Dailyhunt
ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਕਤਲ ਮਾਮਲੇ ਵਿੱਚ ਸੀਸੀਟੀਵੀ ਵੀਡੀਓ ਨਾਲ ਆਇਆ ਨਵਾਂ ਮੋੜ

ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਕਤਲ ਮਾਮਲੇ ਵਿੱਚ ਸੀਸੀਟੀਵੀ ਵੀਡੀਓ ਨਾਲ ਆਇਆ ਨਵਾਂ ਮੋੜ

Machhiwara Murder Case: ਮਾਛੀਵਾੜਾ ਸਾਹਿਬ ਨੇੜਲੇ ਪਿੰਡ ਵਿੱਚ 29 ਮਾਰਚ ਨੂੰ ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਤੋਂ ਪਹਿਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਫੁਟੇਜ ਵਿੱਚ ਮੁਲਜ਼ਮ ਕਤਲ ਤੋਂ ਪਹਿਲਾਂ ਮੋਢੇ ਉੱਤੇ ਕੁਹਾੜੀ ਲੈਕੇ ਪਿੰਡ ਵਿੱਚ ਘੁੰਮ ਰਿਹਾ ਸੀ। ਫੁਟੇਜ ਵਿੱਚ ਮੁਲਜ਼ਮ ਕਤਲ ਤੋਂ ਸਿਰਫ਼ ਇੱਕ ਘੰਟਾ ਪਹਿਲਾਂ ਮੋਢੇ ਉੱਤੇ ਕੁਹਾੜੀ ਲੈ ਕੇ ਨਸ਼ੇ ਦੀ ਹਾਲਤ ਵਿੱਚ ਪਿੰਡ ਵਿੱਚੋਂ ਲੰਘਦਾ ਦਿਖਾਈ ਦੇ ਰਿਹਾ ਹੈ।

ਉਸ ਦੇ ਨਾਲ ਇੱਕ ਹੋਰ ਵਿਅਕਤੀ ਵੀ ਨਜ਼ਰ ਆ ਰਿਹਾ ਹੈ ਤੇ ਗੱਲਬਾਤ ਵਿੱਚ ਰੁੱਝਿਆ ਹੋਇਆ ਹੈ।

ਮੁਲਜ਼ਮ ਨੂੰ ਸ਼ਾਮ 5:47 ਵਜੇ ਪਿੰਡ ਵਿੱਚ ਘੁੰਮਦੇ ਦੇਖਿਆ ਗਿਆ ਸੀ। ਸ਼ਾਮ 6:45 ਵਜੇ ਉਸ ਨੇ ਪਰਮਿੰਦਰ ਤਿਵਾੜੀ ਦੇ ਸਿਰ 'ਤੇ ਕੁਹਾੜੀ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਕਥਿਤ ਕਾਤਲ ਵਿਜੇ ਕੁਮਾਰ ਉਰਫ ਅਜੈ ਪਿਛਲੇ 15 ਦਿਨਾਂ ਤੋਂ ਪਿੰਡ ਤਖਰਾਂ ਦੇ ਚੱਕਰ ਲਗਾ ਕੇ ਪਰਮਿੰਦਰ ਤਿਵਾੜੀ ਦੀ ਭਾਲ ਕਰ ਰਿਹਾ ਸੀ। ਵਿਜੇ ਕੁਮਾਰ ਉਰਫ ਅਜੈ ਪਿੰਡ ਖੋਖਰਾਂ ਦਾ ਰਹਿਣ ਵਾਲਾ ਹੈ। ਦੂਜਾ ਮੁਲਜ਼ਮ ਲੱਕੀ (ਇਰਾਕ ਪਿੰਡ ਦਾ ਰਹਿਣ ਵਾਲਾ) ਵੀ ਪਿਛਲੇ ਕੁਝ ਦਿਨਾਂ ਤੋਂ ਅਜੇ ਕੁਮਾਰ ਦੇ ਨਾਲ ਸੀ।

ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਦਾ ਪੋਸਟਮਾਰਟਮ ਸਿਵਲ ਹਸਪਤਾਲ ਵਿੱਚ ਕੀਤਾ ਗਿਆ। ਦੋਸ਼ੀ ਨੇ ਪਰਮਿੰਦਰ ਤਿਵਾੜੀ ਦੇ ਸਿਰ 'ਤੇ ਇੱਕ ਤੋਂ ਬਾਅਦ ਇੱਕ ਛੇ ਵਾਰ ਕੁਹਾੜੀ ਨਾਲ ਕੀਤੇ। ਇਸ ਨਾਲ ਉਸਦੀ ਪੂਰੀ ਖੋਪੜੀ ਨੂੰ ਨੁਕਸਾਨ ਪਹੁੰਚਿਆ। ਪਰਮਿੰਦਰ ਤਿਵਾੜੀ ਦੇ ਸਰੀਰ 'ਤੇ ਹੋਰ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ। ਚਸ਼ਮਦੀਦਾਂ ਦੇ ਅਨੁਸਾਰ ਦੋਸ਼ੀ ਨੇ ਇੰਨੀ ਜ਼ੋਰ ਨਾਲ ਵਾਰ ਕੀਤਾ ਕਿ ਉਹ ਪਹਿਲੀ ਵਾਰ ਡਿੱਗ ਪਿਆ। ਉਹ ਬੇਹੋਸ਼ ਹੋ ਗਿਆ। ਡਿੱਗਣ ਤੋਂ ਬਾਅਦ ਵੀ ਉਹ ਹਮਲਾ ਕਰਦੇ ਰਹੇ।

ਪਰਿਵਾਰ ਨੇ ਦੱਸਿਆ: ਦੋਵੇਂ ਦੋਸ਼ੀ ਗ੍ਰਿਫ਼ਤਾਰ
ਕਾਂਗਰਸ ਹਲਕਾ ਇੰਚਾਰਜ ਰਾਜਾ ਗਿੱਲ ਦੇ ਨਿੱਜੀ ਸਹਾਇਕ ਗੁਰਮੁਖ ਸਿੰਘ ਨੇ ਕਿਹਾ ਕਿ ਪਰਿਵਾਰ ਇਸ ਗੱਲ 'ਤੇ ਅੜਿਆ ਹੋਇਆ ਹੈ ਕਿ ਉਹ ਕਾਤਲਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਪੋਸਟਮਾਰਟਮ ਜਾਂ ਸਸਕਾਰ ਨਹੀਂ ਕਰਨਗੇ। ਬੁੱਧਵਾਰ ਨੂੰ ਪੁਲਿਸ ਨੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਦੋਵੇਂ ਮੁਲਜ਼ਮਾਂ ਨੂੰ ਪਟਨਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਪੋਸਟਮਾਰਟਮ ਅਤੇ ਸਸਕਾਰ ਕਰਨ ਲਈ ਸਹਿਮਤ ਹੋ ਗਿਆ। ਪਰਮਿੰਦਰ ਤਿਵਾੜੀ ਦਾ ਪੋਸਟਮਾਰਟਮ ਅਤੇ ਸਸਕਾਰ ਵੀਰਵਾਰ ਨੂੰ ਹੋਇਆ। ਵੱਡੀ ਗਿਣਤੀ ਵਿੱਚ ਪੁੱਜੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਇਨਸਾਫ਼ ਦੀ ਮੰਗ ਕੀਤੀ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।

Dailyhunt
Disclaimer: This content has not been generated, created or edited by Dailyhunt. Publisher: Zee Punjab Haryana Himachal