Dailyhunt Logo
  • Light mode
    Follow system
    Dark mode
    • Play Story
    • App Story
ਚੰਡੀਗੜ੍ਹ 'ਚ ਬਾਲੀਵੁੱਡ ਸਿੰਗਰ ਤੇ ਰੈਪਰ ਬਾਦਸ਼ਾਹ ਦਾ ਕਲੱਬ ਸੀਲ

ਚੰਡੀਗੜ੍ਹ 'ਚ ਬਾਲੀਵੁੱਡ ਸਿੰਗਰ ਤੇ ਰੈਪਰ ਬਾਦਸ਼ਾਹ ਦਾ ਕਲੱਬ ਸੀਲ

Badshah Club Sealed Chandigarh(ਰੋਹਿਤ ਬਾਂਸਲ): ਚੰਡੀਗੜ੍ਹ ਵਿੱਚ ਬਾਲੀਵੁੱਡ ਸਿੰਗਰ ਅਤੇ ਰੈਪਰ ਬਾਦਸ਼ਾਹ ਨਾਲ ਜੁੜੇ ਇੱਕ ਕਲੱਬ 'ਤੇ ਤੜਕਸਾਰ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਜਾਣਕਾਰੀ ਮੁਤਾਬਿਕ ਚੰਡੀਗੜ੍ਹ ਸਟੇਟ ਦਫ਼ਤਰ ਦੀ ਟੀਮ ਨੇ ਸਵੇਰੇ ਹੀ ਕਲੱਬ 'ਤੇ ਪਹੁੰਚ ਕੇ ਇਸ ਨੂੰ ਸੀਲ ਕਰ ਦਿੱਤਾ।

ਕਾਰਵਾਈ ਦੌਰਾਨ ਕਲੱਬ ਦੇ ਮੁੱਖ ਗੇਟਾਂ ਉੱਪਰ ਸਰਕਾਰੀ ਸੀਲ ਲਗਾ ਦਿੱਤੀ ਗਈ ਅਤੇ ਆਉਣ-ਜਾਣ ਤੋਂ ਰੋਕ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਨਿਯਮਾਂ ਦੀ ਉਲੰਘਣਾ ਜਾਂ ਹੋਰ ਪ੍ਰਸ਼ਾਸਨਿਕ ਕਾਰਨਾਂ ਦੇ ਮੱਦੇਨਜ਼ਰ ਕੀਤੀ ਗਈ ਹੈ, ਹਾਲਾਂਕਿ ਅਧਿਕਾਰਕ ਤੌਰ 'ਤੇ ਕਾਰਨਾਂ ਬਾਰੇ ਹਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ।

Dailyhunt
Disclaimer: This content has not been generated, created or edited by Dailyhunt. Publisher: Zee Punjab Haryana Himachal