Majitha News(ਪਰਮਬੀਰ ਔਲਖ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਮਜੀਠਾ ਹਲਕੇ ਵਿੱਚ ਨਵੇਂ ਪੋਸਟਰ ਸਾਹਮਣੇ ਆਏ ਹਨ। ਇਨ੍ਹਾਂ ਪੋਸਟਰਾਂ ਵਿੱਚ ਮਜੀਠੀਆ ਨੂੰ "ਗੁੰਮਸ਼ੁਦਾ" ਦੱਸਦਿਆਂ "ਭਗੋੜੇ ਦੀ ਤਲਾਸ਼" ਵਰਗੇ ਸ਼ਬਦ ਲਿਖੇ ਗਏ ਹਨ, ਜਿਸ ਨਾਲ ਸਿਆਸੀ ਮਾਹੌਲ ਗਰਮਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਪੋਸਟਰ ਮਜੀਠਾ ਹਲਕੇ ਦੇ ਕਈ ਘਰਾਂ ਦੇ ਬਾਹਰ ਅਤੇ ਮੁੱਖ ਚੌਂਕਾਂ ਵਿੱਚ ਲਗਾਏ ਗਏ ਹਨ।
ਪੋਸਟਰਾਂ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਤਸਵੀਰ ਦੇ ਨਾਲ ਉਨ੍ਹਾਂ ਨੂੰ ਲੱਭਣ ਸਬੰਧੀ ਸੁਨੇਹੇ ਵੀ ਲਿਖੇ ਹੋਏ ਹਨ।
ਇਹ ਘਟਨਾ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਮਜੀਠਾ ਥਾਣੇ ਵਿੱਚ ਦਰਜ FIR ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੇ ਫਰਾਰ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਹਾਲਾਂਕਿ, ਮਜੀਠੀਆ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ ਪੋਸਟਰਾਂ ਸਬੰਧੀ ਹਜੇ ਤੱਕ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਪੋਸਟਰ ਲੱਗਣ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਪੁਲਿਸ ਵੱਲੋਂ ਵੀ ਮਾਮਲੇ 'ਤੇ ਨਜ਼ਰ ਰੱਖੀ ਜਾ ਰਹੀ ਹੈ।

