Dailyhunt Logo
  • Light mode
    Follow system
    Dark mode
    • Play Story
    • App Story
Air Canada ਵੱਲੋਂ ਫ਼ਲਾਈਟਸ ਵਿਚ ਮੁੜ ਕਟੌਤੀ

Air Canada ਵੱਲੋਂ ਫ਼ਲਾਈਟਸ ਵਿਚ ਮੁੜ ਕਟੌਤੀ

ਕੈਲਗਰੀ : ਏਅਰ ਕੈਨੇਡਾ ਨੇ ਮੁੜ ਫ਼ਲਾਈਟਸ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਅਤੇ ਜ਼ਿਆਦਾਤਰ ਫਲਾਈਟਸ ਅਮਰੀਕਾ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ। ਜੈਟ ਫ਼ਿਊਲ ਦੀਆਂ ਉਚੀਆਂ ਕੀਮਤਾਂ ਅਤੇ ਬਹੁਤੀਆਂ ਬੁਕਿੰਗਜ਼ ਨਾ ਹੋਣ ਕਰ ਕੇ ਏਅਰਲਾਈਨ ਵੱਲੋਂ ਉਡਾਣਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਵੱਲੋਂ ਜਾਰੀ ਫਲਾਈਟਸ ਦੀ ਸਮਾਂ ਸਾਰਣੀ ਮੁਤਾਬਕ ਟੋਰਾਂਟੋ ਅਤੇ ਮੌਂਟਰੀਅਲ ਤੋਂ ਅਮਰੀਕਾ ਦੇ ਮੱਧ ਪੱਛਮੀ ਰਾਜਾਂ ਵੱਲ ਜਾਣ ਵਾਲੇ ਤਿੰਨ ਰੂਟ ਲਗਾਤਾਰ ਦੂਜੇ ਸਿਆਲ ਦੌਰਾਨ ਬੰਦ ਰਹਿਣਗੇ।

ਮਹਿੰਗੇ ਜੈਟ ਫ਼ਿਊਲ ਅਤੇ ਬੁਕਿੰਗਜ਼ ਨਾ ਹੋਣ ਕਰ ਕੇ ਲਿਆ ਫ਼ੈਸਲਾ

ਇਸ ਤੋਂ ਇਲਾਵਾ ਔਟਵਾ, ਮੌਂਟਰੀਅਲ ਅਤੇ ਕਿਊਬੈਕ ਸਿਟੀ ਤੋਂ ਫਲੋਰੀਡਾ ਤੱਕ ਤਿੰਨ ਸੀਜ਼ਨਲ ਰੂਟ ਅਕਤੂਬਰ ਦੀ ਬਜਾਏ ਦਸੰਬਰ ਵਿਚ ਸ਼ੁਰੂ ਹੋ ਸਕਦੇ ਹਨ। ਮੌਂਟਰੀਅਲ ਅਤੇ ਟੋਰਾਂਟੋ ਤੋਂ ਨਿਊ ਯਾਰਕ ਦੇ ਜੌਹਨ ਐਫ਼ ਕੈਨੇਡੀ ਹਵਾਈ ਅੱਡੇ ਵੱਲ ਜਾਣ ਵਾਲੀਆਂ ਫਲਾਈਟਸ ਆਉਂਦੇ ਸਿਆਲ ਵਿਚ ਮੁੜ ਸ਼ੁਰੂ ਹੋਣ ਦੇ ਆਸਾਰ ਨਹੀਂ। ਦੱਸ ਦੇਈਏ ਕਿ ਮਈ 2024 ਦੇ ਮੁਕਾਬਲੇ ਮਈ 2026 ਦੌਰਾਨ ਹਵਾਹੀ ਰਸਤੇ ਅਮਰੀਕਾ ਦਾ ਗੇੜਾ ਲਾ ਕੇ ਪਰਤਣ ਵਾਲੇ ਕੈਨੇਡੀਅਨਜ਼ ਦੀ ਗਿਣਤੀ ਵਿਚ 28 ਫ਼ੀ ਸਦੀ ਕਮੀ ਦਰਜ ਕੀਤੀ ਗਈ ਹੈ।

ਕੈਲਗਰੀ : ਏਅਰ ਕੈਨੇਡਾ ਨੇ ਮੁੜ ਫ਼ਲਾਈਟਸ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਅਤੇ ਜ਼ਿਆਦਾਤਰ ਫਲਾਈਟਸ ਅਮਰੀਕਾ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ। ਜੈਟ ਫ਼ਿਊਲ ਦੀਆਂ ਉਚੀਆਂ ਕੀਮਤਾਂ ਅਤੇ ਬਹੁਤੀਆਂ ਬੁਕਿੰਗਜ਼ ਨਾ ਹੋਣ ਕਰ ਕੇ ਏਅਰਲਾਈਨ ਵੱਲੋਂ ਉਡਾਣਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਵੱਲੋਂ ਜਾਰੀ ਫਲਾਈਟਸ ਦੀ ਸਮਾਂ ਸਾਰਣੀ ਮੁਤਾਬਕ ਟੋਰਾਂਟੋ ਅਤੇ ਮੌਂਟਰੀਅਲ ਤੋਂ ਅਮਰੀਕਾ ਦੇ ਮੱਧ ਪੱਛਮੀ ਰਾਜਾਂ ਵੱਲ ਜਾਣ ਵਾਲੇ ਤਿੰਨ ਰੂਟ ਲਗਾਤਾਰ ਦੂਜੇ ਸਿਆਲ ਦੌਰਾਨ ਬੰਦ ਰਹਿਣਗੇ।

Dailyhunt
Disclaimer: This content has not been generated, created or edited by Dailyhunt. Publisher: Daily Hamdard