ਵਾਸ਼ਿੰਗਟਨ, 12 ਦਸੰਬਰ, ਹ.ਬ. : ਅਮਰੀਕਾ ਅਤੇ ਚੀਨ ਦੇ ਵਿਚਾਲੇ ਪਹਿਲੇ ਪੜਾਅ ਦੇ ਵਪਾਰ ਸਮਝੋਤੇ 'ਤੇ ਸਹਿਮਤੀ ਬਣ ਗਈ। ਇਸ ਨਾਲ ਦੋਵੇਂ ਦੇਸ਼ਾਂ ਦੇ ਵਿਚਾਲੇ ਪਿਛਲੇ 17 ਮਹੀਨਿਆਂ ਤੋਂ ਚਲ ਰਿਹਾ ਟਰੇਡ ਵਾਰ ਫਿਲਹਾਲ ਰੁਕ ਜਾਵੇਗਾ। ਅਮਰੀਕੀ ਮੀਡੀਆ ਦੇ ਮੁਤਾਬਕ ਰਾਸਟਰਪਤੀ ਟਰੰਪ ਇਸ ਸਮਝੌਤੇ 'ਤੇ ਹਸਤਾਖਰ ਕਰ ਚੁੱਕੇ ਹਨ, ਸਿਰਫ ਅਧਿਕਾਰਕ ਹੋਣਾ ਬਾਕੀ ਹੈ। ਸਮਝੌਤੇ ਦੀ ਸਰਤਾਂ ਮੁਤਬਕ ਲਗਭਗ 11 ਲੱਖ ਕਰੋੜ ਦੇ ਚੀਨੀ ਵਪਾਰ 'ਤੇ 15 ਦਸੰਬਰ ਤੱਕ ਲੱਗਿਆ ਪ੍ਰਸਤਾਵਿਤ ਅਮਰੀਕੀ ਟੈਰਿਫ ਟਲ ਜਾਵੇਗਾ। ਜਿਹੜੇ ਉਤਪਾਦਾਂ 'ਤੇ ਟੈਕਸ ਲਾਇਆ ਜਾਣਾ ਸੀ ਉਨ੍ਹਾਂ ਵਿਚ ਇਲੈਕਟਰਾਨਿਕ ਅਤੇ ਖਿਡੌਣੇ ਵੀ ਸ਼ਾਮਲ ਸੀ। ਚੀਨ ਤੋਂ ਆਉਣ ਵਾਲੇ ਸਮਾਨ 'ਤੇ ਪਹਿਲਾਂ ਤੋਂ ਲੱਗ ਰਹੇ ਕੁਝ ਟੈਰਿਫ ਵਿਚ 50 ਫ਼ੀਸਦੀ ਤੱਕ ਕਟੌਤੀ ਕੀਤੀ ਜਾਵੇਗੀ। ਸਮਝੌਤੇ ਦੇ ਤਹਿਤ ਚੀਨ ਅਮਰੀਕੀ ਖੇਤੀਬਾੜੀ ਉਤਪਾਦਾਂ 'ਤੇ ਟੈਕਸ ਘਟਾ ਕੇ ਖਰੀਦ ਵਧਾਉਣ ਲਈ ਰਾਜ਼ੀ ਹੋਇਆ ਹੈ।