਲੈਣ ਲਈ ਉੱਥੇ ਪਹੁੰਚੇ ਸਨ।


ਰਾਹਤ ਅਤੇ ਬਚਾਅ ਕਾਰਜ ਜਾਰੀ

ਅਬਾਬੂ ਅਨੁਸਾਰ, ਮ੍ਰਿਤਕਾਂ ਵਿੱਚੋਂ 11 ਦਾ ਅੰਤਿਮ ਸੰਸਕਾਰ ਮੱਠ ਕੰਪਲੈਕਸ ਵਿੱਚ ਹੀ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਦੀਆਂ ਦੇਹਾਂ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਭੇਜ ਦਿੱਤੀਆਂ ਗਈਆਂ ਹਨ। ਕੁਝ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਮੱਠ ਤੋਂ ਲਗਭਗ 70 ਕਿਲੋਮੀਟਰ ਦੂਰ ਉੱਤਰੀ ਸ਼ੇਵਾ ਪ੍ਰਬੰਧਕੀ ਖੇਤਰ ਦੀ ਰਾਜਧਾਨੀ ਦੇਬਰੇ ਬਿਰਹਾਨ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਲਬੇ ਹੇਠ ਦਬੇ ਹੋਏ ਲੋਕਾਂ ਦੀ ਸਹੀ ਗਿਣਤੀ ਬਾਰੇ ਅਜੇ ਪਤਾ ਲਗਾਇਆ ਜਾ ਰਿਹਾ ਹੈ।

Dailyhunt
Disclaimer: This content has not been generated, created or edited by Dailyhunt. Publisher: True Scoop Punjabi